ਭਾਰਤੀ ਉਪਮਹਾਂਦੀਪ ਸਮੇਤ 15 ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।
ਨਾ.ਸੋ.ਕਾ. ਬਾਰੇ ਯੂਰਪੀ ਪਾਰਲੀਮੈਂਟ ਵਿੱਚ ਪਾਏ ਗਏ 6 ਮਤਿਆਂ ਵਿਚ ਕੌਮਾਂਤਰੀ ਕਾਨੂੰਨਾਂ ਅਤੇ ਦਸਤਾਵੇਜ਼ਾਂ ਦਾ ਭਰਪੂਰ ਹਵਾਲਾ
1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ। 26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ
ਬਰਸਲਜ਼ (ਬੈਲਜੀਅਮ): ਅੰਤਰਰਾਸ਼ਟਰੀ ਭਾਈਚਾਰੇ ਤੱਕ ਆਪਣੀ ਆਵਾਜ਼ ਅਤੇ ਪੀੜਾ ਨੂੰ ਪਹੁੰਚਾਉਣ ਲਈ ਯੂਰਪ ਵਿੱਚ ਵਸਦੇ ਸਿੱਖ ਅਤੇ ਕਸ਼ਮੀਰੀ ਭਾਈਚਾਰੇ ਦੇ ਪ੍ਰਤੀਨਿਧਾਂ ਨੇ ਯੂਰਪੀਅਨ ਯੂਨੀਅਨ ਕੋਲ ਪਹੁੰਚ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਸਿੱਖਾਂ ਅਤੇ ਕਸ਼ਮੀਰੀਆਂ ਸਮੇਤ ਭਾਰਤ ਅਧੀਨ ਰਹਿਣ ਵਾਲੇ ਦਲਿਤਾਂ ਨੂੰ ਦਬਾਉਣ ਲਈ ਭਾਰਤੀ ਰਾਜਪ੍ਰਣਾਲੀ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਸਬੰਧੀ ਭਾਰਤੀ ਸਰਕਾਰ ਦੀ ਜਵਾਬਤਲਬੀ ਕਰਨ।
ਸੱਚ ਨੂੰ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮੰਤਵ ਨਾਲ, ਦਲ ਖਾਲਸਾ ਨੇ ਯੂਰਪੀਅਨ ਪਾਰਲੀਅਮੈਂਟ ਅਤੇ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਦਾ ਗਠਨ ਕਰਨ ਤਾਂ ਜੋ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵਲੋਂ ਕੀਤੇ ਗਏ ਖੁਲਾਸਿਆਂ ਦੀ ਰੌਸ਼ਨੀ ਵਿੱਚ ਪੁਲਿਸ ਅਤੇ ਸੁਰਖਿਆ ਦਸਤਿਆਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਤਸ਼ਦਦ ਤੋਂ ਬਾਅਦ ਫਰਜੀ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖਾਂ ਦੀ ਕੌੜੀ ਸੱਚਾਈ ਸਾਹਮਣੇ ਆ ਸੱਕੇ।
ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਸਾਹਮਣੇ ਖਾਲਿਸਤਾਨ ਪੱਖੀ ਸਿੱਖ ਜੱਥੇਬੰਦੀਆਂ ਅਤੇ ਕਸ਼ਮੀਰ ਦੀ ਅਜ਼ਾਦੀ ਦੀ ਹਮਾਇਤੀ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਦੀ ਮੰਗ ਕੀਤੀ ਗਈ।
ਅੱਜ ਤੋਂ ਤੀਹ ਵਰੇ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲ਼ੀ ਵਿੱਚ ਸਿੱਖਾਂ ਦੇ ਯੋਜਨਬੱਧ ਕਤਲੇਆਮ ਵਿੱਚ ਪੀੜਤਾਂ ਨੂੰ ਨਿਆਂ ਨਾਲ ਮਿਲਣ ਅਤੇ ਭਾਰਤੀ ਨਿਆਇਕ, ਰਾਜਸੀ ਅਤੇ ਪ੍ਰਸ਼ਾਸ਼ਨਿਕ ਢਾਂਚੇ ਵੱਲੋਂ ਸਿੱਖਾਂ ਖਿਲਾਫ ਕਤਿੇ ਜਾ ਰਹੇ ਪੱਖਪਾਤ ਨੂੰ ਸਿੱਖਾਂ ਨੇ ਹੁਣ ਕੌਮਾਂਤਰੀ ਪੱਧਰ ‘ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਸੰਦਰਭ ਵਿੱਚ ਅੱਜ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਅੱਜ ਇਥੇ ਯੂਰਪੀਅਨ ਸੰਸਦ ਬਰੱਸਲਜ਼ ਵਿਖੇ ਸਿੱਖ ਨਸਲਕੁਸ਼ੀ ਅਤੇ ਪਹਿਲੀ ਸੰਸਾਰ ਜੰਗ ਦੀ 100ਵੀ ਵਰ੍ਹੇਗੰਢ ਦੇ ਸਬੰਧ ਵਿਚ ਇਕ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਯੂਰਪ ਭਰ ਤੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਭਾਗ ਲਿਆ।