ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਫਾਊਂਡੇਸ਼ਨ ਸ਼੍ਰੀ ਚਮਕੌਰ ਸਾਹਿਬ ਵੱਲੋਂ 31 ਅਗਸਤ 2022 ਨੂੰ ਸਮਾਂ, ਸ਼ਬਦ ਅਤੇ ਬਿਜਲਈ ਜਗਤ ਵਿਸੇ 'ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਗੜੀ ਸਾਹਿਬ (ਸ਼੍ਰੀ ਚਮਕੌਰ ਸਾਹਿਬ)ਵਿਖੇ ਹੋਈ।
ਚਮਕੌਰ ਸਾਹਿਬ ਨੇੜੇ ਲੱਗਣ ਜਾ ਰਹੀ ਇਕ ਪੇਪਰ ਮਿੱਲ ਦਾ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਇਲਾਕੇ ਵਿੱਚ ਪੰਚਾਇਤੀ ਜਮੀਨ ਉੱਤੇ ਕਾਰਖਾਨਾ ਪਾਰਕ ਬਣਾਉਣ ਦੀਆਂ ਵਿਉਂਤਾਂ ਬਣਾ ਰਹੀ ਹੈ।
ਚਮਕੌਰ ਸਾਹਿਬ ਨੇੜੇ ਰੁਚਿਰਾ ਪੇਪਰ ਮਿੱਲ ਵਿਰੁਧ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਗਿਆ। ਮੈਂਬਰਾਂ ਦਾ ਵਿਚਾਰ ਸੀ ਕਿ ਸੂਬੇ ਦੀਆਂ ਨਦੀਆਂ ਅਤੇ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਬੇਹੱਦ ਪ੍ਰਦੂਸ਼ਿਤ ਹੈ ਅਤੇ ਸਰਕਾਰ ਨੂੰ ਹੁਣ ਤੋਂ ਸੂਬੇ ਵਿੱਚ ਸਿਰਫ਼ ਪ੍ਰਦੂਸ਼ਣ ਰਹਿਤ ਅਤੇ ਉੱਚ ਮਿਆਰ ਵਾਲੇ ਉਦਯੋਗਾਂ ਨੂੰ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਦਸੰਬਰ ਦੇ ਮਹੀਨੇ ਕੁਝ ਲੋਕ ਸਿਦਕ ਦੇ ਇਮਤਿਹਾਨ ਵਿਚੋਂ ਖਰੇ ਹੋ ਕੇ ਨਿਕਲੇ ਸਨ, ਉਨ੍ਹਾਂ ਨੂੰ ਹੀ ਇਹ ਪਤਾ ਸੀ ਕਿ ਜ਼ੁਲਮ ਦਾ ਸਹਿਣਾ ਜ਼ੁਲਮ ਵਿਚ ਹਿੱਸੇਦਾਰ ਹੋਣਾ ਹੀ ਹੁੰਦਾ ਹੈ।
ਇਤਿਹਾਸ ਦੀ ਬੜੀ ਡੂੰਘੀ ਨੀਝ ਨਾਲ ਫੋਲਾ ਫਰੋਲੀ ਕੀਤੀ ਹੈ ਪਰ ਨਹੀਂ ਲੱਭਦੀ ਇਹੋ ਜਿਹੀ ਮਿਸਾਲ ਜੋ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਅਤੇ ਉਸ ਦੇ ਖਾਲਸੇ ਨੇ ਪੇਸ਼ ਕੀਤੀ।
ਸਿੱਖ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਿੱਖ ਯੂਥ ਆਫ ਪੰਜਾਬ ਨੇ ਆਪਣੀ ਗਿਆਰਵੀੰ ਵਰ੍ਹੇਗੰਢ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਮਨਾਉਂਦਿਆਂ ਗੁਰਮਤਿ ਦੀ ਇਨਕਲਾਬੀ ਵਿਚਾਰਧਾਰਾ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਸਿੱਖ ਨੌਜਵਾਨਾਂ ਦੀ ਊਰਜਾ ਅਤੇ ਸ਼ਕਤੀ ਨੂੰ ਇੱਕਮੁੱਠ ਕਰਨ ਅਤੇ ਪੰਥ ਅੱਗੇ ਪੇਸ਼ ਹੋਈਆਂ ਦਰਪੇਸ਼ ਚੁਣੌਤੀਆਂ ਨੂੰ ਗੁਰਮਤਿ ਦੇ ਸਿਧਾਂਤ ਅਧੀਨ ਚੱਲਦੇ ਹੋਏ ਨਜਿੱਠਣ ਦੀ ਆਪਣੀ ਵਚਨਬੱਧ ਦੁਹਰਾਈ।
ਉੱਚ ਦੇ ਪੀਰ ਮਾਛੀਵਾੜੇ ਤੋਂ ਕੁਝ ਫਾਸਲੇ ਉਤੇ ਹੀ ਗਏ ਸਨ ਕਿ ਉਹਨਾਂ ਨੂੰ ਮੁਗਲਾਂ ਦੀ ਗਸ਼ਤੀ ਫੌਜ . ਦਾ ਇਕ ਦਸਤਾ ਮਿਲ ਗਿਆ... ਫੌਜ ਵਿਚ ਤਿੰਨ ਸ਼ਖਸਾਂ ਦੇ ਨਾਂ ਸਨ: ਅਨਾਇਤ ਅਲੀ ਨੂਰਪੁਰ ਵਾਲੇ, ਹਸਨ ਅਲੀ ਨੂੰ ਮਾਜਰੇ ਵਾਲੇ ਅਤੇ ਕਾਜੀ ਪੀਰ ਮੁਹੰਮਦ ਸਲੋਹ ਵਾਲੇ। ਰੱਬ ਦੇ ਇਹ ਨੇਕ ਬੰਦੇ ਹਜ਼ੂਰ ਨੂੰ ਪਛਾਣ ਕੇ ਕੇਵਲ ਚੁੱਪ ਹੀ ਨਹੀਂ ਰਹੇ, ਸਗੋਂ ਆਪ ਜੀ ਨੂੰ ਉੱਚ ਦੇ ਪੀਰ ਮੰਨ ਕੇ ਸਜਦਾ ਕੀਤਾ।
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਸਿੱਖ ਸੱਭਿਆਚਾਰ” ਵਿਸ਼ੇ ਉੱਤੇ ਮਿਤੀ 29 ਸਤੰਬਰ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ ਹਨ। ਸੰਵਾਦ ਵੱਲੋਂ ਕਰਵਾਏ ਜਾ ਰਹੇ ਉਕਤ ਸਮਾਗਮ ਵਿਚ ਪੰਜਾਬ ਦੀ ਸੱਭਿਅਤਾ ਦੇ ਸਨਮੁਖ ਖੜ੍ਹੇ ਹੋਏ ਇਸ ਮਸਲੇ ਬਾਰੇ ਵਿਦਵਾਨ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਨੇ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੀਆਂ ਸ਼ਹੀਦੀ ਸਭਾਵਾਂ ਦੇ ਸੰਦਰਭ 'ਚ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਦਿਨਾਂ ਨੂੰ ਮਨਾਉਂਦਿਆਂ ਸਾਨੂੰ ਸਿੱਖ ਸ਼ਹਾਦਤ ਦੇ ਮਨੋਰਥ ਅਤੇ ਵਿਲੱਖਣਾ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।
ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਿਆਨ ਜਾਰੀ ਕਰਕੇ ਦੱਸਿਆ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਸੰਗਤ ਸਿੰਘ ਜੀ ਦੇ ਨਾਮ ਅਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ 40 ਸਿੰਘਾਂ ਦੀ ਯਾਦ ਨੂੰ ਸਮਰਪਿਤ ਚਮਕੌਰ ਸਾਹਿਬ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਤੇ ਅਜਾਇਬ ਘਰ ਦੀ ਉਸਾਰੀ ਕੀਤੀ ਜਾਵੇਗੀ।
Next Page »