Tag Archive "film-dharam-yudh-morcha"

ਫ਼ਿਲਮ ‘ਧਰਮ ਯੁੱਧ ਮੋਰਚਾ’ ‘ਤੇ ਸੈਂਸਰ ਬੋਰਡ ਨੇ ਲਾਈ ਪਾਬੰਦੀ: ਰਾਜ ਕਾਕੜਾ

ਪੰਜਾਬੀ ਫਿਲਮਾਂ ਦੇ ਅਦਾਕਾਰ ਰਾਜ ਕਾਕੜਾ ਨੇ ਦੱਸਿਆ ਕਿ ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ਵਿੱਚ ਰਿਲੀਜ਼ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਕਾਕੜਾ ਵੱਲੋਂ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ, ਜੋ ਕੈਨੇਡਾ ਦੇ ਵੈਨਕੂਵਰ ਵਿੱਚ ਰਹਿੰਦੇ ਹਨ ਅਤੇ ਨਿਰਦੇਸ਼ਕ ਨਰੇਸ਼ ਐਸ. ਗਰਗ ਹਨ। ਇਹ ਫ਼ਿਲਮ ਭਾਰਤ ਨੂੰ ਛੱਡ ਕੇ ਪੂਰੀ ਦੁਨੀਆਂ ਵਿੱਚ 16 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।