ਭਾਰਤੀ ਖਬਰਖਾਨੇ ਦੀ ਭਰੋਸੇਯੋਗਤਾ ਇਸ ਵੇਲੇ ਨਿਵਾਣਾਂ ਦੀਆਂ ਡੂੰਘਾਈਆਂ ਨੂੰ ਛੂਹ ਰਹੀ ਹੈ। ਇਕਪਾਸੜ ਤੇ ਮਨਘੜਤ ਖਬਰਾਂ ਨੂੰ ਖਾਹਮਖਾਹ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਅਜਿਹੀਆਂ ਖਬਰਾਂ ਬਾਅਦ ਵਿਚ ਝੂਠੀਆਂ ਨਿਕਲ ਆਉਂਦੀਆਂ ਹਨ ਤਾਂ ਬਹੁਤੀ ਵਾਰ ਉਨ੍ਹਾਂ ਬਾਰੇ ਖਬਰਖਾਨੇ ਵੱਲੋਂ ਕੋਈ ਸਫਾਈ ਜਾਂ ਦਰੁਸਤੀ ਵੀ ਜਾਰੀ ਨਹੀਂ ਕੀਤੀ ਜਾਂਦੀ।
ਭਾਰਤੀ ਮੀਡੀਆ ਵਲੋਂ ਇਸ ਸੂਚਨਾ ਨੂੰ ਗੁਪਤ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਗਿਆ। ਅਦਾਰਾ ਸਿੱਖ ਸਿਆਸਤ ਨੇ ਇਸ ਖਬਰ ਦੇ ਪ੍ਰਮੁੱਖ ਸਰੋਤਾਂ ਤੀਕ ਪਹੁੰਚ ਕਰ ਕੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੈਨਸਲਵੀਨੀਆ ਅਸੈਂਬਲੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਮਿਸਟਰ ਸਨਟੋਰਾ ਜੋ ਕਿ ਇਸ ਮਤੇ -1160 ਦੇ ਸਹਿ-ਸਪੌਂਸਰ ਹਨ ਨੇ ਇਸ ਗੱਲ ਦੀ ਸੱਪਸ਼ਟ ਤਸਦੀਕ ਕੀਤੀ ਕਿ ਮਤਾ ਜਿੳਂ ਦਾ ਤਿੳਂ ਕਾਇਮ ਹੈ ਅਤੇ ਇਸਨੂੰ ਵਾਪਸ ਨਹੀਂ ਲਿਆ ਗਿਆ।