6 ਜੂਨ 2020 ਨੂੰ "ਸੰਵਾਦ" ਵਲੋਂ "ਅਗਾਂਹ ਵੱਲ ਨੂੰ ਤੁਰਦਿਆਂ" ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।
ਵਿਚਾਰ ਮੰਚ ਸੰਵਾਦ ਵੱਲੋਂ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ, ਰਣਨੀਤੀ ਤੇ ਕਾਰਜਨੀਤੀ ਘੜਨ ਦੇ ਮਨੋਰਥਾਂ ਲੰਘੀ 6 ਜੂਨ ਨੂੰ ਇੱਕ ਅਹਿਮ ਖਰੜਾ ‘ਅਗਾਂਹ ਵੱਲ ਨੂੰ ਤੁਰਦਿਆਂ’ ਜਾਰੀ ਕੀਤਾ ਗਿਆ ਸੀ।
ਸੰਵਾਦ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਵਿਚਾਰ ਪ੍ਰਵਾਹ 5 ਜੂਨ ਤੋਂ 7 ਜੂਨ ਤੱਕ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ ਇਹ ਵਿਚਾਰ ਪ੍ਰਵਾਹ ਸਾਰੀ ਦੁਨੀਆਂ ਵਿੱਚ ਮੱਕੜ ਜਾਲ – ਇੰਟਰਨੈੱਟ ਰਾਹੀਂ ਵੇਖਿਆ ਜਾ ਸਕਦਾ ਹੈ।
ਗੁਰੂ ਨਾਨਕ ਇੰਜੀਨੀਅਰਿੰਗ ਕਾਲਜ (ਲੁਧਿਆਣਾ) ਦੀ ਸੱਭਿਆਚਾਰਕ ਸੱਥ ਵੱਲੋਂ ਅਕਾਦਮਿਕ ਫੌਰਮ ਆਫ ਸਿੱਖ ਸਟੂਡੈਂਟਸ (ਚੰਡੀਗੜ੍ਹ) ਦੇ ਸਹਿਯੋਗ ਨਾਲ 'ਸਹਿਜੇ ਰਚਿਓ ਖਾਲਸਾ' ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਕਰਵਾਈ ਗਈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਪਰਪਿਤ ਇਕ ਵਿਚਾਰ ਗੋਸ਼ਠੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ।
ਸਮਾਗਮ ਬਾਰੇ ਸੰਖੇਪ ਜਾਣਕਾਰੀ ਜਾਰੀ ਕਰਦਿਆਂ ਯੂਨੀਵਰਸਿਟੀ ਵਿਦਿਆਰਥੀ ਅਤੇ ਸੱਥ ਆਗੂ ਸੁਖਮਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਾਤ-ਪਾਤ ਦੇ ਹਰ ਵਿਤਕਰੇ ਅਤੇ ਨਾ-ਬਰਾਬਰੀ ਨੂੰ ਖਤਮ ਕਰਦਿਆਂ ਇੱਕ ਅਕਾਲ ਪੁਰਖ ਦੇ ਪਿਆਰ ਵਿਚ ਜੁੜਨ ਵਾਲੀ ਸਿੱਖ ਸੰਗਤ (ਧਰਮ) ਦੀ ਸਥਾਪਨਾ ਕੀਤੀ, ਜਿਸ ਨੇ ਦਸਾਂ ਪਾਤਸ਼ਾਹੀਆਂ ਦਾ ਸਫਰ ਤੈਅ ਕਰਕੇ ਇਸ ਧਰਤੀ 'ਤੇ ਅਕਾਲ ਪੁਰਖ ਦੀ ਖਾਲਸਾਈ ਫੌਜ ਦਾ ਸਰੂਪ ਪ੍ਰਕਾਸ਼ਮਾਨ ਕੀਤਾ।
ਸੰਵਾਦ ਵੱਲੋਂ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ "ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ" (2019) ਕਰਵਾਇਆ ਗਿਆ। ਇਸ ਵਾਰ ਦਾ ਭਾਸ਼ਣ ਪੇਸ਼ ਕਰਦਿਆਂ ਪ੍ਰੋ. ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਬਾਰੇ ਚਰਚਾ ਕੀਤੀ।
"ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖ" ਵਿਸ਼ੇ ਉੱਤੇ ਭਾਈ ਕੰਵਲਜੀਤ ਸਿੰਘ ਦਾ ਇਹ ਵਖਿਆਨ "ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 2019" ਮੌਕੇ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਂਝਾ ਕੀਤਾ ਗਿਆ ਸੀ। ਇਸ ਵਿਚ ਭਾਈ ਕੰਵਲਜੀਤ ਸਿੰਘ ਜੀ ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਨੂੰ ਬਾਖੂਬੀ ਉਜਾਗਰ ਕੀਤਾ ਹੈ।
ਗੁਰੂ ਸਾਹਿਬਾਨਾਂ ਨੇ ਧਰਤ ਪੰਜਾਬ ਦੇ ਜਾਇਆ ਵਿਚ ਅਣਖ, ਦਲੇਰੀ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ ਜਾ ਸਦੀਆ ਬਾਅਦ ਵੀ ਧਰਤੀ ਦੀ ਕੁੱਖ ਵਿਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਗੁਰੂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰਕੇ ਬੜੇ ਜ਼ੋਰਾਵਰ ਤਰੀਕੇ ਨਾਲ ਪ੍ਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਣਾ ਤੇ ਭਰਪੂਰ ਫਲਦਾ ਹੈ। ਗੁਰੂ ਦੇ ਪਿਆਰੇ ਗੁਰਮੁਖਾਂ ਨੇ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਕਾਰਜ ਨੇਪਰੇ ਚਾੜੇ। ਜਿਨ੍ਹਾਂ ਵਿਚੋਂ ਗੁਰੂ ਨਦਰਿ ਦੇ ਪ੍ਰਤੱਖ ਦੀਦਾਰੇ ਹੁੰਦੇ ਹਨ।
ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ 2 ਜੂਨ 2019 ਨੂੰ ਮੁੱਲਾਂਪੁਰ ਦਾਖਾ ਵਿਖੇ ਹੋਏ ਪੰਥਕ ਦੀਵਾਨ ਦੌਰਾਨ ਭਾਈ ਕੰਵਲਜੀਤ ਸਿੰਘ ਵਲੋਂ 'ਸਿੱਖ ਜੰਗ' ਦੇ ਰੂਹਾਨੀ ਸਰੋਤ ਅਤੇ ਪਸਾਰਾਂ ਬਾਰੇ ਸਾਂਝੇ ਕੀਤੇ ਵਿਚਾਰ ਇੱਥੇ ਸਿੱਖ ਸੰਗਤਾਂ ਨਾਲ ਮੁੜ ਸਾਂਝੇ ਕੀਤੇ ਜਾ ਰਹੇ ਹਨ।
« Previous Page — Next Page »