ਗੁਰਦੁਆਰਾ ਸਾਹਿਬ, ਪਾਤਿਸ਼ਾਹੀ ਨੌਵੀ, ਪਿੰਡ ਕਣਕਵਾਲ ਵਿਖੇ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਅਤੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 10 ਜੂਨ 2024 ਨੂੰ ਹੋਏ ਗੁਰਮਤਿ ਸਾਮਗਮ ਦੌਰਾਨ ਪੰਥ ਸੇਵਕ ਸਖਸ਼ੀਅਤ ਅਤੇ ਖਾੜਕੂ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਨੇ "ਸ਼ਹੀਦੀ ਰੁਤਬੇ, ਅਕਾਲ ਤਖਤ, ਤੀਜਾ ਘੱਲੂਘਾਰਾ, ਦਿੱਲੀ ਦਰਬਾਰ, ਖਾਲਸਾਈ ਪ੍ਰੇਰਣਾ ਅਤੇ ਸਿੱਖ" ਵਿਸ਼ੇ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਸਿੱਖ ਕੌਮ ਨੂੰ ਡੂੰਘੀ ਸੱਟ ਮਾਰਨ ਵਾਲੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਨੂੰ ਦੋ ਸਾਲ ਪੂਰੇ ਹੋਣ ਮੌਕੇ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ ਜਿਸ ਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ।
ਸਿੱਖਾਂ ਅਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਅਤੇ ਹਿੰਦੂ- ਭਾਰਤ ਅੰਦਰ ਉਹਨਾਂ ਦੀ ਸਥਿਤੀ ਅਤੇ ਦੁਰਦਸ਼ਾ ਵੱਲ ਜੀ-20 ਮੈਂਬਰਾਂ ਦਾ ਧਿਆਨ ਖਿੱਚਣ ਲਈ ਦਲ ਖਾਲਸਾ ਨੇ ਜੀ-20 ਮੁਲਕਾਂ ਦੇ ਦਿੱਲੀ ਸਥਿਤ ਦੂਤਘਰਾਂ ਨੂੰ ਪੱਤਰ ਭੇਜ ਕੇ ਸਿੱਖ ਦ੍ਰਿਸ਼ਟੀਕੋਣ ਤੋਂ ਇਸ ਖ਼ਿੱਤੇ ਦੇ ਲੋਕਾਂ ਦਾ ਪੱਖ ਪੇਸ਼ ਕੀਤਾ ਹੈ।
ਗੁਰੂ ਖਾਲਸਾ ਪੰਥ ਦੇ ਲਾਸਾਨੀ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਮਾਤਾ ਜੀ, ਮਾਤਾ ਸੁਰਜੀਤ ਕੋਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਪੰਥਕ ਤੌਰ ਉੱਤੇ ਉਹਨਾਂ ਨਮਿਤ ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਅਕਾਲ ਤਖਤ ਸਾਹਿਬ ਜੀ ਦੇ ਨਜਦੀਕ ਗੁਰਦੁਆਰਾ ਝੰਡਾ ਬੁੰਗਾ, ਦਰਬਾਰ ਸਾਹਿਬ ਵਿਖੇ ਪਾਏ ਗਏ।
ਵੱਡੇ ਇਤਿਹਾਸਕ ਵਰਤਾਰੇ ਕੌਮਾਂ ਦੀ ਸਮੂਹਕ ਯਾਦ ਦਾ ਹਿੱਸਾ ਹੁੰਦੇ ਹਨ ਤੇ ਇਨ੍ਹਾਂ ਯਾਦਾਂ ਨੂੰ ਕਾਇਮ ਰੱਖਣ ਵਿਚ ਇਤਿਹਾਸਕ ਨਿਸ਼ਾਨੀਆਂ ਖਾਸ ਅਹਿਮੀਅਤ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਹਰੇਕ ਕੌਮ ਆਪਣੇ ਇਤਿਹਾਸਕ ਵਿਰਸੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੀ ਹੈ।