ਆਮ ਆਦਮੀ ਪਾਰਟੀ ਵਿੱਚੋਂ ਕੱਢੇ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਕੱਲ੍ਹ ਚੰਡੀਗੜ੍ਹ ਵਿਖੇ ਵੱਖ-ਵੱਖ ਧਿਰਾਂ ਦੀ ਹੋਈ ਮੀਟਿੰਗ ਵਿੱਚ ‘ਆਪ’ ਤੋਂ ਦੁਖੀ ਤਿੰਨ ਮੁੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਪ੍ਰੋ. ਮਨਜੀਤ ਸਿੰਘ ਅਤੇ ਡਾ. ਗਾਂਧੀ ਵੱਲੋਂ ਵੱਖਰਾ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਪਰਿਵਰਤਨ ਯਾਤਰਾ’ ਕੱਲ੍ਹ ਫਰੀਦਕੋਟ ਵਿਖੇ ਸਮਾਪਤ ਹੋ ਗਈ। 6 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਛੋਟੇਪੁਰ ਨੇ 13 ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਆਪਣੇ ਸਮਰਥਕਾਂ ਦੀ ਰਾਇ ਇਕੱਤਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪਰਿਵਰਤਨ ਯਾਤਰਾ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ।
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਧੜੇ ਨੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਦੇ ਆਵਾਜ਼-ਏ-ਪੰਜਾਬ ਅਤੇ ‘ਆਪ’ ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਫਰੰਟ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਲਈ ਹੈ।
ਪੰਜਾਬ ਵਿਚ 'ਆਮ ਆਦਮੀ ਪਾਰਟੀ' ਦੇ ਚੱਲ ਰਹੇ ਵਿਵਾਦ ਦੇ ਨਾਲ ਹੀ ਇੱਕ ਹੋਰ ਰਾਜਨੀਤਿਕ ਪਾਰਟੀ 'ਪੰਜਾਬ ਲੋਕ ਦਲ' ਨਾਂ ਦੀ ਪਾਰਟੀ ਹੋਂਦ ਵਿਚ ਆ ਗਈ ਹੈ। ਅੰਮ੍ਰਿਤਸਰ ਵਿਚ ਪਾਰਟੀ ਦੇ ਗਠਨ ਦੇ ਦੌਰਾਨ ਅਹੁਦੇਦਾਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਲੜਨ ਦਾ ਫੈਸਲਾ ਕੀਤਾ। 'ਪੰਜਾਬ ਲੋਕ ਦਲ' ਦੇ ਸੂਬਾਈ ਕਨਵੀਨਰ ਡਾ. ਸ਼ਲਿੰਦਰ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਇਸ ਦਲ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 'ਆਪ' ਨੇ ਉਨ੍ਹਾਂ ਕੋਲੋਂ ਇਕ ਟਿਕਟ ਦੇ ਡੇਢ ਕਰੋੜ ਮੰਗੇ ਸਨ।
ਪਟਿਆਲਾ ਤੋਂ ਸੰਸਦ ਅਤੇ ਲੰਮੇ ਸੰਮੇਂ ਤੋਂ ਸਮਾਜ ਸੇਵਾ ਕਰ ਰਹੇ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ 23 ਅਗਸਤ, 2016 ਨੂੰ ਇਕ ਪ੍ਰੈਸ ਕਾਨਫਰੰਸ ਕਰਕੇ ਇਕ ਨਵੇਂ ਰਾਜਨੀਤਕ ਮੰਚ ਦਾ ਐਲਾਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ 'ਚ ਡਾ. ਗਾਂਧੀ ਨੇ ਭਾਰਤ ਅਤੇ ਭਾਰਤੀ ਉਪ ਮਹਾਂਦੀਪ ਦੀ ਰਾਜਨੀਤੀ ਦੇ ਸੁਭਾਅ ਬਾਰੇ ਕੁਝ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਉਪ ਮਹਾਂਦੀਪ ਬਹੁ-ਕੌਮੀ, ਬਹੁ-ਸਭਿਆਚਾਰਕ, ਬਹੁ-ਭਾਸ਼ਾਈ, ਬਹੁ-ਨਸਲੀ ਖਿੱਤਾ ਹੈ। ਡਾ. ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤੀ ਸੰਸਦ ਇਸ ਬਹੁ-ਕੌਮੀ, ਬਹੁ-ਭਾਸ਼ਾਈ ਸਭਿਆਚਾਰ ਦਾ ਪ੍ਰਤੀਕ ਹੈ, ਕਿਉਂਕਿ ਇਸ ਖਿੱਤੇ ਦੇ ਹਰ ਹਿੱਸੇ 'ਚੋਂ ਨੁਮਾਇੰਦੇ ਚੁਣ ਕੇ ਇਥੇ ਆਉਂਦੇ ਹਨ। ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਨੇ ਡਾ. ਗਾਂਧੀ ਨੂੰ ਇਸ ਸਬੰਧੀ ਕੁਝ ਸਵਾਲ ਕੀਤੇ ਹਨ।
ਆਮ ਆਦਮੀ ਪਾਰਟੀ ਦੇ ਬਾਗੀਆਂ ਨੇ ਮੰਗਲਵਾਰ ‘ਆਪ’ ਵਿੱਚੋਂ ਬਰਖ਼ਾਸਤ ਕੀਤੇ ਸੰਸਦ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਵੱਖਰਾ ਸਿਆਸੀ ਫਰੰਟ ਬਣਾ ਕੇ ਚੋਣਾਂ ਵਿੱਚ ਕੁੱਦਣ ਦਾ ਐਲਾਨ ਕੀਤਾ ਹੈ। ਬਾਗੀਆਂ ਦੇ ਇਸ ਐਲਾਨ ਤੋਂ ਬਾਅਦ ਹੁਣ ‘ਆਪ’ ਨੂੰ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਇਲਾਵਾ ‘ਆਪਣਿਆਂ’ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪਵੇਗਾ।
ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੈ ਕਿ ਉਹ 1985 ਵਾਲੇ ਐਨਡੀਪੀਐਸ ਐਕਟ ਵਿੱਚ ਸੋਧ ਲਈ ਬਿੱਲ ਅਗਲੇ ਹਫ਼ਤੇ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਵਿੱਚ ਪੇਸ਼ ਕਰਨਗੇ। ਇਸ ਸੋਧ ਬਿੱਲ ਦਾ ਖਰੜਾ ਦਿੱਲੀ ਦੇ ਕੁਝ ਵਕੀਲਾਂ ਅਤੇ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਧ ਦੀ ਮੰਗ ਇਸ ਲਈ ਕੀਤੀ ਜਾਵੇਗੀ ਤਾਂ ਜੋ ਕੁਦਰਤੀ ਪੈਦਾ ਹੋਣ ਵਾਲੇ ਨਸ਼ਿਆਂ ਜਿਵੇਂ ਕਿ ਅਫ਼ੀਮ, ਭੁੱਕੀ, ਭੰਗ ਆਦਿ ਨੂੰ ਕਾਨੂੰਨੀ ਮਾਨਤਾ ਮਿਲੇ।
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੂਬਾ ਇਕਾਈ ਦੇ ਵਿੱਚ ਪੈਦਾ ਹੋਏ ਬਗਾਵਤੀ ਸੁਰਾਂ ਨੂੰ ਠੱਲ ਪਾਉਣ ਲਈ ਪਾਰਟੀ ਤੋਂ ਬਾਗੀ ਹੋਏ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨ ਦੇ ਇਸ਼ਾਰੇ ਦਿੱਤੇ ਜਾ ਰਹੇ ਹਨ ਤੇ ਬਾਗੀ ਹੋਏ ਕਈ ਆਗੂ ਜਿਵੇਂ ਪਟਿਆਲਾ ਤੋਂ ਐਮ.ਪੀ ਧਰਮਵੀਰ ਗਾਂਧੀ ਨੇ ਵੀ ਪਾਰਟੀ ਵਿੱਚ ਵਾਪਿਸ ਆਉਣ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਹਲਾਂਕਿ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਧਾਂਤ ਅਤੇ ਵੀਚਾਰਧਾਰਾ ਦੇ ਮਸਲੇ ਤੇ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ।
« Previous Page