ਲੁਧਿਆਣਾ ਦੇ ਐਡੀਸ਼ਨਲ ਸੈਸ਼ਨਸ ਜੱਜ ਕਰਮਜੀਤ ਸਿੰਘ ਸੂਲਰ ਦੀ ਅਦਾਲਤ ਵਲੋਂ ਘਵੱਦੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਬਲਵਿੰਦਰ ਦੇ ਕਤਲ ਕੇਸ ਵਿਚ ਦੋ ਸਿੰਘਾਂ ਭਾਈ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿਹੋਵਾ (ਹਰਿਆਣਾ) ਅਤੇ ਭਾਈ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੌਣੀ (ਲੁਧਿਆਣਾ) ਦੀ ਜ਼ਮਾਨਤ ਅੱਜ ਮਨਜ਼ੂਰ ਕਰ ਲਈ ਹੈ।
ਲੁਧਿਆਣਾ ਪੁਲਿਸ ਨੇ ਘਵੱਦੀ ਦੀ ਬਲਵਿੰਦਰ ਕੌਰ ਦੇ ਕਤਲ ਦੇ ਸਬੰਧ 'ਚ ਇਕ ਹੋਰ ਸਿੱਖ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ 'ਚ ਆਲਮਗੀਰ, ਲੁਧਿਆਣਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵਲੋਂ ਹੁਣ ਤਕ ਇਸ ਕੇਸ 'ਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਹੈ।
ਲੁਧਿਆਣਾ ਦੀ ਅਦਾਲਤ ਨੇ ਘਵੱਦੀ ਕੇਸ ਵਿਚ ਹਰਬੰਸ ਸਿੰਘ ਪਿੰਡ ਕੈਲੇਮਾਜਰਾ (ਨਾਭਾ) ਨੂੰ ਲੁਧਿਆਣਾ ਦੀ ਅਦਾਲਤ ਵਲੋਂ ਮਿਲੀ ਜ਼ਮਾਨਤ ਮਿਲ ਗਈ ਹੈ। ਇਨ੍ਹਾਂ 'ਤੇ ਬਲਵਿੰਦਰ ਕੌਰ ਘਵੱਦੀ ਦੇ ਕਤਲ ਨਾਲ ਸਬੰਧਤ ਕੇਸ ਚੱਲ ਰਿਹਾ ਹੈ। ਬਲਵਿੰਦਰ ਕੌਰ ਘਵੱਦੀ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਦੋਸ਼ੀ ਸੀ।
ਲੁਧਿਆਣਾ ਦੀ ਇਕ ਅਦਾਲਤ ਨੇ ਘਵੱਦੀ ਕੇਸ ਵਿਚ ਹੋਰ ਸਿੱਖ ਜਗਜੀਤ ਸਿੰਘ ਪੁੱਤਰ ਨਾਜ਼ਮ ਸਿੰਘ ਪਿੰਡ ਹੇੜੀਕੇ, ਜ਼ਿਲ੍ਹਾ ਸੰਗਰੂਰ ਦੀ ਜ਼ਮਾਨਤ ਕੱਲ੍ਹ (10 ਜਨਵਰੀ) ਨੂੰ ਮਨਜ਼ੂਰ ਕਰ ਲਈ ਸੀ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਮਾਨਤ ਭਰ ਰਹੇ ਹਨ। ਉਮੀਦ ਹੈ ਕਿ ਅੱਜ ਜਗਜੀਤ ਸਿੰਘ ਦੀ ਜ਼ਮਾਨਤ ਭਰ ਜਾਏਗੀ ਅਤੇ ਉਹ ਦੇਸ਼ ਸ਼ਾਮ ਜੇਲ੍ਹ ਤੋਂ ਰਿਹਾਅ ਹੋ ਜਾਣਗੇ।
ਲੁਧਿਆਣਾ ਦੀ ਅਦਾਲਤ ਨੇ ਘਵੱਦੀ ਕੇਸ ਵਿਚ ਦੋ ਨੌਜਵਾਨਾਂ, ਅੰਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਫੌਜਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ 'ਤੇ ਬਲਵਿੰਦਰ ਕੌਰ ਘਵੱਦੀ ਦੇ ਕਤਲ ਨਾਲ ਸਬੰਧਤ ਕੇਸ ਚੱਲ ਰਿਹਾ ਹੈ। ਬਲਵਿੰਦਰ ਕੌਰ ਘਵੱਦੀ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਦੋਸ਼ੀ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੱਲ ਪਿੰਡ ਘਵੱਦੀ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਇਕ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ।