ਅਕਾਲ ਸਹਾਇ ਸੁਸਾਇਟੀ ਵੱਲੋਂ ਸਾਕਾ ਪੰਜਾ ਸਾਹਿਬ ਦੇ 100 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਦਸੰਬਰ 2022 ਨੂੰ ਰਈਆ ਨੇੜੇ ਚੀਮਾ ਬਾਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬੋਲਦਿਆਂ ਡਾ: ਗੁਰਪ੍ਰੀਤ ਸਿੰਘ ਨੇ ਸਾਕਾ ਪੰਜਾ ਸਾਹਿਬ ਦੀਆਂ ਘਟਨਾਵਾਂ ਦੀ ਵਿਆਖਿਆ ਪੇਸ਼ ਕੀਤੀ
ਅਕਾਲ ਸਹਾਇ ਸੁਸਾਇਟੀ ਵੱਲੋਂ ਸਾਕਾ ਪੰਜਾ ਸਾਹਿਬ ਦੇ 100 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਦਸੰਬਰ 2022 ਨੂੰ ਰਈਆ ਨੇੜੇ ਚੀਮਾ ਬਾਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬੋਲਦਿਆਂ ਪ੍ਰੋ: ਕਵਲਜੀਤ ਸਿੰਘ ਨੇ ਸਾਕਾ ਪੰਜਾ ਸਾਹਿਬ ਦੀਆਂ ਘਟਨਾਵਾਂ ਦੀ ਵਿਆਖਿਆ ਪੇਸ਼ ਕੀਤੀ |
ਪਿੰਡ ਚੀਮਾ ਬਾਠ ਵਿਖੇ ਸਾਕਾ ਪੰਜਾ ਸਾਹਿਬ ਦੀ ੧੦੦ ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਨਿੱਚਰਵਾਰ (3 ਦਸੰਬਰ) ਨੂੰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡਾ. ਗੁਰਪ੍ਰੀਤ ਸਿੰਘ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਭਾਈ ਕੰਵਲਜੀਤ ਸਿੰਘ ਵੱਲੋਂ ਸਾਕਾ ਪੰਜਾ ਸਾਹਿਬ ਦੇ ਇਤਿਹਾਸ ਅਤੇ ਇਸ ਦੀ ਵਿਆਖਿਆ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਗਏ।
ਸਾਕਾ ਪੰਜਾ ਸਾਹਿਬ ਦੀ ੧੦੦ਸਾਲਾ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ ਕੱਲ 3 ਦਸੰਬਰ 2022, ਸ਼ਾਮ 6 ਵਜੇ ਤੋਂ ਲੈ ਕੇ 8.30 ਵਜੇ ਤੱਕ ਗੁਰਦੁਆਰਾ ਬਾਬਾ ਜੀਵਨ ਸਿੰਘ (ਪੁਲ ਵਾਲਾ ਗੁਰਦੁਆਰਾ) ਪਿੰਡ ਚੀਮਾਂ ਬਾਠ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਅਕਾਲ ਸਹਾਇ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਅਤੇ ਡਾ. ਕੰਵਲਜੀਤ ਸਿੰਘ ਸਾਕਾ ਪੰਜਾ ਸਾਹਿਬ ਦੀ ੧੦੦ਸਾਲਾ ਸ਼ਤਾਬਦੀ ਨੂੰ ਸਮਰਪਿਤ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।
ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ "ਅਕਾਲ ਤਖਤ ਅਤੇ ਅਕਾਲੀ: ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ" ਰੱਖਿਆ ਗਿਆ।
ਸੰਵਾਦ ਵੱਲੋਂ ‘ਅਗਾਂਹ ਵੱਲ ਨੂੰ ਤੁਰਦਿਆਂ’ ਖਰੜੇ ਦੇ ਸੰਦਰਭ ਚ ਅਗਲੀ ਵਿਚਾਰ ਚਰਚਾ 12 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੰਵਾਦ ਵੱਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ।
ਸੰਵਾਦ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਵਿਚਾਰ ਪ੍ਰਵਾਹ 5 ਜੂਨ ਤੋਂ 7 ਜੂਨ ਤੱਕ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ ਇਹ ਵਿਚਾਰ ਪ੍ਰਵਾਹ ਸਾਰੀ ਦੁਨੀਆਂ ਵਿੱਚ ਮੱਕੜ ਜਾਲ – ਇੰਟਰਨੈੱਟ ਰਾਹੀਂ ਵੇਖਿਆ ਜਾ ਸਕਦਾ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ "ਤੀਸਰ ਪੰਥ ਸੀ ਪਛਾਣ" ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਹੁਸ਼ਿਆਰਪੁਰ ਨੇੜਲੇ ਹਰਿਆਣਾ ਕਸਬੇ ਵਿਚ ਮਿਤੀ 28 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ।
ਵਿਚਾਰ ਮੰਚ ਸੰਵਾਵ ਵੱਲੋਂ "ਕਿਰਤ ਅਤੇ ਪਰਵਾਸ" ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਮਿਤੀ 25 ਅਗਸਤ, 2019 ਦਿਨ ਐਤਵਾਰ ਨੂੰ ਗੁਰਦੁਆਰਾ ਗੜ੍ਹੀ ਭੰਖੌਰਾ ਸਾਹਿਬ, ਬਲਾਕ ਮਜਾਰੀ, ਨੇੜੇ ਨਵਾਂ ਚੰਡੀਗੜ੍ਹ, ਪੰਜਾਬ ਵਿਖੇ ਕਰਵਾਈ ਗਈ।
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ ਹਨ।
Next Page »