ਪਿਛਲੇ ਸਮੇਂ ਦੌਰਾਨ, ਖਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਗੈਂਗਸਟਰ ਵਰਤਾਰੇ ਦੀ ਚਰਚਾ ਛਿੜੀ ਹੈ। ਅਸੀਂ ਇਹ ਲੋੜ ਮਹਿਸੂਸ ਕਰਦੇ ਹਾਂ ਕਿ ਪੰਜਾਬ ਵਿੱਚ ਗੈਂਗਸਟਰ ਵਰਤਾਰੇ ਦੀ ਜੜ੍ਹ ਅਤੇ ਇਸ ਵਰਤਾਰੇ ਨੂੰ ਬਰੀਕੀ ਨਾਲ ਸਮਝਿਆ ਜਾਵੇ। ‘ਸਿੱਖ ਸ਼ਹਾਦਤ’ ਰਸਾਲੇ ਵਲੋਂ ਸਿੱਖ ਵਿਚਾਰਕ ਅਤੇ ਖਾਲਸਾ ਪੰਥ ਦੀਆਂ ਸਫਾਂ ਵਿੱਚ ਕਾਰਜਸ਼ੀਲ ਭਾਈ ਮਨਧੀਰ ਸਿੰਘ ਹੁਰਾਂ ਨਾਲ ਗੱਲਬਾਤ ਕੀਤੀ ਗਈ ਜੋ ਕਿ ਪਾਠਕਾਂ ਲਈ ਹੇਠਾਂ ਪੇਸ਼ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਬੀਤੇ ਕਲ੍ਹ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੇ ਇਕ ਹੋਰ ਸਾਥੀ ਨੂੰ ਮੁਕਾਬਲੇ ਤੋਂ ਬਾਅਦ ਫੜ੍ਹਨ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ...
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਿਚਾਰ-ਚਰਚਾ ਗਰੁੱਪ ‘ਸੱਥ’ ਵਲੋਂ ਪੰਜਾਬ ਵਿਚ ਵਧ ਰਹੀ ਗੈਂਗਵਾਦ ਦੀ ਸਮੱਸਿਆ ਬਾਰੇ ਕਰਵਾਈ ਗਈ ਵਿਚਾਰ ਚਰਚਾ ਵਿਚ ਭਾਈ ਮਨਧੀਰ ਸਿੰਘ ...
ਅੱਜ ਤੋਂ 20 ਸਾਲ ਪਹਿਲਾਂ ਪੰਜਾਬ 'ਚ ਕਿਸੇ ਨੇ ਗੁੰਡਾ ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਜੀਹਨਾਂ ਦੀ ਪੰਜਾਬ 'ਚ ਅੱਜ ਕੱਲ੍ਹ ਪੂਰੀ ਮਸ਼ਹੂਰੀ ਹੈ। ਬਠਿੰਡਾ ਤੇਲ ਰਿਫਾਇਨਰੀ ਮੂਹਰੇ ਟਰੱਕਾਂ ਤੋਂ ਵਸੂਲੇ ਜਾਂਦੇ ਗੰੁਡਾ ਟੈਕਸ ਬਾਬਤ ਆਈਆਂ ਤਾਜ਼ਾ ਖਬਰਾਂ ਕਰਕੇ ਗੁੰਡਾ ਟੈਕਸ ਅੱਜ ਕੱਲ੍ਹ ਸੁਰਖੀਆਂ ਵਿੱਚ ਹੈ ਤੇ ਵਿੱਕੀ ਗੌਂਡਰ ਦੇ ਪੁਲਿਸ ਹੱਥੋਂ ਮਾਰੇ ਜਾਣ ਕਰਕੇ ਗੈਂਗਸਟਰ ਲਫਜ਼ ਵੀ ਮੀਡੀਆ ਵਿੱਚ ਪੂਰਾ ਵਰਤਿਆ ਜਾ ਰਿਹਾ ਹੈ।
ਖ਼ਬਰਾਂ ਮੁਤਾਬਕ ਮਹਾਰਾਸ਼ਟਰ ਰਾਜ ਦੀ ਤਰਜ਼ ’ਤੇ ‘ਪੰਜਾਬ ਆਰਗੇਨਾਈਜ਼ਡ ਕੰਟਰੋਲਡ ਕਰਾਈਮ ਐਕਟ’ (ਪਕੋਕਾ) ਲਿਆਉਣ ਲਈ ਕੈਪਟਨ ਸਰਕਾਰ ਸਰਗਰਮ ਹੋ ਗਈ ਹੈ।
ਖੰਨਾ ਦੇ ਮਸ਼ਹੂਰ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਸਿੰਘ ਦਾ ਅੱਜ ਐਤਵਾਰ (20 ਅਗਸਤ) ਨੂੰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਨਵਿੰਦਰ ਮਿੰਦੀ ਆਪਣੇ ਘਰ ਤੋਂ ਖੇਤ ਨੂੰ ਜਾ ਰਿਹਾ ਸੀ ਤਾਂ ਦੋ ਹਮਲਾਵਰਾਂ ਨੇ ਉਸਤੇ ਹਮਲਾ ਕਰ ਦਿੱਤਾ।
ਗੈਂਗਸਟਰਾਂ ਵਲੋਂ ਮਾਰੇ ਗਏ ਰਵਿੰਦਰ ਕੋਛੜ ਦੇ ਘਰ ਅਫਸੋਸ ਕਰਨ ਪੁੱਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਨੇ ਮੰਨਿਆ ਕਿ ਗੈਂਗਸਟਰ, ਬਾਦਲ-ਭਾਜਪਾ ਦੇ ਦਸ ਸਾਲਾਂ ਕਾਰਜਕਾਲ ਦੌਰਾਨ ਵੀ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਗੁਰਦਾਸਪੁਰ ਜੇਲ੍ਹ ਵਿੱਚ ਕੈਦੀਆਂ ਅਤੇ ਜੇਲ੍ਹ ਪ੍ਰਸ਼ਾਸਨ ਵਿਚਾਲੇ ਟਕਰਾਅ ਹੋਇਆ। ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12 ਵਜੇ ਗੁਰਦਾਸਪੁਰ ਜੇਲ੍ਹ ਅੰਦਰ ਕੈਦੀਆਂ ਅਤੇ ਪੁਲਿਸ ਟੀਮ ਵਿਚਾਲੇ ਟਕਰਾਅ ਹੋ ਗਿਆ।
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਇਕ ਪ੍ਰੈਸ ਕਾਨਫਰੰਸ ’ਚ ਖੁਲਾਸਾ ਕੀਤਾ ਕਿ ਸੂਬੇ ਵਿਚ ਇਸ ਵੇਲੇ 57 ਗੈਂਗ ਮੌਜੂਦ ਹਨ, ਜਿਨ੍ਹਾਂ ਦੇ 423 ਸਰਗਰਮ ਮੈਂਬਰ ਹਨ, 180 ਗੈਂਗ ਮੈਂਬਰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਹਨ ਅਤੇ ਪਿਛਲੇ 1 ਸਾਲ ਵਿਚ 37 ਮੈਂਬਰ ਪੇਸ਼ੀ ਦੌਰਾਨ ਭੱਜਣ ਵਿਚ ਕਾਮਯਾਬ ਰਹੇ।