ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸਿੱਖ ਸੰਗਤਾਂ ਅਤੇ ਵਿਵਾਦਤ ਡੇਰਾ ਨੂਰਮਹਿਲ ਨਾਲ ਸਬੰਧਤ ਜਥੇਬੰਦੀ "ਯੁਵਾ ਪਰਿਵਾਰ ਸੇਵਾ ਸਮਿਤੀ" ਦੇ ਕਾਰਕੁੰਨਾਂ ਵਿਚਾਲੇ ਹੋਏ ਝਗੜੇ ਕਾਰਨ ਨੂਰਮਹਿਲ ਸਮਰਥਕ 9 ਕਾਰਕੁੰਨਾਂ ਦੇ ਜ਼ਖਮੀ ਹੋ ਗਏ ਹਨ।
ਨੂਰਮਹਿਲੀਏ ਸਾਧ ਆਸ਼ੂਤੋਸ਼ ਨੂੰ ਡਾਕਟਰਾਂ ਵੱਲੋਂ ਮਰਿਆ ਕਰਾਰ ਦਿੱਤੇ ਨੂੰ ਅੱਜ ਪੂਰੇ ਦੋ ਸਾਲ ਹੋ ਗਏ ਹਨ। ਹਾਈ ਕੋਰਟ ਦੇ ਇਕਹਰੇ ਬੈਂਚ ਵਲੋਂ ਵੀ ਅੰਤਮ-ਸਸਕਾਰ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰ ਡੇਰੇ ਵਾਲੇ ਸਾਧ ਦਾ ਅੰਤਮ ਸਸਕਾਰ ਕਰਨ ਤੋਂ ਇਨਕਾਰੀ ਹਨ।
ਪਿਛਲੇ ਸਾਲ ਇੱਥੇ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਡੇਰੇ ਦੀ ਭੰਨ ਤੋੜ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸਾਰੇ ਸਿੱਖਾਂ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ।
ਆਸ਼ੁਤੋਸ਼ ਦੇ ਡੇਰੇ ਦੀ ਭੰਨਤੋੜ ਕਰਨ ਦੇ ਕੇਸ ਵਿੱਚ ਭਾਈ ਨਿਰਮਲ ਸਿੰਘ ਸਮੇਤ ਨਾਮਜ਼ਦ ਸਿੱਖਾਂ ਖਿਲਾਫ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ, ਜੋ ਕਿ ਲਗਾਤਾਰ ਚਾਰ ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ।
ਲੰਡਨ ਸਥਿਤ ਆਸ਼ੂਤੋਸ਼ ਦੇ ਡੇਰੇ ਦੀ ਭੰਨਤੋੜ ਦੇ ਕੇਸ ਵਿੱਚ ਗ੍ਰਿਫਤਾਰ ਭਾਈ ਨਿਰਮਲ ਸਿੰਘ ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਪੁਲਿਸ ਨੇ 18 ਦਸੰਬਰ ਬੁੱਧਵਾਰ ਸਵੇਰੇ ਸਾਊਥਾਲ ਨਿਵਾਸੀ ਸ੍ਰ, ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ।
ਪੰਜਾਬ ਦੇ ਜ਼ਿਲੇ ਤਰਨਤਾਰਨ ਨੇੜਲੇ ਪਿੰਡ ਜੋਧਪੁਰ ਵਿੱਚ ਆਸ਼ੂਤੋਸ਼ ਦੇ ਚੇਲਿਆਂ ਵੱਲੌਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੇ ਰੋਸ ਵਜੋਂ ਇੰਗਲੈਂਡ ਵਿੱਚ ਵੈਸਟ ਇੰਡ ਲੇਨ ਹੇਜ਼ ਸਥਿਤ ਆਸ਼ੂਤੋਸ਼ ਡੇਰੇ ਨੂੰ ਅਣਪਛਾਤੇ ਵਿਆਕਤੀਆਂ ਵਲੋਂ ਬੁਰੀ ਤਰਾਂ ਭੰਨ ਦਿੱਤਾ ਗਿਆ ਅਤੇ ਵਿਰੋਧ ਕਰਨ ਵਾਲੇ ਕੁੱਝ ਚੇਲਿਆਂ ਨੂੰ ਹਲਕੀ ਫੁਲਕੀ ਮਾਰਕੁੱਟ ਦਾ ਸਾਹਮਣਾ ਕਰਨਾ ਪਿਆ ।
ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਕਰਨ ਦੇ ਦੋਸ਼ੀ ਡੇਰੇ ਨੂੰ ਬੰਦ ਕਰਵਾਉਣ ਦੇ ਦਿੱਤੇ ਐਲਟੀਮੇਟਮ ‘ਤੇ ਅੱਜ ਪ੍ਰਸਾਸ਼ਨ ‘ਤੇ ਸਬਾਅਦ ਬਣਾਉਦਿਆਂ ਪਿੰਡ ਜੋਧਪੁਰ ਵਿੱਚ ਸਥਿਤ ਨੂਰਮਹਿਲੀਆਂ ਦਾ ਡੇਰਾ ਬੰਦ ਕਰਵਾ ਦਿੱਤਾ ਹੈ।
ਪਿੱਛਲੇ ਲੱਗਭਗ ਦਸ ਮਹੀਨਿਆਂ ਤੋਂ ਮਰ ਚੁੱਕੇ ਫਰੀਜ਼ਰ ਵਿੱਚ ਲਾਏ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਸਸਕਾਰ ਕਰਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੌਂਜਾਰੀ ਹੁਕਮਾਂ ‘ਤੇ ਰੋਕ ਲਾਉਣ ਹਿੱਤ ਡੇਰਾ ਨੁਰਮਹਿਲ ਅਤੇ ਆਸ਼ੁਤੋਸ਼ ਦਾ ਪੁੱਤਰ ਸੋਮਵਾਰ ਤੱਕ ਸਟੇਟਸ-ਕੋ (ਸਥਿਤੀ ਜਿਉਂ ਦੀ ਤਿਉਂ) ਵਜੋਂ ਕੋਈ ਰਾਹਤ ਹਾਸਲ ਕਰਨ ਵਿਚ ਅਸਫਲ ਰਹੇ ਹਨ।
ਨੂਰਮਹਿਲੀਏ ਆਸ਼ੂਤੋਸ਼ ਦੀ ਮਿ੍ਤਕ ਦੇਹ ਦਾ ਸਸਕਾਰ ਕਰਨ ਬਾਰੇ ਉੱਚ ਅਦਾਲਤ ਵੱਲੋਂ ਮਿਥੇ 15 ਦਿਨ ਦੀ ਹੱਦ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਤਿਵੇਂ-ਤਿਵੇਂ ਇਸ ਮਾਮਲੇ ਉੱਪਰ ਸਿਆਸਤ ਖੇਡਣ ਦਾ ਦੌਰ ਵੀ ਆਰੰਭ ਹੋ ਗਿਆ ਹੈ ਙ ਭਾਜਪਾ ਦੇ ਵੱਡੇ ਨੇਤਾ ਭਾਵੇਂ ਇਸ ਮਾਮਲੇ ਬਾਰੇ ਮੂੰਹ ਖੋਲ੍ਹਣ ਤੋਂ ਸੰਕੋਚ ਕਰ ਰਹੇ ਹਨ, ਪਰ ਹੇਠਲੀ ਪੱਧਰ ਦੇ ਆਗੂਆਂ ਨੇ ਖੁੱਲ੍ਹ ਕੇ ਡੇਰੇ ਦੇ ਹੱਕ 'ਚ ਬੋਲਣਾ ਸ਼ੁਰੂ ਕਰ ਦਿੱਤਾ ਹੈ । ਇਸ ਤਰ੍ਹਾਂ ਕੁਝ ਦਲਿਤ ਸੰਸਥਾਵਾਂ ਦੇ ਆਗੂਆਂ ਨੇ ਵੀ ਡੇਰੇ ਦੀ ਹਮਾਇਤ ਵਿਚ ਨਿਤਰਨਾ ਸ਼ੁਰੂ ਕਰ ਦਿੱਤਾ ਹੈ ।
ਪਿੱਛਲੇ ਲੱਗਭਗ ਦਸ ਮਹੀਨਿਆਂ ਤੋਂ ਮਰ ਚੁੱਕੇ ਪਰ ਫਰੀਜ਼ਰ ਵਿੱਚ ਲੱਗੇ ਡੇਰੇ ਨੂਰਮਹਿਲ ਦੇ ਸਾਧ ਆਸ਼ੂਤੋਸ਼ ਦਾ ਪੁੱਤਰ ਤੇ ਕਾਨੂੰਨੀ ਵਾਰਿਸ ਹੋਣ ਦਾ ਦਾਅਵਾ ਕਰ ਰਹੇ ਬਿਹਾਰ ਵਾਸੀ ਦਲੀਪ ਕੁਮਾਰ ਝਾਅ ਵੱਲੋਂ ਹਾਈਕੋਰਟ ਦੇ ਇਕਹਿਰੇ ਬੈਂਚ ਵਾਲੇ ਆਸ਼ੂਤੋਸ਼ ਦਾ ਸਸਕਾਰ ਕਰਨ ਦੇ ਫ਼ੈਸਲੇ ਵਿਰੁੱਧ ਹਾਈਕੋਰਟ ਦੇ ਹੀ ਡਿਵੀਜ਼ਨ ਬੈਂਚ ਕੋਲ ਅਪੀਲ ਦਾਇਰ ਕਰ ਦਿੱਤੀ ਗਈ ਹੈ, ਜਿਸ 'ਤੇ ਬੁੱਧਵਾਰ ਸੁਣਵਾਈ ਹੋਣ ਦੀ ਸੰਭਾਵਨਾ ਹੈ।
Next Page »