ਇਸ ਦੌਰਾਨ ਦੱਖਣੀ ਏਸ਼ੀਆ ਵਿਚ ਅੰਗਰੇਜੀ, ਹਿੰਦੀ ਅਤੇ ਉਰਦੂ ਹਕੂਮਤੀ ਅਤੇ ਤਾਕਤ ਦੀ ਸਰਪ੍ਰਸਤੀ ਨਾਲ ਕਾਤਲ ਬੋਲੀਆਂ ਬਣ ਕੇ ਉਭਰੀਆਂ ਹਨ ਜਿਨ੍ਹਾਂ ਦੀ ਕਾਤਲਾਨਾ ਕਵਾਇਦ ਦੱਖਣੀ ਏਸ਼ੀਆ ਵਿੱਚ ਹੁਣ ਵੀ ਪੂਰੇ ਜੋਰ ਨਾਲ ਜਾਰੀ ਹੈ।
South Asian Language And Culture Centre ਵੱਲੋਂ ਬੀਤੇ ਦਿਨੀਂ ਇੰਡੀਆ ਦੀ “ਰਾਸ਼ਟਰੀ ਸਿੱਖਿਆ ਨੀਤੀ” ਬਾਰੇ ਪੜਚੋਲ ਕਰਨ ਲਈ ਗੋਸ਼ਟਿ ਕਰਵਾਈ ਗਈ।
ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਨਾਉਣ ਦੇ ਹੱਕ ਵਿਚ ਇਕ ਆਮ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸ਼ਬਦਾਵਲੀ ਦੀ ਘਾਟ ਕਰਕੇ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਲਈ ਸਮੱਗਰੀ ਹੈ। ਇਸ ਲੇਖ ਵਿਚ ਇਨ੍ਹਾਂ ਦੋ ਸਵਾਲਾਂ ਨੂੰ ਵਾਚਿਆ ਗਿਆ ਹੈ।
ਲੰਘੀ 5 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਇਆ ਗਿਆ। ਇਹ ਦਿਨ ਪਿਛਲੇ ਤਿੰਨ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ, ਭਾਈ ਵੀਰ ਸਿੰਘ ਚੇਅਰ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਮਨਾਇਆ ਗਿਆ।
'ਸਰਬੱਤ ਦੇ ਭਲੇ' ਦੇ ਉਦੇਸ਼ ਲਈ ਬਣੇ ਵਿਚਾਰ ਮੰਚ 'ਸੰਵਾਦ' ਵਲੋਂ ਐਤਵਾਰ ਪੰਜਾਬੀ ਭਵਨ, ਲੁਧਿਆਣਾ ਵਿਚ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ ਕੋਨਿਆਂ ਤੋਂ ਵਿਦਵਾਨ ਸੱਜਣ ਅਤੇ ਭਾਸ਼ਾ-ਵਿਗਿਆਨੀ ਸ਼ਾਮਲ ਹੋਏ। ਇਸ ਸੈਮੀਨਾਰ ਦੇ ਪਹਿਲੇ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਲੜੀਵਾਰ ਕੌਮਾਂਤਰੀ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।