ਪੰਜਾਬ ਸਰਕਾਰ ਦੇ ਵਜ਼ੀਰ ਨਵਜੋਤ ਸਿੰਧੂ ਦੀ ਪਾਕਿਸਤਾਨ ਫੇਰੀ ਸਬੰਧੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁਖੀ ਅਧਿਕਾਰ ਸੰਗਠਨ, ਮਨੱੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜਿਸ ਵਿਚਾਰਧਾਰਾ ਨੇ 1947 ਦੀ ਵੰਡ 10 ਲੱਖ ਮਨੱੁਖੀ ਜਾਨਾ ਦੀ ਕੀਮਤ ਤੇ ਕਰਾਈ ਉਹ ਅੱਜ ਵੀ ਗੋਲੀ ਦੀ ਰਾਜਨੀਤੀ ਜਾਰੀ ਰੱਖਣਾ ਚਾਹੁਂਦੇ ਹਨ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ (ਪੂਰਬੀ ਪੰਜਾਬ) ਅਤੇ ਕਰਤਾਰਪੁਰ ਸਾਹਿਬ (ਪੱਛਮੀ ਪੰਜਾਬ) ਦਰਮਿਆਨ ਖਾਸ ਲਾਂਘਾ ਖੋਲ੍ਹ ਕੇ ਸਿੱਖ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦਿਦਾਰ ਦਾ ਮੌਕਾ ਦੇਵੇਗਾ। ਪਾਕਿਸਤਾਨੀ ਫੌਜੇ ਦੇ ਮੁਖੀ ਜਨਰਲ ਕਮਰ ਬਾਜਵਾ ਨੇ ਪੂਰਬੀ ਪੰਜਾਬ ਦੇ ਵਜੀਰ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਆਪ ਕਹੀ।
ਅੰਮ੍ਰਿਤਸਰ: ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਦੋ ਪੁਰਾਤਨ ਖੂਹਾਂ ਦੀਆਂ ਨਿਸ਼ਾਨੀਆਂ ਮਿਲੀਆਂ ਹਨ। ਇਸ ਗੱਲ ਦਾ ਦਾਅਵਾ ਕਰਤਾਰਪੁਰ ਲਾਂਘਾ ਸੰਸਥਾ ਵਲੋਂ ਕੀਤਾ ਗਿਆ ਹੈ। ...