ਹੁਣ 'ਬ੍ਰੇਕਜ਼ਿਟ' ਦੇ ਚਲਦੇ ਈ.ਯੂ. ਤੋਂ ਅੰਗਰੇਜ਼ੀ ਭਾਸ਼ਾ ਦੀ ਵਿਦਾਈ ਹੋ ਸਕਦੀ ਹੈ। ਅੰਗਰੇਜ਼ੀ ਯੂਰਪੀ ਸੰਘ ਦੇ ਸੰਸਥਾਨਾਂ ਲਈ ਪਹਿਲੀ ਪਸੰਦ ਰਹੀ ਹੈ ਪਰ ਈ.ਯੂ. ਤੋਂ ਬਾਹਰ ਹੋਣ ਲਈ ਪਿਛਲੇ ਹਫ਼ਤੇ ਬ੍ਰਿਟੇਨ ਦੇ ਵੋਟ ਪਾਉਣ ਨਾਲ ਇਸ ਦੀ ਵਰਤੋਂ 'ਤੇ ਪਾਬੰਦੀ ਲੱਗ ਸਕਦੀ ਹੈ।
ਬਰਤਾਨੀਆ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਿਆ ਰਹੇਗਾ ਜਾਂ ਨਹੀਂ ਇਸ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਬਰਤਾਨਵੀ ਸਮੇਂ ਅਨੁਸਾਰ 11.30 ਵਜੇ ਐਲਾਨਿਆ ਜਾਵੇਗਾ। ਬਰਤਾਨੀਆ ਭਰ ਵਚਿ 46.5 ਮਿਲੀਅਨ (4 ਕਰੋੜ 65 ਲੱਖ) ਲੋਕਾਂ ਨੇ ਯੂਰਪ ਵਿਚ ਰਹਿਣ ਜਾਂ ਨਾ ਰਹਿਣ ਸਬੰਧੀ ਰਾਏਸ਼ੁਮਾਰੀ 'ਚ ਹਿੱਸਾ ਲਿਆ।
ਸਿੱਖ ਨੈਟਵਰਕ ਵਲੋਂ ਯੂ.ਕੇ. ਦੇ 2500 ਸਿੱਖਾਂ ’ਤੇ ਕੀਤੇ ਗਏ ਸਰਵੇ, ਜਿਸ ਵਿਚ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ ਕਿ ਨਹੀਂ, ਵਿਚ 59.9% ਸਿੱਖਾਂ ਨੇ ਕਿਹਾ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ, ਜਦਕਿ 40.1% ਸਿੱਖਾਂ ਨੇ ਵੱਖ ਹੋਣ ਦੇ ਹੱਕ ਵਿਚ ਵੋਟ ਪਾਉਣ ਦੀ ਗੱਲ ਕਹੀ ਹੈ।