ਐਨਐਸਯੂਆਈ ਨੇ ਇਕ ਦੇਸ਼ ਇਕ ਭਾਸ਼ਾ ਦੇ ਸਮਰਥਕ ਗੁਰਦਾਸ ਮਾਨ ਦਾ ਅਖਾੜਾ ਲਵਾ ਕੇ ਇਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਵੀ ਮਾਂ-ਬੋਲੀਆਂ ਨੂੰ ਖਤਮ ਕਰਨ ਦੀ ਨੀਤੀ ਵਿਚ ਬਰਾਬਰ ਦੀ ਭਾਈਵਾਲ ਹੈ। ਉਹਨਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਦੀ ਤੌਹੀਨ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰ ਸਕਦੇ।
ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਵੱਲੋਂ ਪੰਜਾਬ ਵਿਚ ਅਖਾੜਿਆਂ ਰਾਹੀਂ ਨਸ਼ਿਆਂ ਦੀ ਅਲਾਮਤ ਨੂੰ ਵਡਿਆਉਣ ਅਤੇ ਸੱਭਿਆਚਰਕ ਪ੍ਰਦੂਸ਼ਣ ਫੈਲਾਉਣ ਦੀ ਮਾਰੂ ਨੀਤੀ ਅਮਲ ਵਿਚ ਲਿਆਂਦੀ ਜਾ ਰਹੀ ਸੀ ਤਾਂ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਜਿਹੇ ਗੀਤਾਂ ਨਾਲ ਗੁਰਦਾਸ ਮਾਨ ਵੱਲੋਂ ਇਸ ਧਾਰਾ ਦਾ ਮੁੱਢ ਬੰਨਿਆ ਗਿਆ ਸੀ।
ਪੰਜਾਬੀ ਬੋਲੀ ਦਾ ਸਵਾਲ ਕਈ ਰੂਪਾਂ ਵਿਚ ਵਾਰ ਵਾਰ ਚਲਦਾ ਰਹਿੰਦਾ ਹੈ।ਕਿਸੇ ਨਾ ਕਿਸੇ ਪੱਖ ਤੋਂ ਕੋਈ ਘਟਨਾ ਇਹ ਸਵਾਲ ਨੂੰ ਇਕਦਮ ਜਿੰਦਗੀ ਦੇ ਮੁਹਾਣ ਵਿਚ ਲਿਆ ਖਲ੍ਹਾਰਦੀ ਹੈ। ਇਹ ਸਵਾਲ ਦੀਆਂ ਚਾਰ ਪੰਜ ਪਰਤਾਂ ਹਨ ਪਰ ਚਰਚਾ ਅਕਸਰ ਇਕ-ਦੋ ਤੀਕ ਸੁੰਗੜ ਜਾਂਦੀ ਹੈ।
ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨਾਂ ਦੌਰਾਨ "ਇਕ ਦੇਸ਼, ਇਕ ਭਾਸ਼ਾ" ਦੇ ਹਿੰਦੂਤਵੀ ਤੇ ਬਸਤੀਵਾਦੀ ਏਜੰਡੇ ਦੀ ਹਿਮਾਇਤ ਕਰਨ ਤੋਂ ਬਾਅਦ ਪੰਜਾਬੀ ਬੋਲੀ ਦੇ ਹਿਮਾਇਤੀਆਂ ਵੱਲੋਂ ਗੁਰਦਾਸ ਮਾਨ ਦੇ ਵਿਚਾਰਾਂ ਨਾਲ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਖਿਝਿਆ ਗੁਰਦਾਸ ਮਾਨ ਹੁਣ ਪੰਜਾਬੀ ਬੋਲੀ ਦੇ ਹਿਮਾਇਤੀਆਂ ਨੂੰ ਮੰਦੇ-ਬੋਲ ਬੋਲ ਰਿਹਾ ਹੈ।
ਪਿਛਲੇ ਸਾਲ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਵੇਰੇ-ਸਵੇਰੇ ਇਕ ਨੌਜਵਾਨ ਨਾਲ ਮੁਲਾਕਾਤ ਹੋਈ, ਜਿਹੜਾ ਹੱਥ ਵਿਚ ਅਖ਼ਬਾਰ ਫੜੀ, ਉਦਾਸ ਹੋਇਆ ਬੈਠਾ ਸੀ। ਪੁੱਛਣ 'ਤੇ ਕਾਫੀ ਚਿਰ ਚੁੱਪ ਰਹਿਣ ਪਿੱਛੋਂ ਏਨਾ ਹੀ ਬੋਲਿਆ, "ਅਸੀਂ ਅੱਜ ਦੇ ਦਿਨ ਇੰਡੀਆ ਦੇ ਗ਼ੁਲਾਮ ਹੋਏ ਸੀ, ਮੈਂ ਸਿੱਕਮ ਦਾ ਰਹਿਣ ਵਾਲਾ ਹਾਂ।"
ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣਾ ਨਵਾਂ ਗੀਤ 'ਪੰਜਾਬ' ਲੈ ਕੇ ਆਇਆ ਹੈ। ਇਹ ਗੀਤ ਅਤੇ ਸੰਗੀਤ ਕੁਝ ਦਿਨ ਪਹਿਲਾਂ 'ਸਾਗਾ' ਕੰਪਨੀ ਵਲੋਂ ਯੂ ਟਿਊਬ 'ਤੇ ਜਾਰੀ ਕੀਤਾ ਗਿਆ ਸੀ। 'ਪੰਜਾਬ' ਗੀਤ ਦਾ ਵੀਡੀਓ ਇੰਟਰਨੈਟ 'ਤੇ ਵਾਇਰਲ ਹੁੰਦੇ ਹੀ ਗੀਤ 'ਚ ਪੰਜਾਬ ਦੀ ਮੌਜੂਦਾ ਸਮੱਸਿਆ ਨੂੰ ਪੇਸ਼ ਕਰਨ ਲਈ ਇਸਦੀ ਕਾਫੀ ਤਾਰੀਫ ਹੋਈ। ਪਰ ਦੂਜੇ ਪਾਸੇ ਗੀਤ ਦੇ ਜਾਰੀ ਹੋਣ ਦੇ ਸਮੇਂ ਅਤੇ ਇਸ ਵਿਚ ਚੁੱਕੇ ਗਏ ਮੁੱਦਿਆਂ ਨੂੰ ਲੈ ਕੇ ਗੁਰਦਾਸ ਮਾਨ ਨੇ ਸਖਤ ਅਲੋਚਨਾ ਨੂੰ ਵੀ ਸੱਦਾ ਦੇ ਦਿੱਤਾ।
– ਸੁਖਵਿੰਦਰ ਸਿੰਘ ਰਟੌਲ ਇਕ ਗੀਤ ਸੁਣਾਵਾਂਗਾ, ਵੋਟਾਂ ਤੋਂ ਮਗਰੋਂ ਪੰਜਾਬ ਜਗਾਵਾਂਗਾ, ਵੋਟਾਂ ਤੋਂ ਮਗਰੋਂ। ਮੁਰਝਾਇਆ ਹੈ ਫੁੱਲ ਗੁਲਾਬ ਦਾ ਸੱਜਣੋ, ਇਹਨੂੰ ਫੇਰ ਖਿੜਾਵਾਂਗਾ ਵੋਟਾਂ ...
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁਧ ਉੱਠੇ ਰੋਹ ਅਤੇ ਪੰਜਾਬ ਸਰਕਾਰ ਦੇ ਇਸ ਰੋਹ ਨੂੰ ਦਬਾਉਣ ਜਾਂ ਠੰਡਾ ਕਰਨ ਦੇ ਯਤਨਾਂ, ਵੱਖ-ਵੱਖ ਧਿਰਾਂ ਦੀ ਕਾਰਗੁਜ਼ਾਰੀ ਅਤੇ ਇਸ ਨਾਲ ਜੁੜੇ ਹੋਰਨਾਂ ਵਰਤਾਰਿਆਂ ਬਾਰੇ ਸਿੱਖ ਸਿਆਸਤ ਵਲੋਂ ਸਿੱਖ ਇਤਿਹਾਸਕਾਰ ਤੇ ਚਿੰਤਕ ਸ੍ਰ: ਅਜਮੇਰ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਦਰਸ਼ਕਾਂ ਲਈ ਪੇਸ਼ ਹੈ।
ਸਹਿਜ ਸੁਭਾਹ ਧਿਆਨ ਗੁਰਦਾਸ ਮਾਨ ਦੀ ਨਵੀਂ ਐਲਬਮ ਵਿਚਲੇ ਕੁਝ ਗੀਤਾਂ ਤੇ ਚਲਾ ਗਿਆ! ਪਹਿਲਾਂ ਪਹਿਲ ਤਾਂ ਮੈਂ ਏਨਾ ਗੌਰ ਨਹੀਂ ਕੀਤਾ ਪਰ ਜਿਓਂ ਜਿਓਂ ਸੁਣੀ ਗਿਆ ਓਨਾ ਹੀ ਮਨ ਭਰੀ ਗਿਆ! ਗੁਰਦਾਸ ਮਾਨ ਦੀ ਏਸ ਨਵੀਂ ਐਲਬਮ ਚ ਗੀਤ ਸੁਣਿਆ ਕਿ "ਸਾਡੀ ਕਿਥੇ ਲੱਗੀ ਐ ਤੇ ਲੱਗੀ ਰਹਿਣ ਦੇ"...