Tag Archive "cbi-court"

ਰਾਮ ਰਹੀਮ ਨੂੰ ਪੰਚਕੁਲਾ ਤੋਂ ਭਜਾਉਣ ਦੀ ਕੋਸ਼ਿਸ਼ ‘ਚ ਸ਼ਾਮਲ ਸਨ ਪੰਜਾਬ ਪੁਲਿਸ ਦੇ 8 ਮੁਲਾਜ਼ਮ: ਹਰਿਆਣਾ ਪੁਲਿਸ

ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੂੰ ਸਿਰਸਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਨੇ ਡੇਰੇ ਦੀਆਂ 60 ਹਾਰਡ ਡਿਸਕਾਂ ਕੱਢ ਕੇ ਛੁਪਾ ਦਿੱਤੀਆਂ ਸਨ ਤੇ ਡੇਰੇ ਦੀਆਂ ਕਾਫ਼ੀ ਸੀ.ਸੀ.ਟੀ.ਵੀ. ਫੁਟੇਜ਼ ਵੀ ਡਿਲੀਟ ਕਰ ਦਿੱਤੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਦੇ ਆਈ.ਟੀ. ਮੁਖੀ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਇਕ ਖੇਤ ਤੋਂ 60 ਹਾਰਡ ਡਿਸਕਾਂ ਵੀ ਬਰਾਮਦ ਕੀਤੀਆਂ ਹਨ।

ਡੇਰਾ ਸਿਰਸਾ ‘ਚ ਤਲਾਸ਼ੀ ਮੁਹਿੰਮ ਹੋਈ ਪੂਰੀ, ਅਦਾਲਤ ਨੂੰ ‘ਬੰਦ ਲਿਫਾਫਿਆਂ’ ‘ਚ ਸੌਂਪੀ ਜਾਏਗੀ ਜਾਂਚ ਰਿਪੋਰਟ

ਡੇਰਾ ਸਿਰਸਾ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਚੱਲ ਰਹੀ ਤਲਾਸ਼ੀ ਮੁਹਿੰਮ ਐਤਵਾਰ (10 ਸਤੰਬਰ) ਨੂੰ ਪੂਰੀ ਹੋ ਗਈ। ਤਲਾਸ਼ੀ ਦੀ ਸਾਰੀ ਰਿਪੋਰਟ 'ਬੰਦ ਲਿਫਾਫਿਆਂ' 'ਚ ਅਦਾਲਤ ਨੂੰ ਸੌਂਪ ਦਿੱਤੀ ਜਾਣੀ ਹੈ। 24 ਅਗਸਤ ਤੋਂ ਬੰਦ ਰੇਲ ਗੱਡੀਆਂ ਤੇ ਇੰਟਰਨੈੱਟ ਸੇਵਾ ਭਲਕੇ 11 ਸਤੰਬਰ ਤੋਂ ਬਹਾਲ ਹੋ ਜਾਣਗੀਆਂ। ਡੇਰੇ ਨੇੜਲੇ ਪਿੰਡਾਂ ਵਿੱਚ ਲੱਗੇ ਕਰਫਿਊ ’ਚ ਤਿੰਨ ਘੰਟਿਆਂ ਦੀ ਢਿੱਲ ਦਿੱਤੀ ਗਈ ਹੈ।

ਹਾਈਕੋਰਟ ਦੇ ਹੁਕਮਾਂ ‘ਤੇ ਸਾਬਕਾ ਸੈਸ਼ਨ ਜੱਜ ਦੀ ਅਗਵਾਈ ‘ਚ ਅੱਜ ਹੋ ਸਕਦੀ ਹੈ ਡੇਰਾ ਸਿਰਸਾ ਦੀ ਤਲਾਸ਼ੀ

ਸੇਵਾਮੁਕਤ ਨਿਆਂਇਕ ਅਧਿਕਾਰੀ ਅਧੀਨ ਡੇਰਾ ਸਿਰਸਾ ਦੀ ਤਲਾਸ਼ੀ ਦੀ ਇਜਾਜ਼ਤ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਲ ਕੁਮਾਰ ਸਿੰਘ ਪਵਾਰ ਨੂੰ ਅਦਾਲਤੀ ਕਮਿਸ਼ਨਰ ਨਿਯੁਕਤ ਕੀਤਾ।

ਹਰਿਆਣਾ ਪੁਲਿਸ ਮੁਤਾਬਕ ਉਸਨੂੰ ਹਨੀਪ੍ਰੀਤ ਦੀ ਮੁੰਬਈ ‘ਚ ਗ੍ਰਿਫਤਾਰੀ ਬਾਰੀ ਕੋਈ ਜਾਣਕਾਰੀ ਨਹੀਂ

ਕੁਝ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਹਨੀਪ੍ਰੀਤ ਉਰਫ ਪ੍ਰਿਯੰਕਾ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਤੋਂ ਬਾਅਦ ਹਰਿਆਣਾ ਪੁਲਿਸ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਸਨੂੰ ਅਜਿਹੀ ਕੋਈ ਜਾਣਕਾਰੀ ਅਧਿਕਾਰਤ ਤੌਰ 'ਤੇ ਨਹੀਂ ਮਿਲੀ ਹੈ।

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੇ ਕਿਹਾ; ਹੁਣ ਹਨੀਪ੍ਰੀਤ ਨਾਲ ਸਾਡਾ ਕੋਈ ਸਬੰਧ ਨਹੀਂ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਬਲਾਤਕਾਰ ਮਾਮਲੇ 'ਚ ਜੇਲ੍ਹ ਜਾਣ ਤੋਂ ਬਾਅਦ ਉਸ ਦੀ ਸਭ ਤੋਂ ਨਜ਼ਦੀਕੀ ਹਨੀਪ੍ਰੀਤ ਤੋਂ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਪੱਲਾ ਝਾੜ ਲਿਆ ਹੈ। ਡੇਰਾ ਸਿਰਸਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੇ ਕਿਹਾ ਕਿ ਡੇਰਾ ਸਿਰਸਾ ਦਾ ਹਨੀਪ੍ਰੀਤ ਤੇ ਡਾ. ਆਦਿਤਆ ਇੰਸਾ ਨੂੰ ਭਜਾਉਣ ਵਿਚ ਕੋਈ ਹੱਥ ਨਹੀਂ ਹੈ।

ਹਨੀਪ੍ਰੀਤ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਮੀਡੀਆ ‘ਚ: ਹਰਿਆਣਾ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ

ਬਲਾਤਕਾਰ ਦੇ ਦੋਸ਼ 'ਚ ਡੇਰਾ ਸਿਰਸਾ ਮੁਖੀ ਦੀ ਸਭ ਤੋਂ ਨੇੜਲੀ ਰਾਜ਼ਦਾਰ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਨੂੰ ਐਤਵਾਰ ਸ਼ਾਮ ਮੁੰਬਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਹਨੀਪ੍ਰੀਤ ਆਸਟ੍ਰੇਲੀਆ ਜਾਣ ਲਈ ਜਹਾਜ਼ ਚੜ੍ਹਨ ਜਾ ਰਹੀ ਸੀ।

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੇ ਕਿਹਾ; ਜੇਲ੍ਹ ਭਰੋ ਮੁਹਿੰਮ ਚਲਾਉਣ ਦਾ ਕੋਈ ਪ੍ਰੋਗਰਾਮ ਨਹੀਂ

ਬਲਾਤਕਾਰ ਮਾਮਲੇ 'ਚ ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਸ਼ਨੀਵਾਰ (2 ਸਤੰਬਰ) ਪਹਿਲੀ ਵਾਰ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਡੇਰਾ ਪੈਰੋਕਾਰਾਂ ਵਲੋਂ ਜੇਲ੍ਹ ਭਰੋ ਅੰਦੋਲਨ ਦੀ ਖ਼ਬਰਾਂ ਗਲਤ ਹਨ, ਸਾਡਾ ਹਾਲੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੈ।

ਕਈ ਡੇਰਾ ਪ੍ਰੇਮੀਆਂ ਦੇ ਘਰ ਵਾਪਸ ਨਾ ਪਹੁੰਚਣ ‘ਤੇ ਇਕ ਵਫਦ ਮਾਲਵੇ ਦੇ ਕਾਂਗਰਸੀ ਵਿਧਾਇਕਾਂ ਨੂੰ ਮਿਲਿਆ

ਬਲਾਤਕਾਰ ਕੇਸ 'ਚ ਰਾਮ ਰਹੀਮ ਦੀ ਹਮਾਇਤ ਕਰਨ ਗਏ ਡੇਰਾ ਸਿਰਸਾ ਦੇ ਬਹੁਤ ਸਾਰੇ ਪੈਰੋਕਾਰ ਅਜੇ ਤੱਕ ਵਾਪਸ ਨਹੀਂ ਪੁੱਜੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੰਚਕੂਲਾ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ 22 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ, ਜਦੋਂ ਕਿ ਇਸ ਜ਼ਿਲ੍ਹੇ ਦੇ 100 ਤੋਂ ਵੱਧ ਡੇਰਾ ਪ੍ਰੇਮੀਆਂ ਬਾਰੇ ਹਾਲੇ ਤਕ ਕੁਝ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਲਾਪਤਾ ਡੇਰਾ ਪੈਰੋਕਾਰਾਂ ਖ਼ਿਲਾਫ਼ ਕੇਸ ਦਰਜ ਨਾ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਪ੍ਰੇਮੀਆਂ ਬਾਰੇ ਹਸਪਤਾਲਾਂ ’ਚੋਂ ਵੀ ਕੁਝ ਪਤਾ ਨਹੀਂ ਲੱਗ ਰਿਹਾ।

ਬਲਾਤਕਾਰ ਮਾਮਲਾ: ਡੇਰਾ ਸਮਰਥਕਾਂ ਨੂੰ ਆਪਣਾ ਰੋਸ ਸ਼ਾਂਤੀ ਨਾਲ ਪ੍ਰਗਟ ਕਰਨਾ ਚਾਹੀਦਾ ਸੀ: ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁੱਕਰਵਾਰ (1 ਸਤੰਬਰ) ਨੂੰ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਬਾਦਲ ਦਲ ਨੇ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ ਜਦਕਿ ਕਾਂਗਰਸ ਦੇ ਹਮੇਸ਼ਾ ਅਰਾਜਕਤਾ ਹੀ ਫੈਲਾਈ ਹੈ।

ਸੌਦਾ ਸਾਧ ਦੀ ‘ਰੱਖਿਆ’ ‘ਚ ਲੱਗੇ ਪੰਜਾਬ ਪੁਲਿਸ ਦੇ ਹਰ ਮੁਲਾਜ਼ਮ ਨੂੰ ਮਿਲੇ ਸਨ ਦੋ ਹਥਿਆਰ: ਮੀਡੀਆ ਰਿਪੋਰਟ

ਪੰਜਾਬ ਸਰਕਾਰ ਨੇ ਰਾਮ ਰਹੀਮ ਦੀ ਸੁਰੱਖਿਆ ‘ਤੇ ਅੱਠ ਮੈਂਬਰੀ ਸੁਰੱਖਿਆ ਦਸਤਾ ਲਾਇਆ ਸੀ, ਜੋ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਵਾਪਸ ਬੁਲਾ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਤਾਂ ਡੇਰਾ ਮੁਖੀ ਦੀ ਸੁਰੱਖਿਆ ਪ੍ਰਤੀ ਏਨੀ ਫਿਕਰਮੰਦ ਸੀ ਕਿ ਉਸ ਨਾਲ ਲਾਏ ਹਰ ਗੰਨਮੈਨ ਨੂੰ ਦੋ-ਦੋ ਹਥਿਆਰ ਦਿੱਤੇ ਹੋਏ ਸਨ।

« Previous PageNext Page »