ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਬੇਲੋੜਾ ਤੇ ਬੇਵਕਤਾ ਵਿਵਾਦ ਉਭਾਰ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਵਫਦ ਵਿਚ ਸੳਾਮਲ ਕੈਨੇਡੀਅਨ ਸਿੱਖ ਮੰਤਰੀਆਂ ਦੀ ਆਲੋਚਨਾ ਕਰ ਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੰਦਭਾਗੀ ਕਾਰਵਾਈ ਹੈ।
ਗ਼ਲਤੀ ਨਾਲ "ਅਤਿਵਾਦੀ" ਗਰਦਾਨੇ ਗਏ ਤਿੰਨ ਬੰਦਿਆਂ ਖ਼ਿਲਾਫ਼ ਡੇਢ ਦਹਾਕਾ ਚੱਲੇ ਕੇਸ ਮਗਰੋਂ ’ਚ ਕੈਨੇਡਾ ਸਰਕਾਰ ਨੇ ਤਕਰੀਬਨ 3.12 ਕਰੋੜ ਡਾਲਰ ਦੇ ਕੇ ਖਹਿੜਾ ਛੁਡਾਇਆ ਹੈ। ਤਿੰਨੇ ਬੰਦੇ ਕੈਨੇਡੀਅਨ ਨਾਗਰਿਕ ਹਨ।
ਮਿਆਂਮਾਰ ’ਚ ਰੋਹਿੰਗਿਆ ਮੁਸਲਮਾਨਾਂ ਨਾਲ ਹੋਏ ਤਸ਼ਦੱਦ ਖ਼ਿਲਾਫ਼ ਕੈਨੇਡਾ ਰਹਿੰਦੇ ਲੋਕਾਂ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ। ਇਥੋਂ ਦੇ ਹਾਲੈਂਡ ਪਾਰਕ ’ਚ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਖਿਲਾਫ ਰੈਲੀ ਕੀਤੀ ਗਈ। ਰੈਲੀ ਦੌਰਾਨ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਮ ਪੱਤਰ ਸੌਂਪ ਕੇ ਰੋਹਿੰਗਿਆ ਮਸਲੇ ਦੇ ਹੱਲ ਲਈ ਦਖ਼ਲ ਦੇਣ ਦੀ ਮੰਗ ਕੀਤੀ ਗਈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਵਖਰੇਵਿਆਂ ਦੀ ਸ਼ਾਨਦਾਰ ਉਦਾਹਰਣ ਵਜੋਂ ਜਾਣੇ ਜਾਂਦੇ ਕੈਨੇਡਾ ਦੇ 12 ਲੱਖ ਮੂਲਵਾਸੀਆਂ ਨੂੰ ‘ਅਪਮਾਨ, ਅਣਗੌਲੇ ਜਾਣ ਅਤੇ ਬਦਸਲੂਕੀ’ ਦਾ ਸਾਹਮਣਾ ਕਰਨਾ ਪਿਆ ਹੈ। ਦੁਨੀਆਂ ਕੈਨੇਡਾ ਤੋਂ ਆਸ ਕਰਦੀ ਹੈ ਕਿ ਇਸ ਦੇਸ਼ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡ ਪੂਰਨ ਵਿੱਚ ਲਾਗੂ ਕੀਤੇ ਜਾਣ ਤੇ ਇਹੀ ਆਸ ਕੈਨੇਡਾ ਖ਼ੁਦ ਤੋਂ ਵੀ ਕਰਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ, ਜਿਨ੍ਹਾਂ ਨੂੰ ਕਿ ਤਿੰਨ ਸਾਲ ਪਹਿਲਾਂ ਭਾਰਤ ਦਾ ਵੀਜ਼ਾ ਦੇਣ ਤੋਂ ਭਾਰਤੀ ਅਧਿਕਾਰੀਆਂ ਵਲੋਂ ਨਾਂਹ ਕਰ ਦਿੱਤੀ ਗਈ ਸੀ, ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਨਿਊ ਡੈਮੋਕਰੇਟਿਕ ਪਾਰਟੀ (NDP) ਦੇ ਆਗੂ ਬਣਨ ਦੇ ਪ੍ਰਚਾਰ 'ਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
9 ਮਈ ਨੂੰ ਹੋਈਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਅਗਲੀ ਸਰਕਾਰ ਵਿੱਚ ਬਣੇ ਰਹਿਣ ਲਈ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀ ਜ਼ੋਰ-ਅਜ਼ਮਾਈ ਦਾ ਵੀਰਵਾਰ (29 ਜੂਨ) ਨੂੰ ਅੰਤ ਹੋ ਗਿਆ ਹੈ। ਲਿਬਰਲ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਤੇ ਹੁਣ ਐਨਡੀਪੀ ਤੇ ਗਰੀਨ ਪਾਰਟੀ ਨਵੀਂ ਸਰਕਾਰ ਬਣਾਏਗੀ।
ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਅੈਨ ਸਾਈਬਾਬਾ ਦੀ ਰਿਹਾਈ ਦੀ ਮੰਗ ਲਈ ਹਾਊਸ ਆਫ ਕਾਮਨਜ਼ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ।
ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਸਤਾਰਧਾਰੀ ਕੈਨੇਡੀਅਨ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਮੀਡੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸਟਿਸ ਸ਼ੇਰਗਿੱਲ ਨੇ ਕੈਨੇਡਾ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਕਈ ਕੇਸ ਲੜੇ ਹਨ।
ਭਾਰਤ ਦੇ ਨੀਮ ਫੌਜੀ ਬਲ, ਸੀ.ਆਰ.ਪੀ.ਐਫ. ਦੇ ਇਕ ਅਧਿਕਾਰੀ ਨੂੰ ਪਿਛਲੇ ਹਫਤੇ (23 ਮਈ) ਕੈਨੇਡਾ ਵਿਚ ਦਾਖਲੇ ਤੋਂ ਰੋਕ ਦਿੱਤਾ ਗਿਆ ਸੀ, ਪਰ ਭਾਰਤ ਸਰਕਾਰ ਦੇ ਦਬਾਅ ਕਰਕੇ ਕੈਨੇਡਾ ਸਰਕਾਰ ਨੇ ਉਸਨੂੰ ਵੀਜ਼ਾ ਅਤੇ ਇਕ ਹਵਾਈ ਟਿਕਟ ਦੇ ਦਿੱਤੀ। ਮਿਲੀਆਂ ਰਿਪੋਰਟਾਂ ਮੁਤਾਬਕ ਓਂਟਾਰੀਓ ਦੀ ਅਦਾਲਤ 'ਚੋਂ ਸੰਭਾਵਤ ਗ੍ਰਿਫਤਾਰੀ ਤੋਂ ਬਚਣ ਲਈ ਸੀ.ਆਰ.ਪੀ.ਐਫ. ਦਾ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਕੈਨੇਡਾ ਛੱਡ ਕੇ ਭੱਜ ਆਇਆ ਹੈ।
ਭਾਰਤ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਰਿਪੋਰਟਾਂ ਜਿੱਥੇ ਆਮ ਜਨਤਕ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੁਣ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਮਹਿਕਮੇ ਨੇ ਭਾਰਤੀ ਸਟੇਟ ਨੂੰ ਅੱਤਵਾਦ ਫੈਲਾਉਣ, ਕਤਲੇਆਮ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ੀ ਐਲਾਨ ਦਿੱਤਾ ਹੈ।
« Previous Page — Next Page »