ਨਵੀਂ ਦਿੱਲੀ: ਬੁੱਧਵਾਰ ਨੂੰ ਰਾਜ ਸਭਾ ਵਿਚ ਦਿੱਤੇ ਇਕ ਜਵਾਬ ਵਿਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਾਲ 2017 ਵਿਚ ਭਾਰਤ ਅੰਦਰ ਸਭ ...
ਭਾਰਤ ਦੀ ਰਾਜ ਸਭਾ ਵਿਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਵਿਚ ਭਾਰਤ ਅੰਦਰ ਹੋਈ ਫਿਰਕੂ ਹਿੰਸਾ ਵਿਚ 300 ਦੇ ਕਰੀਬ ਲੋਕ ਮਾਰੇ ਗਏ ਹਨ। ਅੰਕੜਿਆਂ ਅਨੁਸਾਰ ਸਿਰਫ ਸਾਲ 2017 ਵਿਚ ਹੀ 100 ਤੋਂ ਵੱਧ ਲੋਕ ਫਿਰਕੂ ਹਿੰਸਾ ਵਿਚ ਮਾਰੇ ਗਏ ਹਨ।
ਭਾਰਤੀ ਉਪਮਹਾਂਦੀਪ ਦੇ ਤਿੰਨ ਉੱਤਰ-ਪੂਰਬੀ ਖਿੱਤਿਆਂ ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਵਿੱਚ ਅੱਜ ਵੋਟਾਂ ਦੀ ਗਿਣਤੀ ਹੋਈ ਜਿਸ ਵਿੱਚੋਂ ਸ਼ਾਮ ਤੱਕ ਸਪਸ਼ਟ ਹੋਏ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਤ੍ਰਿਪੁਰਾ ਤੇ ਮੇਘਾਲਿਆ ਵਿੱਚ ਸਰਕਾਰ ਬਣਨੀ ਤੈਅ ਹੈ ਜਦੋਂਕਿ ਮੇਘਾਲਿਆ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਿਲਆ।
ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਵਿੱਦਿਆਰਥੀਆਂ ਵਿੱਚ ਕੁੱਟਮਾਰ ਦੀ ਖ਼ਬਰ ਆਈ ਹੈ। ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ (ਐੱਸਪੀਪੀਯੂ) 'ਚ ਏਬੀਵੀਪੀ ਅਤੇ ਐੱਸਐੱਫਆਈ ਦੇ ਸਮਰਥਕ ਵਿਦਿਆਰਥੀਆਂ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਈ ਝੜਪ ਦੇ ਕਾਰਨ ਤਣਾਅ ਵੱਧ ਗਿਆ ਹੈ। ਵਿੱਦਿਆਰਥੀ ਸੰਗਠਨਾਂ ਦੇ ਵਿੱਚਕਾਰ ਦਿੱਲੀ ਵਿੱਚ ਜੋ ਲੜਾਈ ਸ਼ੁਰੂ ਹੋਈ ਉਹ ਹੁਣ ਮਹਾਰਾਸ਼ਟਰ ਦੇ ਪੁਣੇ ਪਹੁੰਚ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਏਬੀਵੀਪੀ ਦੇ ਚਾਰ ਅਤੇ ਐੱਸਐੱਫਆਈ ਦੇ ਪੰਜ ਵਿੱਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਵਿੱਦਿਆਰਥੀਆਂ ਵਿੱਚ ਪੋਸਟਰ ਲਾਉਣ ਨੁੰ ਲੈਕੇ ਸ਼ੁਰੂ ਹੋਇਆ ਵਿਵਾਦ ਇੰਨਾ ਵੱਧ ਗਿਆ ਕਿ ਗੱਲ੍ਹ ਮਾਰ ਕੁੱਟ ਤੱਕ ਪਹੁੰਚ ਗਈ।
ਆਲ ਇੰਡੀਆ ਉਲਾਮਾ ਅਤੇ ਮਸ਼ੈਖ ਬੋਰਡ (ਏ. ਆਈ. ਯੂ. ਐਮ. ਬੀ.) ਸੰਗਠਨ ਮੁਤਾਬਕ ਮੁਸਲਮਾਨਾਂ ਵਿਚ ਦੰਗਿਆਂ ਕਾਰਨ ਡਰ ਦੀ ਭਾਵਨਾ ਪਾਈ ਜਾ ਰਹੀ ਹੈ ।ਇਥੇ ਚਾਰ ਦਿਨਾ ਚੱਲੇ ਪਹਿਲੇ ਵਿਸ਼ਵ ਸੂਫ਼ੀ ਸੰਮੇਲਨ ਦੀ ਸਮਾਪਤੀ ਮੌਕੇ ਰਾਮ ਲੀਲਾ ਮੈਦਾਨ ਵਿਖੇ ਇਕ ਵੱਡੇ ਇਕੱਠ ਵਿਚ 25 ਸੂਤਰੀ ਐਲਾਨਨਾਮੇ ਵਿਚ ਸੁਫ਼ੀ ਸੰਗਠਨ ਨੇ ਕਿਹਾ ਕਿ ਸਰਕਾਰ ਨੂੰ ਇਹ ਡਰ ਖਤਮ ਕਰਨਾ ਚਾਹੀਦਾ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੱਸਣਾ ਚਾਹੀਦਾ ਹੈ ਕਿ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਛੋਟੀਆਂ ਜਾਂ ਵੱਡੀਆਂ ਵਾਪਰੀਆਂ ਫਿਰਕੂ ਘਟਨਾਵਾਂ ਅਤੇ ਦੰਗਿਆਂ ਦੇ ਸਬੰਧ ਵਿਚ ਕੀ ਕਦਮ ਚੁੱਕੇ ਗਏ ਹਨ ।
ਭਾਰਤ ਵਿੱਚ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਫਿਰਕੂ ਹਿੰਸਾਂ ਵਿੱਚ ਹੋਏ ਵਾਧੇ ‘ਤੇ ਅੱਜ ਲੋਕ ਸਭਾ ਵਿੱਚ ਭਰਵੀਂ ਬਹਿਸ ਹੋਈ। ਫਿਰਕੂ ਹਿੰਸਾ ਬਾਰੇ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮੋਦੀ ਸਰਕਾਰ ਦੀ ਅਲੋਚਨਾ ਤੋਂ ਬਾਅਦ ਸਦਨ ‘ਚ ਕਾਂਗਰਸ ਆਗੂ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਕੁਝ ਪਾਰਟੀਆਂ ਫਿਰਕੂ ਹਿੰਸਾ ਨੂੰ ਬੜ੍ਹਾਵਾ ਦੇ ਰਹੀਆਂ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਫਿਰਕੂ ਹਿੰਸਾ ਲੋਕਾਂ ਨੂੰ ਵੰਡਣ ਲਈ ਇਸ ਸਰਕਾਰ ਦੀ ਸੋਚੀ ਸਮਝੀ ਕੋਸ਼ਿਸ਼ ਦਾ ਹਿੱਸਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਤੋਂ ਬਾਹਰ ਪਹਿਲੀ ਵਾਰ ਪਾਰਟੀ ਦੀ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਤਰ ਪ੍ਰਦੇਸ਼, ਮਹਾਰਾਸ਼ਟਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮੁੜ ਫਿਰਕੂ ਹਿੰਸਾ ਹੋਣਾ ਗੰਭੀਰ ਚਿੰਤਾ ਦਾ ਮਾਮਲਾ ਹੈ।