ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ ਮਨੀਕਸ਼ੀ ਚੰਦੇਲਾ ਨੇ ਮੰਗਲਵਾਰ (21 ਮਾਰਚ) ਨੂੰ ਆਪੋ-ਆਪਣੇ ਪਰਚੇ ਦਾਖ਼ਲ ਕਰ ਦਿੱਤੇ।
ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਅਤੇ ਆਮ ਆਦਮੀ ਪਾਰਟੀ ਦੇ ਉਭਾਰ ਸਬੰਧੀ “ਸਿੱਖ ਸਿਆਸਤ” ਨਾਲ ਵਿਸ਼ੇਸ਼ ਗੱਲ ਕੀਤੀ ਗਈ।ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਦੇ ਪੰਜਾਬ ਅਤੇ ਸਿੱਖ ਰਾਜਨੀਤੀ ‘ਤੇ ਪੈਣ ਵਾਲੇ ਸੁਭਾਵਿਕ ਪ੍ਰਭਾਵ ਦੀ ਗੱਲ ਵੀ ਕੀਤੀ। ਪਾਠਕਾਂ/ਦਰਸ਼ਕਾਂ ਦੇ ਸੇਵਾ ਵਿੱਚ ਪੇਸ਼ ਹੈ ਵੀਡੀਓੁ।
-ਹਰਪ੍ਰੀਤ ਸਿੰਘ
ਭਾਰਤ ਦੀ ਰਾਜਧਾਨੀ ਦਿੱਲੀ ਚ ਹੋਈਆਂ ਚੋਣਾਂ ਅਤੇ ਉਸਦੇ ਧਰਤ-ਧਕੇਲੀ ਅਤੇ ਅਣਕਿਆਸੇ ਨਤੀਜਿਆਂ ਦੇ ਆਉਣ ਤੋਂ ਬਾਅਦ ਅਜੀਬ ਜਿਹੀ ਕਿਸਮ ਦੀਆਂ ਸਮੀਕਰਣਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ।ਇਸ ਜਿੱਤ ਨੇ ਜਿੱਥੇ ਆਮ ਆਦਮੀ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਅਸੀਮ ਜਿਹੀ ਖੁਸ਼ੀ ਅਤੇ ਸਕੂਨ ਦਾ ਅਨੁਭਵ ਕਰਾਇਆ ਹੈ ਉੱਥੇ ਉਸ ਗਲ ਸੜ ਚੁੱਕੀ ਭਰਿਸ਼ਟ ਰਾਜਨੀਤੀ ਅਤੇ ਪਰਬੰਧਕੀ ਪਰਣਾਲੀ ਦੀਆਂ ਪਤਾਲ ਤੱਕ ਫੈਲੀਆਂ ਜੜਾਂਹ ਦੇ ਹੁੰਦਿਆਂ ਇੱਕ ਨਵਜਾਤ ਸਿਆਸੀ ਪਾਰਟੀ ਵਲੋਂ ਲੋਕਾਂ ਨੂੰ ਦਿਖਾਏ ਹੋਏ ਰੰਗੀਨ ਸੁਫਨਿਆਂ ਨੂੰ ਸਾਕਾਰ ਕਰਨ ਦਾ ਜੋਖਮ ਭਰਿਆ ਕਾਰਜ ਵੀ ਆਪਣੇ ਲਈ ਸਹੇੜ ਲਿਆ ਹੈ।
ਹਾਲ ਹੀ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹੁੰਝਾ ਫੇਰ ਜਿੱਤ ਅਤੇ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਅਣਕਿਆਸੀ ਹਾਰ ਦੇ ਚਰਚੇ ਭਾਰਤ ਦੇ ਹਰ ਵਿਅਕਤੀ ਦੀ ਜ਼ੁਬਾਨ ‘ਤੇ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਇਸ ਗੱਲ ਦੀ ਵਿਸ਼ੇਸ਼ ਚਰਚਾ ਹੋ ਰਹੀ ਹੈ। ਅਮਰੀਕੀ ਮੀਡੀਆ ਇਸ ਚੋਣ ਨਤੀਜਿਆਂ ਨੂੰ ਖਾਸ ਪ੍ਰਮੁੱਖਤਾ ਨਾਲ ਛਾਪ ਰਿਹਾ ਹੈ।
7 ਫਰਵਰੀ 2015 ---ਦਿੱਲੀ ਵਿਚ ਹਾਲ ਹੀ ਵਿਚ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਲੈ ਕੇ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਹਾਸ ਸਿਰਜਿਆ ਹੈ।
ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਸਾਰੇ ਹੀ ਸਿੱਖ ਉਮੀਦਵਾਰ ਚੋਣ ਜਿੱਤ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦਾ ਪੰਜਾਬ ਦੀਆਂ ਸਿਆਸੀ ਸੰਭਵਾਨਾਵਾਂ ਉਤੇ ਰੱਤੀ ਭਰ ਵੀ ਅਸਰ ਨਹੀਂ ਪਵੇਗਾ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਰਾਜ਼ੋਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ 10036 ਵੋਟਾਂ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਦੇ ਨਿਕਟ ਵਿਰੋਧੀ 2013 ਵਿੱਚ ਵਿਧਾਨ ਸਭਾ ਚੋਣ ਜਿੱਤਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੂੰ 44,88ਵ ਵੋਟਾਂ ਮਿਲੀਆਂ, ਜਦਕਿ ਜਰਨੇਲ਼ ਸਿੰਘ ਨੂੰ 54,916 ਵੋਟਾਂ ਪ੍ਰਾਪਤ ਹੋਈਆਂ।
ਆਮ ਆਦਮੀ ਪਾਰਟੀ ਦੇ ਮੁੱਖੀ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਜਿੱਤ ਗਏ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਹਲਕਾ ਕਾਲਕਾ ਜੀ ਤੋਂ ਚੋਣ ਜਿੱਤ ਚੁੱਕੇ ਹਨ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਨ।ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
Next Page »