ਸ਼੍ਰੋਮਣੀ ਕਮੇਟੀ ਦੇ ਇਕ ਮਤੇ ਵਿਚ ਇਹ ਗਲ ਵੀ ਆਖੀ ਗਈ ਹੈ ਕਿ ਇਹ ਇਮਾਰਤ ਪੁਰਾਤਨ ਨਹੀਂ ਹੈ ਕਿਉਂਕਿ ਇਸ ਦੀ ਉਸਾਰੀ 1973 ਦੌਰਾਨ ਕਰਾਈ ਗਈ ਹੈ। ਸਿਰਫ਼ ਥੜ੍ਹਾ ਸਾਹਿਬ ਹੀ ਪੁਰਾਤਨ ਹੈ। ਇਸ ਨੂੰ ਖਸਤਾ ਕਹਿਣ ਪਿੱਛੇ ਦਾ ਤਰਕ ਇਹ ਦਿਤਾ ਹੈ ਕਿ ਬਰਸਾਤਾਂ ਦੇ ਮੌਸਮ 'ਚ ਇਮਾਰਤ ਦੀ ਛੱਤ ਵਿਚੋਂ ਪਾਣੀ ਚੋਂਦਾ ਰਹਿੰਦਾ ਹੈ।