Tag Archive "chittisinghpura-sikh-massecre"

Chattisinghpura Sikh Massacre and Pehalgam incident

ਪਹਿਲਗਾਮ ਕਤਲੇਆਮ ਬਾਰੇ ਦਲ ਖਾਲਸਾ ਦਾ ਬਿਆਨ: ਦੁੱਖਦਾਈ ਘਟਨਾਕ੍ਰਮ ਦੀ ਨਿਰਪੱਖ ਜਾਂਚ ਹੋਵੇ

ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮਕਸਦ ਭਾਵੇਂ ਕਿਨ੍ਹਾਂ ਵੀ ਅਹਿਮ ਹੋਵੇ, ਆਮ ਜਨਤਾ ਵਿਰੁੱਧ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।

Chattisinghpura Sikh Massacre and Pehalgam incident

ਪਹਿਲਗਾਮ ਕਤਲੇਆਮ ਤੇ 25 ਸਾਲ ਪਹਿਲਾਂ ਹੋਇਆ ਚਿੱਠੀਸਿੰਘਪੁਰਾ ਕਤਲੇਆਮ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੜੀ ਦਾ ਹਿੱਸਾ: ਦਲ ਖਾਲਸਾ ਬਠਿੰਡਾ

ਪਹਿਲਗਾਮ ’ਚ 26 ਨਿਰਦੋਸ਼ ਸੈਲਾਨੀਆਂ ਦਾ ਕਤਲੇਆਮ ਇਕ ਭਿਆਨਕ ਵਰਤਾਰਾ ਅਤੇ ਹਕੂਮਤ ’ਤੇ ਇਕ ਕਲੰਕ ਹੈ, ਅਸਲ ’ਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਉਜਾੜਨ, ਮਾਰਨ, ਉਹਨਾਂ ਦੇ ਧਾਰਮਿਕ ਸਥਾਨ ਤਬਾਹ ਕਰਨ ਦੀ ਇੱਕ ਬੁਨਿਆਦ ਤੇ ਕੜੀ ਤਹਿਤ ਕਰਵਾਇਆ ਗਿਆ ਅਣਮਨੁੱਖੀ ਤੇ ਸਾਜ਼ਿਸੀ ਕਾਰਾ ਹੈ।

ਵਾਜਪਾਈ ਦੀ ਕਸ਼ਮੀਰ ਬਾਰੇ ਬਿਆਨਬਾਜ਼ੀ ਦਾ ਢੰਡੋਰਾ ਬਨਾਮ ਚਿੱਠੀ ਸਿੰਘ ਪੁਰਾ

ਕਸ਼ਮੀਰ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਾਰੇ ਕਸ਼ਮੀਰ ਵਿੱਚ ਕਰਫਿਊ ਲੱਗਿਆਂ ਕਰੀਬ ਦੋ ਮਹੀਨੇ ਹੋ ਗਏ ਹਨ, ਜਿਸ ਦੌਰਾਨ 70 ਤੋਂ ਵੱਧ ਬੱਚੇ ਫ਼ੌਜੀ ਅਤੇ ਅਰਧ-ਫ਼ੌਜੀਆਂ ਦੀਆਂ ਪੈਲਟ ਗੋਲੀਆਂ ਨਾਲ ਮਾਰੇ ਗਏ ਹਨ ਅਤੇ ਤਕਰੀਬਨ 400 ਨੌਜਵਾਨ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿੱਚ ਕਸ਼ਮੀਰੀ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਕਸ਼ਮੀਰ ਦੇ ਇਨ੍ਹਾਂ ਹਾਲਾਤਾਂ ’ਤੇ ਗੰਭੀਰਤਾ ਨਾਲ ਨਜ਼ਰ ਮਾਰੀਏ ਤਾਂ ਇੱਕ ਗੱਲ ਉੱਭਰ ਕੇ ਨਜ਼ਰ ਆ ਰਹੀ ਹੈ ਕਿ ਭਾਰਤ ਦੀ ਸਿਆਸੀ ਸੱਤਾ ’ਤੇ ਭਾਰੂ ਹਿੰਦੂਤਵ ਤਾਕਤਾਂ ਕਸ਼ਮੀਰ ਦੀ ਧਰਤੀ ਬਾਰੇ ਤਾਂ ਫ਼ਿਕਰਮੰਦ ਹਨ, ਪਰ ਕਸ਼ਮੀਰੀ ਲੋਕਾਂ ਬਾਰੇ ਉਨ੍ਹਾਂ ਦੀ ਸੋਚ ਬਿਲਕੁਲ ਇਸ ਦੇ ਉਲਟ ਹੈ।

ਚਿੱਠੀਸਿੰਘਪੁਰਾ ਕਤਲੇਆਮ: ਸਿੱਖ ਫੈਡਰੇਸ਼ਨ ਯੂਕੇ ਨੇ ਕੌਮਾਂਤਰੀ ਜਾਂਚ ਲਈ ਕੀਤੀ ਅਪੀਲ

ਸ਼੍ਰੀ ਨਗਰ ਤੋਂ ਕੁਝ ਦੂਰੀ ਤੇ ਵੱਸਦੇ ਪਿੰਡ ਚਿੱਠੀਸਿੰਘਪੁਰਾ ਵਿੱਚ ਅੱਜ ਤੋਂ 15 ਸਾਲ ਪਹਿਲਾਂ ਵਾਪਰੇ ਸਿੱਖ ਕਤਲੇਆਮ ਵਿੱਚ 35 ਨਿਰਦੋਸ਼ ਸਿੱਖਾਂ ਨੂੰ ਫੌਜ ਦੀ ਵਰਦੀ ਵਿੱਚ ਆਏ ਹਥਿਆਰਬੰਦ ਬੰਦਿਆਂ ਨੇ ਬੜੀ ਬੇਰਿਹਮੀ ਨਾਲ ਮਾਰ ਦਿੱਤਾ ਗਿਆ ਸੀ।

ਕਸ਼ਮੀਰ ਵਿੱਚ ਆਏ ਹੜਾਂ ਦੀ ਮਾਰ ਤੋਂ ਤਾਂ ਉੱਭਰ ਚੁੱਕੇ ਹਨ ਚਿੱਠੀਸਿੰਘਪੁਰਾ ਦੇ ਸਿੱਖ, ਪਰ 2000 ਦੇ ਸਿੱਖ ਕਤਲੇਆਮ ਦੇ ਜ਼ਖਮ ਅਜੇ ਵੀ ਰਿਸ ਰਹੇ ਹਨ

ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਤੋਂ ਤਾਂ ਭਾਂਵੇ ਚਿੱਠੀਸਿੰਘਪੁਰਾ ਦੇ ਸਿੱਖ ਪਰਿਵਾਰ ਉੱਭਰ ਚੁੱਕੇ ਹਨ, ਪਰ 14 ਸਾਲ ਪਹਿਲਾਂ ਉੱਥੇ ਵਾਪਰੇ ਦੁਖਾਂਤ ਕਾਰਨ ਲੋਕਾਂ ਦੇ ਜ਼ਖਮ ਅਜੇ ਵੀ ਰਿਸ ਰਹੇ ਹਨ । ਜਦੋਂ 20 ਮਾਰਚ 2000 ਨੂੰ ਇਥੇ 35 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ।ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ।