ਪ੍ਰਾਪਤ ਜਾਣਕਾਰੀ ਅਨੁਸਾਰ ਨੂਰਮਹਿਲ ਡੇਰੇ ਵਿਚ 600 ਤੋਂ ਵੱਧ ਮੁੰਡਿਆਂ ਨੂੰ ਤਿੰਨ ਸਾਬਕਾ ਡੀ. ਐਸ. ਪੀ. ਹਥਿਆਰਾਂ ਦੀ ਸਪਲਾਈ ਦੇਣ ਵਿਚ ਰੁੱਝੇ ਹੋਏ ਹਨ। ਸਿਖਲਾਈ ਪ੍ਰਾਪਤ ਕਰਨ ਵਾਲਿਆਂ ’ਚ ਬਹੁਗਿਣਤੀ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨਾਂ ਦੀ ਜਿਸ ਤੋਂ ਜਾਪਦਾ ਹੈ ਕਿ ਡੇਰਾ ਪੰਜਾਬ ਵਿਚ ਇਕ ਖਤਰਨਾਕ ਸਾਜ਼ਿਸ਼ ਨਾਲ ਦਲਿਤ ਭਾਈਚਾਰੇ ਦੀ ਵਰਤੋਂ ਕਰਕੇ ਪੰਜਾਬ ਵਿਚ ਜਾਤ ਪਾਤ ਦੀ ਅੱਗ ਨੂੰ ਭੜਕਾਉਣਾ ਚਾਹੁੰਦਾ ਹੈ।
ਇੱਥੋਂ ਨੇੜਲੇ ਪਿੰਡ ਜੋਧਪੁਰ ਵਿੱਚ ਕਰੀਬ ਚਾਰ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋ ਜਾਣ ਸਬੰਧੀ ਪਛਤਾਵੇ ਵਜੋਂ ਕਰਵਾਏ ਗਏ ਧਾਰਮਿਕ ਸਮਾਗਮਾਂ ਮੌਕੇ ਸਾਂਝੀ ਸਹਿਮਤੀ ਨਾਲ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੇ ਅਨਸਰਾਂ ਖ਼ਿਲਾਫ਼ ਨੂਰਮਹਿਲੀਆਂ ਦੇ ਪੰਜਾਬ ਵਿੱਚ ਡੇਰੇ ਭੰਦ ਕਰਵਾਉਣ ਲਈ ਪੰਜਾਬ ਸਰਕਾਰ ਨੂੰ 12 ਦਸੰਬਰ ਤੱਕ ਕਾਰਵਾਈ ਕੀਤੇ ਜਾਣ ਦਾ ਅਲਟੀਮੇਟਮ ਦਿੱਤਾ ਗਿਆ।
ਪਿੱਛਲੇ 10 ਮਹੀਨਿਆਂ ਤੋਂ ਫਰੀਜ਼ਰ ਵਿੱਚ ਲੱਗੇ ਹੋਏ ਮ੍ਰਿਤਕ ਸਾਧ ਨੂਰ ਮਹਿਲੀਏ ਆਸ਼ੂਤੋਸ਼ ਦੇ ਅੰਤਿਮ ਸਸਕਾਰ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਨੂਰਮਹਿਲ ਡੇਰੇ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਹੁਕਮਾਂ ‘ਤੇ ਰੋਕ ਲਉਣ ਲਈ ਅੱਜ ਹਾਓਕਿੋਰਟ ਵਿੱਚ ਅਰਜ਼ੀ ਦਾਇਰ ਕਰ ਦਿੱਤੀ ਹੈ।ਪੰਜਾਬ-ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂਮ ਹੁਕਮ ਦਿੱਤੇ ਸਨ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਨੂਰਮਹਿਲੀਏ ਸਾਧ ਆਸ਼ੂਤੋਸ਼ ਦਾ ਸਰਕਾਰੀ ਨਿਗਰਾਨੀ ਹੇਠ ਸਸਕਾਰ ਕਰੇ।
ਪਿੱਛਲੇ 10 ਮਹੀਨਿਆਂ ਤੋਂ ਮ੍ਰਿਤਕ ਸਾਧ ਆਸ਼ੂਤੋਸ਼ ਦੇ ਅੰਤਿਮ ਸਸਕਾਰ ਲਈ ਹਾਈਕੋਰਟ ਵੱਲੋਂ ਪੰਜਾਬ ਸਰਾਕਰ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਭਾਵੇਂ ਪੰਜਾਬ ਸਰਕਾਰ ਨੇ ਡੇਰੇ ਦੇ ਆਲੇ ਦੁਆਲੇ ਕਾਫੀ ਗਿਣਤੀ ਵਿੱਚ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਹੈ, ਪਰ ਅਸਲ ਸੁਰੱਖਿਆ ਅਜੇ ਵੀ ਡੇਰੇ ਦੀ ਟਾਸਕ ਫੋਰਸ ਦੇ ਹੱਥ ਹੀ ਹੈ।
ਤਰਨਤਾਰ ਨੇੜਲੇ ਪਿੰਡ ਜੋਧਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸਾਧ ਨੂਰਮਹਿਲੀਏ ਦੇ ਪੈਰੋਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਦਿਵਯ ਜਯੋਤੀ ਜਾਗਿ੍ਤੀ ਸੰਸਥਾ (ਨੂਰਮਹਿਲੀਏ) ਦੇ 10 ਪੈਰੋਕਾਰਾਂ ਖ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ,ਪਰ ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਕੀਤਾ ਗਿਆ।
ਨੇੜਲੇ ਪਿੰਡ ਜੋਧਪੁਰ ਵਿਖੇ ਬਾਅਦ ਦੁਪਹਿਰ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਭੇਤਭਰੀ ਹਾਲਤ ਵਿੱਚ ਅਗਨ ਭੇਟ ਹੋ ਜਾਣ ਨਾਲ ਪਿੰਡ ਵਿੱਚ ਸਥਿਤੀ ਇਕ ਵਾਰ ਫਿਰ ਤਣਾਅ ਵਾਲੀ ਬਣ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਮ.ਐਮ.ਐਸ. ਬੇਦੀ ਵਲੋਂ ਆਸ਼ੂਤੋਸ਼ ਦੇ ਪੁੱਤਰ ਦਲੀਪ ਕੁਮਾਰ ਝਾਅ ਅਤੇ ਸਾਬਕਾ ਡਰਾਈਵਰ ਪੂਰਨ ਸਿੰਘ ਵਲੋਂ ਦਾਇਰ ਕੀਤੀਆਂ ਦੋ ਵੱਖ-ਵੱਖ ਪਟੀਸ਼ਨਾਂ ‘ਤੇ ਅੱਜ ਬਾਅਦ ਦੁਪਹਿਰ ਇਹ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਅੰਤਿਮ ਸੰਸਕਾਰ 15 ਦਿਨਾਂ ਦੇ ਅੰਦਰ-ਅੰਦਰ 15 ਦਸੰਬਰ ਤੱਕ ਕਰਵਾਉਣ ਦੇ ਆਦੇਸ਼ ਜਾਰੀ ਕਰਦਿਆਂ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਲਾਈ ਗਈ ਹੈ।
ਪਿੱਛਲੇ ਦਿਨੀ ਨੂਰਮਹਿਲੀਏ ਦੇ ਚੇਲਿਆਂ ਅਤੇ ਪੁਲਿਸਦੇ ਬੰਦਿਆਂ ਵੱਲੌ ਸਿੱਖਾਂ 'ਤੇ ਹੋਲ ਚਲਾ ਕੇ ਜ਼ਖਮੀ ਕਰਨ ਦੀ ਘਟਨਾਂ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਕਿ ਨੂਰਮਹਿਲੀਆਂ ਦਾ ਗੁਰੂ ਨਿੰਦਕ ਸਮਾਗਮ ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।
ਤਰਨ ਤਾਰਨ ਦੇ ਪਿੰਡ ਜੋਧਪੁਰ ਵਿਖੇ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਪੈਰੋਕਾਰਾਂ ਤੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਕੀਤੇ ਗਏ ਹਮਲੇ ਦੇ ਦੋਸ਼ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ।
ਤਰਨਤਾਰਨ (28 ਅਕਤੂਬਰ, 2014): ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਜੋਧਪੁਰ ਵਿਖੇ ਵਿਵਾਦਤ ਡੇਰਾ ਨੂਰਮਹਿਲ ਦੇ ਸਮਾਗਮ ਦਾ ਵਿਰੋਧ ਕਰਦਿਆਂ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਕੇ ਭਾਈ ਅਮਰੀਕ ਸਿੰਘ ਅਜਨਾਲਾ, ਮੁਖੀ ਦਮਦਮੀ ਟਕਸਾਲ ਅਜਨਾਲਾ ਸਮੇਤ 10 ਸਿੱਖਾਂ ਨੂੰ ਜਖਮੀ ਕਰ ਦਿੱਤਾ ਹੈ।
« Previous Page — Next Page »