ਨਾਮੀ ਅਮਰੀਕੀ ਕਾਨੂੰਨਸਾਜ਼ਾਂ ਤੇ ਸਿੱਖ-ਅਮਰੀਕੀਆਂ ਨੇ ਬਾਸਕਟਬਾਲ ਦੀ ਪ੍ਰਸ਼ਾਸਕੀ ਸੰਸਥਾ ਫੀਬਾ ਵੱਲੋਂ ਪੱਗ (ਪਟਕਾ) ਤੇ ਹਿਜਾਬ ਵਰਗੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਏ ਜਾਣ ਦੀ ਸ਼ਲਾਘਾ ਕੀਤੀ ਹੈ। ਇਸ ਨਾਲ ਸਿੱਖ ਤੇ ਹੋਰ ਧਰਮਾਂ ਜਿਵੇਂ ਇਸਲਾਮ ਤੇ ਯਹੂਦੀ ਆਦਿ ਨਾਲ ਸਬੰਧਤ ਪੇਸ਼ੇਵਰ ਖਿਡਾਰੀ ਆਪਣੇ ਧਾਰਮਿਕ ਪਹਿਰਾਵਿਆਂ ਸਣੇ ਬਾਸਕਟਬਾਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੇ।
ਦਸਤਾਰ ਸਿੱਖ ਧਰਮ, ਸਿੱਖ ਪਹਿਰਾਵੇ ਅਤੇ ਸਿੱਖ ਸੱਭਿਆਚਾਰ ਦਾ ਅਨਿੱੜਵਾਂ ਅੰਗ ਹੈ। ਦਸਤਾਰ ਤੋਂ ਬਿਨਾਂ ਸਿੱਖ ਅਧੂਰਾ ਹੀ ਨਹੀਂ, ਸਗੋਂ ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਸੰਸਾਰ ਵਿੱਚ ਸਿੱਖ ਨੂੰ ਨਿਵੇਕਲੀ ਪਛਾਣ ਪ੍ਰਤੀ ਅਨਜਾਣਤਾ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਵਿੱਚੋਂ ਸਿੱਖ ਖਿਡਾਰੀਆਂ ਨੂੰ ਦਸਤਾਰ ਸਜ਼ਾ ਕੇ ਨਾ ਖੇਡਣ ਦੇਣਾ ਵੀ ਸ਼ਾਮਿਲ ਹੈ, ਜਿਸ ਕਰੇ ਸਿੱਖ ਖਿਡਾਰੀਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਵੈਮਾਨ ਨੂੰ ਠੇਸ ਪੁੱਜਦੀ ਹੈ।
ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਨਾ ਖੇਡਣ ਦੇਣ ਵਿਰੁੱਧ ਉੱਠੀਆਂ ਅਵਾਜ਼ਾ ਦੇ ਮੱਦੇਨਜ਼ਰ ਫੀਬਾ ਨੇ ਟਰਾਇਲ ਦੇ ਤੌਰ ‘ਤੇ ਦੋ ਸਾਲਾਂ ਲਈ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਖੇਡਣ ਦੀ ਆਰਜ਼ੀ ਇਜ਼ਾਜ਼ਤ ਦਿੱਤੀ ਹੇ।
ਅੰਤਰਰਾਸ਼ਟਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਨਾਂਹ ਖੇਡਣ ਦੇਣ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਆਨਲਾਈਨ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ 35000 ਹਜ਼ਾਰ ਪਟੀਸ਼ਨਰਾਂ ਨੇ ਇਸ ਆਨ ਲਾਈਨ ਪਟੀਸ਼ਨ ‘ਤੇ ਦਸਤਖਤ ਕੀਤੇ ਹਨ।
ਸਿੱਖ ਖਿਡਾਰੀ ਜੋ ਕਿ ਆਪਣੀ ਵੱਖਰੀ ਪਛਾਣ ਅਤੇ ਦਸਤਾਰ ਕਰਕੇ ਕਈ ਵਾਰ ਭੇਦਭਾਵ ਦਾ ਸ਼ਿਕਾਰ ਹੋ ਜਾਂਦੇ ਹਨ।ਇਸ ਭੇਦਭਾਵ ਨੂੰ ਖਤਮ ਕਰਨ ਲਈ ਅਮਰੀਕੀ ਸੰਸਦ ਮੈਂਬਰ ਸਿੱਖ ਖਿਡਾਰੀਆਂ ਦੀ ਪਿੱਠ ‘ਤੇ ਆ ਖੜੇ ਹੋਏ ਹਨ।ਅਮਰੀਕਾ ਵਿਚ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਸਕਿਟਬਾਲ ਮਹਾਂਸੰਘ (ਫੀਬਾ) ਨੂੰ ਭੇਦਭਾਵ ਖਤਮ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਖਿਡਾਰੀਆਂ ਦੇ ਪੱਗੜੀ ਪਹਿਣ ਕੇ ਖੇਡਣ ‘ਤੇ ਲਾਈ ਪਾਬੰਦੀ ਨੂੰ ਖਤਮ ਕੀਤਾ ਜਾਵੇ।
ਹਾਲ 'ਚ ਚੀਨ 'ਚ ਖ਼ਤਮ ਹੋਏ ਫੀਬਾ ਏਸ਼ੀਆ ਕੱਪ ਦੌਰਾਨ 2 ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਅਤੇ ਅਮੀਜੋਤ ਸਿੰਘ ਨੂੰ ਖੇਡ ਦੇ ਮੈਦਾਨ 'ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਪਟਕਾ ਲਾਹੁਣ ਲਈ ਕਿਹਾ ਸੀ।ਮੈਚ ਸ਼ੁਰੂ ਹੋਣ ਤੋਂ ਪਹਿਲ਼ਾਂ ਮੈਚ ਦੇ ਰੈਫਰੀ ਨੇ ਸਿੱਖ ਖਿਡਾਰੀਆਂ ਨੂੰ ਪਟਕੇ ਉਤਾਰਨ ਨੂੰ ਕਿਹਾ ਸੀ, ਹਾਲੇ ਤੱਕ ਸਿਰਫ਼ ਬਾਕਸਿੰਗ 'ਚ ਅਜਿਹੀ ਪਾਬੰਦੀ ਲਾਈ ਜਾਂਦੀ ਸੀ ਅਤੇ ਬਾਸਕਿਟਬਾਲ 'ਚ ਅਜਿਹੀ ਕਦੇ ਵੀ ਪਾਬੰਦੀ ਨਹੀਂ ਲਾਈ ਗਈ।
ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਏਸ਼ੀਆ ਕੱਪ ਵਿਚ ਉਸ ਸਮੇਂ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੌਮਾਂਰਤੀ ਫੁੱਟਬਾਲ ਫ਼ੈਡਰੇਸ਼ਨੇ ਨੇ ਸੁਰੱਖਿਆ ਕਾਰਨਾਂ ਦੀ ਦੁਹਾਈ ਦਿੰਦਿਆਂ ਉਨ੍ਹਾਂ ਅੱਗੇ ਦਸਤਾਰਾਂ ਉਤਾਰ ਖੇਡਣ ਜਾਂ ਮੈਚ ਵਿਚੋਂ ਬਾਹਰ ਜਾਣ ਦੀ ਸ਼ਰਤ ਰੱਖ ਦਿਤੀ।