-ਰਾਜਿੰਦਰ ਸਿੰਘ ਰਾਹੀ ਇਹ ਇਤਿਹਾਸ ਦਾ ਦੁਖਾਂਤ ਕਹਿ ਲਿਆ ਜਾਵੇ ਜਾਂ ਸਰਾਪ ਕਿ ਜਿਥੇ ਜਿਥੇ ਵੀ ਸਿੱਖਾਂ ਨੇ ਕੋਈ ਥਾਂ (ਸਪੇਸ) ...
ਵੈਨਕੂਵਰ, ਕੈਨੇਡਾ (ਅਕਤੂਬਰ 29, 2013): ਗਦਰੀ ਸ਼ਹੀਦ ਭਾਈ ਮੇਵਾ ਸਿੰਘ ਦਾ ਨਾਂ ਉਨ੍ਹਾਂ ਦੀ ਸ਼ਹੀਦੀ ਦੇ ਤਕਰੀਬਨ 100 ਸਾਲ ਬਾਅਦ ਵੀ ਕੈਨੇਡਾ ਦੇ ਕਾਨੂੰਨੀ ਇਤਿਹਾਸ ਵਿਚ ਪਹਿਲੇ ਸਿੱਖ/ਭਾਰਤੀ ‘ਮੁਜ਼ਰਮ’ ਵਜੋਂ ਦਰਜ਼ ਹੈ ਜਿਸ ਨੂੰ ਕੈਨੇਡਾ ਦੀ ਧਰਤੀ ਉੱਤੇ ਫਾਂਸੀ ਦਿੱਤੀ ਗਈ ਸੀ।
ਅੰਮ੍ਰਿਤਸਰ, ਪੰਜਾਬ (ਸਿਤੰਬਰ 24, 2013): ਅੱਜ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿ. ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈ-ਪਾਸ, ਅੰਮ੍ਰਿਤਸਰ ਵਿਖੇ ਪ੍ਰਸਿੱਧ ਸਿਖ ਚਿੰਤਕ ਸ. ਅਜਮੇਰ ਸਿਘ ਦੀ ਨਵੀਂ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?’ ਰਿਲੀਜ਼ ਕੀਤੀ ...
ਸਿੱਖ ਸਿਆਸਤ ਵੱਲੋਂ ਪੇਸ਼ ਕੀਤੀ ਜਾਂਦੀ ਹਫਤਾਵਾਰੀ ਵਿਚਾਰ-ਚਰਚਾ ਕੌਮੀ ਮਸਲੇ ਤਹਿਤ ਲਹਿਰ ਗਦਰ ਲਹਿਰ ਬਾਰੇ ਤਿੰਨ ਕਿਸ਼ਤਾਂ ਤਿਆਰ ਕੀਤੀਆਂ ਗਈਆਂ ਹਨ। ਤੀਸਰੀ ਕਿਸ਼ਤ, ਜੋ ਕਿ ਸਮੁੱਚੀ ਲੜੀ ਦੀ 17ਵੀਂ ਕੜੀ ਹੈ, ਵਿਚ ਸ. ਬਲਜੀਤ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਅਤੇ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਨਾਲ ਗੱਲ-ਬਾਤ ਕੀਤੀ ਗਈ ਜਿਸ ਵਿਚ ਮੁੱਖ ਰੂਪ ਵਿਚ ਇਸ ਬਾਰੇ ਚਰਚਾ ਹੋਈ ਕਿ ਖੱਬੇ ਪੱਖੀਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਨੇ ਗਦਰ ਲਹਿਰ ਦੀ ਇਤਿਹਾਸਕਾਰੀ ਵਿਚ ਕਿਵੇਂ ਅਤੇ ਕੀ-ਕੀ ਵਿਗਾੜ ਪਾਏ?
ਸਿੱਖ ਕੌਮ ਦੇ ਰਾਜਨੀਤਕ ਦਰਦ ਦੀ ਤਹਿ ਤਕ ਪਹੁੰਚ ਕੇ ਲਿਖੀਆਂ ਤਿੰਨ ਚਰਚਿਤ ਕਿਤਾਬਾਂ ਤੋਂ ਬਾਅਦ ਸ: ਅਜਮੇਰ ਸਿੰਘ ਦੀ ਗ਼ਦਰ ਪਾਰਟੀ ਲਹਿਰ ਬਾਰੇ ਇਕ ਅਤਿ ਮਹੱਤਵਪੂਰਨ ਸਿਧਾਂਤਕ ਤੇ ਤੱਥ-ਭਰਪੂਰ ਕਿਤਾਬ ਅਗਸਤ ਦੇ ਪਹਿਲੇ ਹਫ਼ਤੇ ਛਪ ਕੇ ਮਾਰਕਿਟ ਵਿਚ ਪਹੁੰਚ ਚੁੱਕੀ ਹੈ।
ਸਰਬੱਤ ਦੇ ਭਲੇ ਉਤੇ ਅਧਾਰਿਤ ਸਿੱਖੀ ਸਿਧਾਂਤਾਂ ਨਾਲ ਜੁੜੇ ਧਾਰਮਿਕ ਤੇ ਵਿਸ਼ੇਸ਼ ਕਰਕੇ ਰਾਜਨੀਤਿਕ ਰੰਗ ਵਿੱਚ ਰੰਗੇ ਸਿੱਖਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਗ਼ਦਰ ਪਾਰਟੀ ਲ਼ਹਿਰ ਦਾ ਇਤਿਹਾਸ ਖੱਬੇਪੱਖੀ ਇਤਿਹਾਸਕਾਰਾਂ,‘ ਧਰਮ ਨਿਰਪੱਖ’ ਵਿਦਵਾਨਾਂ ਅਤੇ ‘ਭਾਰਤੀ ਰਾਸ਼ਟਰਵਾਦ’ ਦੇ ਸਾਂਝੇ ਜਾਲ ਨੂੰ ਤੋੜ ਕੇ ਹੁਣ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਅਗਲੇ ਸਾਲ 2013 ਵਿੱਚ ਗ਼ਦਰ ਪਾਰਟੀ ਲ਼ਹਿਰ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਜਿਥੇ ਸਾਰੀ ਦੁਨੀਆਂ ਵਿਚ ਆਪਣੀ ਆਪਣੀ ਆਜ਼ਾਦੀ ਅਤੇ ਪ੍ਰਭੂ ਸੱਤਾ ਲਈ ਸੰਘਰਸ਼ ਕਰ ਰਹੀਆਂ ਕੌਮਾਂ ਇਸ ਮਹਾਨ ਲਹਿਰ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ ਉਥੇ ਇਸ ਇਤਿਹਾਸਿਕ ਲ਼ਹਿਰ ਵਿੱਚ ਖਾਲਸਾ ਪੰਥ ਦੇ ਭੁੱਲੇ ਵਿਸਰੇ ਜਾਂ ਵਿਸਾਰੇ ਜਾ ਰਹੇ ਮੋਹਰੀ ਰੋਲ ਤੇ ਕੁਰਬਾਨੀਆਂ ਦਾ ਪਰਚਮ ਵੀ ਬੁਲੰਦ ਕੀਤਾ ਜਾਵੇਗਾ ਜਿਸ ਨੂੰ ਖੱਬੇਪੱਖੀ ਪੈਰੋਕਾਰਾਂ ਨੇ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਇਤਿਹਾਸਿਕ ਗੁਨਾਹ ਕੀਤਾ ਹੈ।
ਅਗਲੇ ਕੁਝ ਦਿਨਾਂ ਵਿੱਚ ਗਦਰ ਪਾਰਟੀ ਲਹਿਰ ਬਾਰੇ ਰਲਿਜ਼ ਹੋ ਰਹੀਆਂ ਦੋ ਪੁਸਤਕਾਂ ਜਿਥੇ ਖੱਬੇ-ਪੱਖੀ ਧਾਰਨਾਵਾਂ ਨਾਲ ਗੁੰਮਰਾਹ ਕੀਤੇ ਲੋਕਾਂ ਦੀ ਹਿੱਕ ਤੇ ‘ਸਿਧਾਂਤਿਕ ਬੰਬ’ ਡਿੱਗਣ ਵਾਂਗ ਸਾਬਤ ਹੋਣਗੀਆਂ, ਉਥੇ ਅਜਿਹੇ ਪੰਜਾਬੀ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਨ ਵੀ ਕਰਨਗੀਆਂ ਜੋ ਜੂਨ 1984 ਦੇ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਮਗਰੋਂ ਆਪਣੇ ਮਹਾਨ ਵਿਰਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਵਰਤਮਾਨ ਰੁਝਾਨਾਂ, ਹਾਲਤਾਂ ਤੇ ਤੱਥਾਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਹਰ ਮੁਹਾਜ਼ ਉਤੇ ਵਿਚਾਰਧਾਰਕ ਜੰਗ ਲੜ ਰਹੇ ਹਨ।