ਯੂਰਪ ਦੇ ਕੁਝ ਵਿਕਸਿਤ ਦੇਸ਼ਾਂ ਵਿੱਚ ਪਿਛਲੇ ਸਮਿਆਂ ਵਿੱਚ ਹੋ ਰਹੇ ਕਿਸਾਨ ਅੰਦੋਲਨ ਚਰਚਾ ਵਿੱਚ ਹਨ। ਜਰਮਨੀ, ਸਪੇਨ, ਫਰਾਂਸ, ਰੋਮਾਨੀਆ, ਬੈਲਜੀਅਮ, ਪੋਲੈਂਡ, ਇਟਲੀ, ਗ੍ਰੀਸ, ਲਿਥੂਏਨੀਆ ਵਰਗੇ ਮੁਲਕਾਂ ਵਿੱਚ ਕਿਸਾਨ ਅੰਦੋਲਨ ਦਾ ਮੁੱਖ ਕਾਰਨ ਯੂਰਪੀਅਨ ਯੂਨੀਅਨ ਦੇ ਨਿਯਮਾਂ ਦੀ ਮੁਖਾਲਫਤ ਹੈ। ਇਟਲੀ ਦੇ ਰੋਮ ਸ਼ਹਿਰ ਵਿੱਚ ਪਿਛਲੇ ਦਿਨੀ ਕਿਸਾਨਾਂ ਵੱਲੋਂ ਇਹਨਾਂ ਨਿਯਮਾਂ ਖਿਲਾਫ ਤਿੰਨ ਵੱਡੀਆਂ ਰੈਲੀਆਂ ਕੱਢੀਆਂ ਗਈਆਂ।