13 ਅਗਸਤ, 2017 ਨੂੰ ਫ੍ਰੈਂਕਫਰਟ, ਜਰਮਨੀ ਦੇ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਭਾਈ ਅਜਮੇਰ ਸਿੰਘ ਜੀ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਹੈ।ਇਹ ਵੀਡੀਓ ਇੱਥੇ ਸਿਆਸਤ ਦੇ ਪਾਠਕਾਂ ਨਾਲ ਸਾਝੀਂ ਕਰ ਰਹੇ ਹਾਂ।ਇਸ ਵਖਿਆਨ ਦਾ ਵਿਸ਼ਾ ਸਿੱਖ ਰਾਜ ਦੀ ਲੋੜ ਅਤੇ ਵਿਲੱਖਣਤਾ ਹੈ।
ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਜਰਮਨ ਅਤੇ ਇਟਲੀ 'ਚ ਹੋਈਆਂ ਘਟਨਾਵਾਂ 'ਤੇ ਦੁਖ ਦਾ ਇਜ਼ਹਾਰ ਕੀਤਾ ਹੈ। ਜੇਲ੍ਹ 'ਚ ਮੁਲਾਕਾਤ ਕਰਨ ਵਾਲੇ ਰਾਹੀਂ ਭੇਜੇ ਸੰਦੇਸ਼ 'ਚ ਭਾਈ ਹਵਾਰਾ ਨੇ ਇਹ ਕਿਹਾ ਕਿ ਵਿਚਾਰਾਂ ਦੇ ਮਤਭੇਦ ਨੂੰ ਟਕਰਾਅ 'ਚ ਨਹੀਂ ਬਦਲਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁੱਦਿਆਂ 'ਤੇ ਸਮੂਹ ਸਿੱਖ ਇਕ ਮਤ ਹਨ ਉਹਨਾਂ ਮੁੱਦਿਆਂ ਦੀ ਸਾਂਝ ਨੂੰ ਮਜਬੂਤ ਕਰ ਕੇ ਕੌਮੀ ਮੰਜ਼ਲ ਵੱਲ ਕਦਮ ਵਧਾਏ ਜਾਣੇ ਚਾਹੀਦੇ ਹਨ।
ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਵਾਪਰੀ ਟਕਰਾਅ ਦੀ ਘਟਨਾ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ’ਤੇ 'ਤਲਬ' ਕਰਨ ਦਾ ਫ਼ੈਸਲਾ ਕੀਤਾ ਹੈ।