Tag Archive "darbar-sahib"

Bhai Sukhdeep Singh Meekay (Panth Sewak Jatha Doaba)

ਅਦਾਲਤਾਂ ਵਿਚ ਕਿਉਂ ਜਾ ਰਹੇ ਨੇ ਸੱਚਖੰਡ ਦੇ ਸੇਵਾਦਾਰ? ਕੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਟੁੱਟਣ ਕਿਨਾਰੇ ਪਹੁੰਚ ਗਿਐ?

ਸਿੱਖ ਸੰਸਥਾਵਾਂ ਜਿਵੇਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ਵਿਚ ਆਈ ਗਿਰਾਵਟ ਤੇ ਸੰਕਟ ਦੇ ਕਾਰਨਾਂ ਦੀ ਪੜਚੋਲ ਕਰਨ ਵਾਸਤੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਮਾਝਾ ਤੋਂ ਭਾਈ ਸੁਖਦੀਪ ਸਿੰਘ ਮੀਕੇ ਨਾਲ ਖਾਸ ਮੁਲਾਕਾਤ ਕੀਤੀ ਗਈ ਹੈ।

Speech of Dr. Sewak Singh at Jaga Ram Tirath Mansa

ਘੱਲੂਘਾਰਾ ’84 ਤੋਂ ਬਾਅਦ ਕੀ ਕੁਝ ਬਦਲਿਆ ਗਿਆ: ਡਾ. ਸੇਵਕ ਸਿੰਘ ਦਾ ਜਗ੍ਹਾ ਰਾਮ ਤੀਰਥ (ਮਾਨਸਾ) ਵਿਖੇ ਵਖਿਆਨ

ਮਾਨਸਾ ਜਿਲ੍ਹੇ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਹੋਏ ਇਕ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸੇਵਕ ਸਿੰਘ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਘੱਲੂਘਾਰਾ '84 ਤੋਂ ਬਾਅਦ ਹਕੂਮਤਾਂ ਵੱਲੋਂ ਕੀ ਕੁਝ ਅਤੇ ਕਿਵੇਂ ਬਦਲਿਆ ਗਿਆ।

Analyzing What the India-Pakistan Clash Means for Punjab, Sikhs & South Asia

ਭਾਰਤ-ਪਾਕਿਸਤਾਨ ਦੀ ਜੰਗ ਦੇ ਪੰਜਾਬ, ਸਿੱਖਾਂ ਤੇ ਦੱਖਣੀ ਏਸ਼ੀਆ ਲਈ ਕੀ ਮਾਅਨੇ ਹਨ? ਸਿੱਖਾਂ ਨੂੰ ਹੁਣ ਕੀ ਕਰਨਾ ਚਾਹੀਦੈ?

ਭਾਰਤ ਤੇ ਪਾਕਿਸਤਾਨ ਦਰਮਿਆਨ ਹਾਲੀਆ ਟਕਰਾਅ ਤੋਂ ਬਾਅਦ ਦੇ ਹਾਲਾਤ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇਹ ਖਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਵਿਚ ਕਈ ਅਹਿਮ ਪੱਖਾਂ ਨੂੰ ਵਿਚਾਰਿਆ ਗਿਆ ਹੈ।

ਸ਼ਹੀਦੀ ਰੁਤਬੇ, ਅਕਾਲ ਤਖਤ, ਤੀਜਾ ਘੱਲੂਘਾਰਾ, ਦਿੱਲੀ ਦਰਬਾਰ, ਖਾਲਸਾਈ ਪ੍ਰੇਰਣਾ ਅਤੇ ਸਿੱਖ: ਭਾਈ ਦਲਜੀਤ ਸਿੰਘ

ਗੁਰਦੁਆਰਾ ਸਾਹਿਬ, ਪਾਤਿਸ਼ਾਹੀ ਨੌਵੀ, ਪਿੰਡ ਕਣਕਵਾਲ ਵਿਖੇ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਅਤੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 10 ਜੂਨ 2024 ਨੂੰ ਹੋਏ ਗੁਰਮਤਿ ਸਾਮਗਮ ਦੌਰਾਨ ਪੰਥ ਸੇਵਕ ਸਖਸ਼ੀਅਤ ਅਤੇ ਖਾੜਕੂ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਨੇ "ਸ਼ਹੀਦੀ ਰੁਤਬੇ, ਅਕਾਲ ਤਖਤ, ਤੀਜਾ ਘੱਲੂਘਾਰਾ, ਦਿੱਲੀ ਦਰਬਾਰ, ਖਾਲਸਾਈ ਪ੍ਰੇਰਣਾ ਅਤੇ ਸਿੱਖ" ਵਿਸ਼ੇ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਦਲ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ ਅਰਦਾਸ ਸਮਾਗਮ

ਸਿੱਖ ਕੌਮ ਨੂੰ ਡੂੰਘੀ ਸੱਟ ਮਾਰਨ ਵਾਲੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਨੂੰ ਦੋ ਸਾਲ ਪੂਰੇ ਹੋਣ ਮੌਕੇ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ ਜਿਸ ਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ।

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਭਾਰਤ ਅੰਦਰ ਸਿੱਖਾਂ ਅਤੇ ਪੰਜਾਬੀਆਂ ਦਾ ਦਰਦ ਅਤੇ ਦਾਸਤਾਨ ਦੱਸੀ

ਸਿੱਖਾਂ ਅਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਅਤੇ ਹਿੰਦੂ- ਭਾਰਤ ਅੰਦਰ ਉਹਨਾਂ ਦੀ ਸਥਿਤੀ ਅਤੇ ਦੁਰਦਸ਼ਾ ਵੱਲ ਜੀ-20 ਮੈਂਬਰਾਂ ਦਾ ਧਿਆਨ ਖਿੱਚਣ ਲਈ ਦਲ ਖਾਲਸਾ ਨੇ ਜੀ-20 ਮੁਲਕਾਂ ਦੇ ਦਿੱਲੀ ਸਥਿਤ ਦੂਤਘਰਾਂ ਨੂੰ ਪੱਤਰ ਭੇਜ ਕੇ ਸਿੱਖ ਦ੍ਰਿਸ਼ਟੀਕੋਣ ਤੋਂ ਇਸ ਖ਼ਿੱਤੇ ਦੇ ਲੋਕਾਂ ਦਾ ਪੱਖ ਪੇਸ਼ ਕੀਤਾ ਹੈ।

ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਜੀ ਨਮਿੱਤ ਅਰਦਾਸ ਸਮਾਗਮ

ਗੁਰੂ ਖਾਲਸਾ ਪੰਥ ਦੇ ਲਾਸਾਨੀ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਮਾਤਾ ਜੀ, ਮਾਤਾ ਸੁਰਜੀਤ ਕੋਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਪੰਥਕ ਤੌਰ ਉੱਤੇ ਉਹਨਾਂ ਨਮਿਤ ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਅਕਾਲ ਤਖਤ ਸਾਹਿਬ ਜੀ ਦੇ ਨਜਦੀਕ ਗੁਰਦੁਆਰਾ ਝੰਡਾ ਬੁੰਗਾ, ਦਰਬਾਰ ਸਾਹਿਬ ਵਿਖੇ ਪਾਏ ਗਏ।

ਸ਼੍ਰੋ.ਗੁ.ਪ੍ਰ.ਕ ਘੱਲੂਘਾਰਾ ਜੂਨ 1984 ਦੀ ਆਖਰੀ ਨਿਸ਼ਾਨੀ ਦੀ “ਸਾਂਭ-ਸੰਭਾਲ” ਕਰਨ ਜਾ ਰਹੀ ਹੈ; ਸਿੱਖ ਸੰਗਤ ਸੁਚੇਤ ਰਹੇ

ਵੱਡੇ ਇਤਿਹਾਸਕ ਵਰਤਾਰੇ ਕੌਮਾਂ ਦੀ ਸਮੂਹਕ ਯਾਦ ਦਾ ਹਿੱਸਾ ਹੁੰਦੇ ਹਨ ਤੇ ਇਨ੍ਹਾਂ ਯਾਦਾਂ ਨੂੰ ਕਾਇਮ ਰੱਖਣ ਵਿਚ ਇਤਿਹਾਸਕ ਨਿਸ਼ਾਨੀਆਂ ਖਾਸ ਅਹਿਮੀਅਤ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਹਰੇਕ ਕੌਮ ਆਪਣੇ ਇਤਿਹਾਸਕ ਵਿਰਸੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੀ ਹੈ।