ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਅਦਾਮਾ ਡਾਈਂਗ, ਜੋ ਕਿ ਯੁਨਾਇਟਡ ਨੇਸ਼ਨਜ਼ ਦੇ ਨਸਲਕੁਸ਼ੀ ਦੀ ਰੋਕਥਾਮ ਲਈ ਖਾਸ ਸਲਾਹਕਾਰ ਵੀ ਹਨ, ਨੇ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਣਾਏ ਜਾਣ ਤੋਂ ਬਾਅਦ ਭਾਰਤ ਵਿੱਚ ਘੱਟਗਿਣਤੀਆਂ ਖਿਲਾਫ ਵਧ ਰਹੇ ਵਿਤਕਰੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਦਲ ਖਾਲਸਾ ਨੇ ਦਿੱਲੀ ਪੁਲਿਸ ਵਲੋਂ ਪਿਛਲ਼ੇ ਸਮੇਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਨ ਵਾਲੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਮਰਥਕਾਂ ਨੂੰ ਸ਼ਹਿਰ ਅੰਦਰ ਹੋਈ ਹਿੰਸਾ ਨਾਲ ਸਬੰਧਤਿ ਕੇਸਾਂ ਵਿੱਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨਾਂ ਦਾ ਸੋਚੀ-ਸਮਝੀ ਨੀਤੀ ਤਹਿਤ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਸ਼ਿਕਾਰ ਨੂੰ ਬੰਦ ਕਰਵਾਉਣ ਲਈ ਦਿੱਲੀ ਪ੍ਰਸ਼ਾਸਨ ਨੂੰ ਹਦਾਇਤ ਕਰਨ।