ਸੁਪਰੀਮ ਕੋਰਟ ਵਲੋਂ ਪਟਾਕੇ ਆਤਿਸ਼ਬਾਜ਼ੀ 'ਤੇ ਪਾਬੰਦੀ ਦੇ ਬਾਵਜੂਦ ਦਿੱਲੀ 'ਚ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੱਜ (20 ਅਕਤੂਬਰ, 2017) ਸਵੇਰੇ ਦਿੱਲੀ ਪੂਰੀ ਤਰ੍ਹਾਂ ਧੁੰਦ 'ਚ ਡੁੱਬੀ ਨਜ਼ਰ ਆਈ। ਇੱਥੇ ਪ੍ਰਦੁਸ਼ਣ ਦਾ ਪੱਧਰ ਘੱਟ ਹੁੰਦਾ ਨਹੀਂ ਦਿਖ ਰਿਹਾ। ਦਿੱਲੀ ਦੇ ਰੋਧੀ ਰੋਡ 'ਤੇ ਧੂੰਏਂ ਦਾ ਗੁਬਾਰ ਦਿਖ ਰਿਹਾ ਹੈ ਤਾਂ ਕਨਾਟ ਪਲੇਸ 'ਚ ਚਾਰੋਂ ਪਾਸੇ ਜਲੇ ਹੋਏ ਪਟਾਕੇ ਖਿਲਰੇ ਪਏ ਸੀ।
ਬੰਦੀ ਛੋੜ ਦਿਹਾੜੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕੌਮ ਦੇ ਨਾਮ ਦਿੱਤੇ ਜਾਣ ਵਾਲਾ ਸੰਦੇਸ਼ ਕੌਣ ਪੜ੍ਹੇਗਾ, ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਿਆਨੀ ਗੁਰਬਚਨ ਸਿੰਘ ਜਾਂ ਕੋਈ ਹੋਰ? ਇਸ ਬਾਰੇ ਸ਼ਾਇਦ ਕਮੇਟੀ ਵੀ ਅਜੇ ਤੀਕ ਕੋਈ ਫੈਸਲਾ ਨਹੀਂ ਲੈ ਸਕੀ ਕਿਉਂਕਿ ਕਮੇਟੀ ਨੇ ਆਪਣੇ ਵਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ‘ਚ ਗਿਆਨੀ ਗੁਰਬਚਨ ਸਿੰਘ ਦਾ ਨਾਮ ਹੀ ਨਹੀਂ ਛਾਪਿਆ।