ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।
ਸਿੱਖ ਇਤਿਹਾਸ ਅਤੇ ਸਿਧਾਂਤ ਉੱਪਰ ਬਣਨ ਵਾਲੀਆਂ ਫੀਚਰ, ਦਸਤਾਵੇਜ਼ੀ, ਵਪਾਰਕ ਅਤੇ ਐਨੀਮੇਸ਼ਨ ਫ਼ਿਲਮ ਬਣਾਉਣ ਵਾਲੇ ਜਾਂ ਉਨ੍ਹਾਂ ਦੇ ਸਹਿਯੋਗੀ ਆਮ ਤੌਰ ਤੇ ਪਰਚਾਰ ਅਤੇ ਭਾਵਕਤਾ ਦਾ ਵਾਸਤਾ ਪਾਉਂਦੇ ਹਨ। ਪ੍ਰੰਤੂ ਅਸਲ ਵਿਚ ਉਨ੍ਹਾਂ ਦੀ ਮਨਸ਼ਾ ਸਿੱਖ ਸਮੱਗਰੀ ਪ੍ਰਤੀ ਸ਼ਰਧਾ ਅਤੇ ਭਾਵਨਾਂ ਤੋਂ ਮਾਲੀਆ ਉਗਰਾਉਣਾ ਹੁੰਦਾ ਹੈ।
ਸਿੱਖ ਸੰਘਰਸ਼ੀ ਸਖਸ਼ੀਅਤਾਂ ਵਲੋਂ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਕਰਕੇ ਗੁਰੂ ਖਾਲਸਾ ਪੰਥ ਦੇ ਸਾਰੇ ਵਰਗਾਂ ਆਈ ਖੜੋਤ ਨੂੰ ਤੋੜਨ ਲਈ, ਚੁਣੌਤੀਆਂ ਦਾ ਹੱਲ ਕੱਢਣ ਲਈ, ਦੁਬਿਧਾ ਦੂਰ ਕਰਨ ਲਈ ਗੁਰਦੁਆਰਾ ਸ਼ਹੀਦ ਗੰਜ, ਸ੍ਰੀ ਅਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਪੰਥਕ ਵਿਚਾਰ ਗੋਸ਼ਟੀ ਦਾ ਸਿੱਧਾ ਪ੍ਰਸਾਰਣ ਵੇਖੋ -
ਗੁਰੂ ਖਾਲਸਾ ਪੰਥ ਦੀ ਬੰਦੀ ਛੋੜ ਦਿਵਸ ਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਸਿੱਖ ਸੰਘਰਸ਼ੀ ਸਖਸ਼ੀਅਤਾਂ ਵਲੋਂ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਕਰਕੇ ਗੁਰੂ ਖਾਲਸਾ ਪੰਥ ਦੇ ਸਾਰੇ ਵਰਗਾਂ 'ਚ ਆਈ ਖੜੋਤ ਨੂੰ ਤੋੜਨ ਲਈ, ਚੁਣੌਤੀਆਂ ਦਾ ਹੱਲ ਕੱਢਣ ਲਈ, ਦੁਬਿਧਾ ਦੂਰ ਕਰਨ ਲਈ
ਸੰਵਾਦ ਵੱਲੋਂ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ "ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ" (2019) ਕਰਵਾਇਆ ਗਿਆ। ਇਸ ਵਾਰ ਦਾ ਭਾਸ਼ਣ ਪੇਸ਼ ਕਰਦਿਆਂ ਪ੍ਰੋ. ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਬਾਰੇ ਚਰਚਾ ਕੀਤੀ।
ਸੰਵਾਦ ਵੱਲੋਂ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ "ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ" (2019) ਕਰਵਾਇਆ ਗਿਆ। ਇਸ ਵਾਰ ਦਾ ਭਾਸ਼ਣ ਪੇਸ਼ ਕਰਦਿਆਂ ਪ੍ਰੋ. ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਬਾਰੇ ਚਰਚਾ ਕੀਤੀ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਨ ਵਿਖੇ ਮਿਤੀ 28 ਅਗਸਤ ਦਿਨ ਐਤਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜੀ।
ਨਿਸ਼ਾਨ ਸਾਹਿਬ ਨਾਲ ਇਤਿਹਾਸ, ਮਰਿਆਦਾ ਅਤੇ ਵਿਧੀ ਵਿਧਾਨ ਦਾ ਇੱਕ ਵੱਡਾ ਪਾਸਾਰ ਜੁੜਿਆ ਹੈ। ਜੰਗ ਵਿਚ ਨਿਸ਼ਾਨ ਸਾਹਿਬ ਲਈ ਇਕ ਸਿੰਘ ਨਿਯਤ ਕੀਤਾ ਜਾਂਦਾ ਸੀ ਜਦੋਂ ਖਾਲਸੇ ਦੀ ਗਿਣਤੀ ਥੋੜੀ ਰਹਿ ਗਈ ਤਾਂ ਦਸਤਾਰ ਦੇ ਫਰਲੇ ਨੂੰ ਵੀ ਨਿਸ਼ਾਨ ਸਾਹਿਬ ਦੀ ਥਾਂ ਮੰਨਿਆ ਜਾਂਦਾ ਰਿਹਾ।
ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜਾਨ ਕੁਰਬਾਨ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਸਬੰਧੀ ਸਿੱਖ ਵਿਦਵਾਨ ਅਜਮੇਰ ਸਿੰਘ ਵਲੋਂ ਲ਼ਿਖੀ ਕਿਤਾਬ "ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ" ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ ਨੂੰ ਕੀਤੇ ਸਮਾਗਮ ਦੌਰਾਨ ਰਿਲੀਜ਼ ਕੀਤੀ।
6 ਜੂਨ 2020 ਨੂੰ “ਸੰਵਾਦ” ਵਲੋਂ “ਅਗਾਂਹ ਵੱਲ ਨੂੰ ਤੁਰਦਿਆਂ” ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।
« Previous Page — Next Page »