ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੇਰਾ ਮੁਖੀ ਤੋਂ ਸਿਆਸੀ ਹਮਾਇਤ ਲਏ ਜਾਣ ਬਾਰੇ ਕਿਹਾ ਹੈ ਕਿ ਚੋਣਾਂ ’ਚ ਸਿਆਸੀ ਪਾਰਟੀਆਂ ਹਰ ਕਿਸੇ ਦਾ ਸਹਿਯੋਗ ਮੰਗਦੀਆਂ ਹਨ। ਡੇਰਾ ਮੁਖੀ ਨਾਲ ਕੋਈ ਸਮਝੌਤਾ ਨਾ ਹੋਣ ਦਾ ਦਾਅਵਾ ਕਰਦਿਆਂ ਖੱਟੜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਤਾਕਤ ਦੀ ਘੱਟ ਵਰਤੋਂ ਕੀਤੀ ਪਰ ਹਿੰਸਾ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੀ ਗਈ।
ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਡੇਰੇ ਨਾਲ ਜੁੜੇ ‘ਭੁਲੜ’ ਸਿੱਖਾਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਹੈ। ਮੰਗਲਵਾਰ (29 ਅਗਸਤ) ਨੂੰ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਸਕੂਨ ਮਿਲਿਆ ਹੈ।
ਡੇਰਾ ਸਿਰਸਾ ਦੇ ਬਲਾਤਕਾਰੀ ਸਾਧ ਨੂੰ 20 ਸਾਲ ਹੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੂਟਨੀਤਕ ਜਵਾਬ ਦਿੰਦਿਆਂ ਕਿਹਾ, "ਇਹ ਕੋਈ ਰੱਦ ਕਰਨ ਵਾਲੀ ਜਾਂ ਸਵਾਗਤ ਕਰਨ ਵਾਲੀ ਗੱਲ ਨਹੀਂ"।
ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਵਿਚੋਂ ਅੱਜ (29 ਅਗਸਤ) ਨੂੰ 18 ਲੜਕੀਆਂ ਨੂੰ ਬਾਹਰ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।
ਬਲਾਤਕਾਰ ਦੇ ਦੋਸ਼ਾਂ ਤਹਿਤ ਡੇਰਾ ਸਿਰਸਾ ਮੁਖੀ ਨੂੰ ਸੀ. ਬੀ. ਆਈ. ਅਦਾਲਤ ਵਲੋਂ ਹੋਈ 20 ਸਾਲ ਦੀ ਸਜ਼ਾ ਤੋਂ ਬਾਅਦ ਸੀ. ਬੀ. ਆਈ. ਦੇ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਡੇਰਾ ਸਿਰਸਾ ਮੁਖੀ ਕੇਸ 'ਚ ਜਾਂਚ ਕਰਦੇ ਰਹੇ ਸੀ. ਬੀ. ਆਈ. ਦੇ ਸਾਬਕਾ ਜੁਆਇੰਟ ਡਾਇਰੈਕਟਰ ਐਮ. ਨਰਾਇਣਨ ਨੇ ਦਾਅਵਾ ਕੀਤਾ ਕਿ ਕੇਸ ਨੂੰ ਬੰਦ ਕਰਨ ਲਈ ਉਨ੍ਹਾਂ 'ਤੇ ਲਗਾਤਾਰ ਦਬਾਅ ਬਣਾਇਆ ਜਾਂਦਾ ਰਿਹਾ ਸੀ।
ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ 1984 ਦੇ ਦੋਸ਼ੀ ਭਾਗਮੱਲ (89) ਦੀ ਜ਼ਮਾਨਤ ਦਾ ਸਮਾਂ ਡਾਕਟਰੀ ਆਧਾਰ ਉੱਪਰ ਵਧਾ ਦਿੱਤਾ ਜਿਸ ਦਾ ਸੀਬੀਆਈ ਨੇ ਸਖ਼ਤ ਵਿਰੋਧ ਕੀਤਾ। ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਤੇ ਜੱਜ ਸੀ. ਹਰੀ ਸੰਕਰ ਦੇ ਬੈਂਚ ਨੇ ਭਾਗਮੱਲ ਦੀ ਜ਼ਮਾਨਤ 13 ਜੁਲਾਈ ਤੱਕ ਵਧਾ ਦਿੱਤੀ ਹੈ ਕਿਉਂਕਿ ਉਸ ਦੀ ਸਜ਼ਾ ਨੂੰ ਅੰਤਰਿਮ ਮੁਅੱਤਲੀ ਦੇਣ ਦੀ ਪਟੀਸ਼ਨ ਅਜੇ ਸੁਣਵਾਈ ਅਧੀਨ ਹੈ ਜਿਸ ਉੱਪਰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮਾਂ ਵਲੋਂ ਚਾਰ ਔਰਤਾਂ ਦੇ ਮੱਥੇ 'ਤੇ 'ਜੇਬਕਤਰੀ' ਲਿਖਵਾਉਣ ਦੀ ਘਟਨਾ ਦੇ 23 ਸਾਲਾਂ ਬਾਅਦ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਤਿੰਨ ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਹੈ। 'ਜੇਬਕਤਰੀ' ਲਿਖਵਾਉਣ ਵਾਲੀ ਘਟਨਾ ਦੀ ਵੱਡੇ ਪੱਧਰ 'ਤੇ ਨਿੰਦਾ ਹੋਈ ਸੀ।
« Previous Page