ਤਕਰੀਬਨ 10 ਦਿਨ ਪਹਿਲਾਂ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ 7 ਸਿੱਖ ਨੌਜਵਾਨਾਂ ਵਿਚੋਂ ਕੁਲਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਪਿਛਲੇ ਹਫਤੇ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ ਸਿੱਖ ਨੌਜਵਾਨਾਂ ਵਿਚੋਂ ਓਂਕਾਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਨਿਆਂਇਕ ਹਿਰਾਸਤ 'ਚ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਪੁਲਿਸ ਵਲੋਂ ਸੁਭਾਸ਼ ਨਗਰ ਦੀ ਚੰਦਰ ਕਲੋਨੀ ਤੋਂ ਗ੍ਰਿਫਤਾਰ ਸਿੱਖ ਨੌਜਵਾਨ ਕੁਲਦੀਪ ਸਿੰਘ ਰਿੰਪੀ ਦੇ ਗਵਾਂਢੀ ਦੋ ਦਿਨ ਬਾਅਦ ਵੀ ਸਦਮੇ 'ਚ ਹਨ। ਹਾਲਾਂਕਿ ਕੁਲਦੀਪ ਸਿੰਘ ਰਿੰਪੀ ਦੇ ਘਰ ਦੇ ਬਾਕੀ ਮੈਂਬਰ ਘਰ ਨੂੰ ਤਾਲਾ ਲਾ ਕੇ ਕਿਤੇ ਚਲੇ ਗਏ ਹਨ। ਗਵਾਂਢੀ ਦੱਸਦੇ ਹਨ ਕਿ ਕੁਲਦੀਪ ਭਲਾ ਬੰਦਾ ਹੈ ਅਤੇ ਉਸਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ।
ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਦਾਅਵਾ ਕੀਤਾ ਹੈ ਕਿ ਉਸਨੇ 7 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਕਿ ਪੰਜਾਬ 'ਚ "ਕਿਸੇ" ਨੂੰ ਮਾਰ ਕੇ "ਮਾਹੌਲ ਖ਼ਰਾਬ" ਕਰਨਾ ਚਾਹੁੰਦੇ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਬੰਦਿਆਂ ਦੀ ਪਛਾਣ ਬਟਾਲਾ ਦੇ ਪਿੰਡ ਬੱਲ ਨਿਵਾਸੀ ਪਲਵਿੰਦਰ ਸਿੰਘ ਉਰਫ਼ ਘੋੜੂ ਅਤੇ ਬਟਾਲਾ ਦੇ ਹੀ ਪੂਰੀਆਂ ਮੁਹੱਲੇ ਦੇ ਨਿਵਾਸੀ ਸੰਦੀਪ ਕੁਮਾਰ ਉਰਫ਼ ਕਾਲੂ ਉਰਫ ਸ਼ਿੰਦਾ ਵਜੋਂ ਹੋਈ ਹੈ।
ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਤਿੰਨ ਨੌਜਵਾਨਾਂ ਕੋਲੋਂ ਪੁੱਛਗਿੱਛ ਦੌਰਾਨ ਤਿੰਨ ਹੋਰ ਹਥਿਆਰ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਆਈ.ਜੀ. ਐਮ.ਐਫ. ਫਾਰੂਕੀ ਨੇ ਦੱਸਿਆ ਕਿ ਇਹ ਹਥਿਆਰ ਰਛਪਾਲ ਸਿੰਘ ਨਾਂ ਦੇ ਨੌਜਵਾਨ ਕੋਲੋਂ ਬਰਾਮਦ ਹੋਏ ਹਨ, ਜੋ ਉਸ ਨੇ ਚੰਡੀਗੜ੍ਹ ਨੇੜੇ ਪਿੰਡ ਖੁਦਾਅਲੀ ਸ਼ੇਰ ਵਿੱਚ ਕਿਸੇ ਥਾਂ ’ਤੇ ਲੁਕਾਏ ਹੋਏ ਸਨ। ਇਸ ਨੌਜਵਾਨ ਨੂੰ ਇਸੇ ਪਿੰਡ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਨਾਲ ਗੁਰਪਾਲ ਸਿੰਘ ਜਲਾਲਪੁਰ ਕਲਾਂ ਜਲੰਧਰ ਅਤੇ ਮੇਜਰ ਸਿੰਘ ਪਿੰਡ ਵੈਰੋਨੰਗਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਸਿੱਖ ਨੌਜਵਾਨਾਂ ਦੀ "ਅੱਤਵਾਦੀ ਕਾਰਵਾਈਆਂ" ਦੇ ਨਾਮ ਹੇਠ ਸ਼ੁਰੂ ਕੀਤੀ ਫੜੋ ਫੜਾਈ ਅਤੇ ਇਸ ਸਭ ਨੂੰ ਸਰਹੱਦ ਪਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਖਾੜਕੂਆਂ ਨਾਲ ਜੋੜਨ ਦੀ ਕਵਾਇਦ ਨੇ ਹੁਸ਼ਿਆਰਪੁਰ ਤੋਂ ਬਾਅਧ ਵੀਰਵਾਰ ਨੂੰ ਅੰਮ੍ਰਿਤਸਰ ਦਸੱਤਕ ਦਿੱਤੀ ਹੈ।