ਚੰਡੀਗੜ੍ਹ: ਗਾਂ ਰੱਖਿਆ ਦੇ ਨਾਂ ‘ਤੇ ਭਾਰਤ ਵਿਚ ਘੱਟਗਿਣਤੀਆਂ ਨਾਲ ਸਬੰਧਿਤ ਲੋਕਾਂ ਨੂੰ ਭੀੜਾਂ ਵਲੋਂ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਜਿੱਥੇ ਲਗਾਤਾਰ ਵੱਧ ਰਹੀਆਂ ਹਨ ...
ਨਵੀਂ ਦਿੱਲੀ: ਬੀਤੇ ਸ਼ੁਕਰਵਾਰ ਦੀ ਰਾਤ ਰਾਜਸਥਾਨ ਦੇ ਅਲਵਰ ਇਲਾਕੇ ਵਿਚ ਇਕ 28 ਸਾਲਾ ਮੁਸਲਿਮ ਨੌਜਵਾਨ ਨੂੰ ਗਾਂ ਰੱਖਿਆ ਦੇ ਨਾਂ ‘ਤੇ ਕੁੱਟ-ਕੁੱਟ ਕੇ ਮਾਰ ...
ਜੈਪੁਰ: ਰਾਜਸਥਾਨ ਦੇ ਅਲਵਰ ਇਲਾਕੇ ਵਿਚ ਇਕ 28 ਸਾਲਾ ਮੁਸਲਿਮ ਨੌਜਵਾਨ ਨੂੰ ਗਾਂ ਰੱਖਿਆ ਦੇ ਨਾਂ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ...
ਝਾਰਖੰਡ ਦੀ ਰਾਜਧਾਨੀ ਰਾਂਚੀ ਨਾਲ ਲਗਦੇ ਰਾਮਗੜ੍ਹ 'ਚ ਅਲੀਮੁਦੀਨ ਨਾਂ ਦੇ ਮੁਸਲਮਾਨ ਨੌਜਵਾਨ ਦਾ ਭੀੜ ਨੇ ਕਤਲ ਕਰ ਦਿੱਤਾ। ਭੀੜ ਨੇ ਉਸਦੀ ਗੱਡੀ ਨੂੰ ਅੱਗ ਲਾ ਦਿੱਤੀ।
ਕੇਂਦਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਵੱਲੋਂ ਪਸ਼ੂਆਂ ਦੀਆਂ ਮੰਡੀਆਂ ਸਬੰਧੀ ਨਿਯਮਾਂਵਲੀ ਦੇ ਜਾਰੀ ਨੋਟੀਫਿਕੇਸ਼ਨ ਨਾਲ ਦੇਸ਼ ਭਰ ਦੇ ਪਸ਼ੂ ਪਾਲਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਰਾਜਾਂ ਦੀਆਂ ਸਰਕਾਰਾਂ ਨੇ ਡੇਅਰੀ ਨਾਲ ਜੁੜੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਯਕੀਨ ਦਿਵਾਇਆ ਹੈ ਪਰ ਇਨ੍ਹਾਂ ਨਵੇਂ ਨਿਯਮਾਂ ਕਾਰਨ ਕਿਸਾਨਾਂ ’ਤੇ ਵਿੱਤੀ ਸੰਕਟ ਹੋਰ ਡੂੰਘਾ ਹੋਣ ਦੀ ਤਲਵਾਰ ਲਟਕ ਗਈ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਕੇਰਲਾ ਵਿਧਾਨ ਸਭਾ ਵਾਂਗ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਇਸ ਸਬੰਧੀ ਮਤਾ ਪਾਸ ਕਰਨ ਦੀ ਮੰਗ ਕੀਤੀ ਹੈ।
ਉੱਤਰ ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਇਕ ਪਿਕ-ਅਪ ਵੈਨ ਦੇ ਚਾਲਕ ਨੂੰ ਆਪਣੀ ਇਕ ਅੱਖ ਗਾਂ ਕਰਕੇ ਗਵਾਉਣੀ ਪਈ ਹੈ। ਘਟਨਾ ਵੀਰਵਾਰ ਸ਼ਾਮ ਦੀ ਹੈ, ਜਦੋਂ ਬਿਹਾਰ ਦੀ ਰਾਜਧਾਨੀ ਤੋਂ 250 ਕਿਲੋਮੀਟਰ ਦੂਰ ਥਾਣਾ ਸੋਨਬਾੜ, ਜ਼ਿਲ੍ਹਾ ਸਹਰਸਾ ਦੇ ਪਿੰਡ ਮੀਨਾ ਵਿਖੇ ਪੀੜਤ ਗੱਡੀ ਚਾਲਕ ਗਣੇਸ਼ ਮੰਡਲ (30) ਭਾਗਲਪੁਰ ਤੋਂ ਆਪਣੇ ਪਿੰਡ ਮੁੜ ਰਿਹਾ ਸੀ।
ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਦਾ ਕਹਿਣਾ ਹੈ ਕਿ ਅਯੁਧਿਆ 'ਚ ਰਾਮ ਮੰਦਰ ਬਣਾਉਣ ਲਈ ਉਹ ਜਾਨ ਦੇਣ ਅਤੇ ਜਾਨ ਲੈਣ ਨੂੰ ਤਿਆਰ ਹਨ। "ਗਾਂ ਰੱਖਿਆ" ਦੇ ਮਸਲੇ 'ਤੇ ਵੀ ਟੀ ਰਾਜਾ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਹਮਾਇਤ ਕਰਦਾ ਹੈ।
ਗੁਜਰਾਤ 'ਚ ਹੁਣ ਜੇ ਕੋਈ ਗਾਂ ਵੱਢਣ ਦਾ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਹੋਵੇਗੀ ਉਮਰ ਕੈਦ। ਗੁਜਰਾਤ ਸਰਕਾਰ ਨੇ ਵਿਧਾਨ ਸਭਾ 'ਚ "ਗਾਂ ਸੰਭਾਲ ਕਾਨੂੰਨ" 'ਚ ਬਦਲਾਅ ਕਰ ਕੇ ਕਾਨੂੰਨ ਪਾਸ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਕਿਹਾ ਸੀ ਕਿ ਗਾਂ ਨੂੰ ਵੱਢਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦਾ ਕਾਨੂੰਨ ਇਸੇ ਹਫਤੇ ਪਾਸ ਕੀਤਾ ਜਾਏਗਾ।
ਰਾਜਸਥਾਨ ਦੇ ਅਲਵਰ 'ਚ ਗਊ ਰਖਸ਼ਕਾਂ ਨੇ ਕੁੱਝ ਦਿਨ ਪਹਿਲਾ ਹਰਿਆਣਾ ਨਾਲ ਸਬੰਧਤ 15 ਲੋਕਾਂ 'ਤੇ ਹਮਲਾ ਕਰ ਦਿੱਤਾ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਇਨ੍ਹਾਂ ਲੋਕਾਂ ਵਲੋਂ ਗਊਆਂ ਨੂੰ 6 ਗੱਡੀਆਂ ਵਿਚ ਲਿਜਾਅ ਰਹੇ ਲੋਕਾਂ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਪੀਹਲੂ ਖਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਧਮਕੀ ਦਿੱਤੀ ਹੈ ਕਿ ਜਿਹੜੇ ਲੋਕ ਗਾਂ ਨੂੰ ਵੱਢਣਗੇ ਅਤੇ ਉਸਦਾ ਅਪਮਾਨ ਕਰਨਗੇ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਖਤੌਲੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਵਿਕਰਮ ਸੈਣੀ 2013 'ਚ ਹੋਏ ਫਸਾਦ ("ਦੰਗਿਆਂ") 'ਚ ਦੋਸ਼ੀ ਰਿਹਾ ਹੈ।
Next Page »