ਬਹੁ-ਚਰਚਿਤ ਬੁੜੈਲ ਜੇਲ ਫਰਾਰੀ ਕਾਂਡ ਜਿਸ ਵਿੱਚ ਬੇਅੰਤ ਸਿੰਘ ਕਤਲ ਕਾਂਡ ‘ਚ ਨਾਮਜ਼ਦ ਬੱਬਰ ਖਾਲਸਾ ਦੇ ਚੋਟੀ ਦੇ ਖਾੜਕੂ ਭਾਰੀ ਜਗਤਾਰ ਸਿੰਘ ਹਵਾਰਾ, ਭਾਰੀ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਊਰਾ ਚੰੜੀਗੜ੍ਹ ਦੀ ਬੂੜੈਲ ਜੇਲ ਵਿੱਚੋਂ 20 ਅਤੇ 21 ਜਨਵਰੀ, 2004 ਵਿਚਕਾਰਲੀ ਰਾਤ ਨੂੰ ਬੁੜੈਲ ਜੇਲ੍ਹ ਦੀ ਬੈਰਕ ਨੰ: 7 ‘ਚੋਂ 94 ਫੁੱਟ ਲੰਬੀ ਸੁਰੰਗ ਪੁੱਟ ਕੇ ਭੱਜ ਨਿਕਲੇ ਸਨ , ਦੇ ਮਾਮਲੇ ਵਿੱਚ ਪ੍ਰਸ਼ਾਸਨ ਨੇ ਹਾਈਕੋਰਟ 'ਚ ਅਪੀਲ ਪਾਉਂਦਿਆਾ ਕਿਹਾ ਹੈ ਕਿ ਜ਼ਿਲ੍ਹਾ ਅਦਾਲਤ ਵੱਲੋਂ ਬਰੀ ਕੀਤੇ ਗਏ 14 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਜਾਵੇ ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਪੁਲਿਸ ਨੇ ਬੁੜੈਲ ਜੇਲ ਫਰਾਰੀ ਕੇਸ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਇਸ 11 ਸਾਲ ਪੁਰਾਣੇ ਕੇਸ ਵਿੱਚ ਪੁਲਿਸ ਨੇ ਦੇਸ਼ ਧਰੋਹ ਦੀਆਂ ਧਰਾਵਾਂ ਤਹਿਤ ਮੰਗਲਵਾਰ ਨੂੰ ਸੀ.ਜੀ.ਐਮ. ਅਦਾਲਤ 'ਚ ਚਲਾਨ ਪੇਸ਼ ਕੀਤਾ ਹੈ।
ਬੁੜੈਲ ਜੇਲ੍ਹ ਫਰਾਰੀ ਮਾਮਲੇ 'ਚ ਚੰਡੀਗੜ੍ਹ ਦੀ ਇੱਕ ਅਦਲਾਤ ਨੇ ਫੈਸਲਾ ਸੁਣਾਉਦਿਆਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਉਰਾ ਤੋਂ ਬਿਨਾਂ 14 ਵਿਅਕਤੀਆਂ ਨੂੰ ਬਰੀ ਕਰ ਦਿੱਤਾ।
ਚੰਡੀਗੜ੍ਹ (28 ਅਕਤੂਬਰ, 2013): ਹਾਲ ਵਿਚ ਹੀ ਅਖਬਾਰੀ ਖਬਰਾਂ ਵਿਚ ਇਹ ਗੱਲ ਨਸ਼ਰ ਹੋਈ ਹੈ ਕਿ ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਦੀ ਜਿਸ ਚੱਕੀ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਇਕ ਹੋਰ ਨਜ਼ਰਬੰਦ ਸਮੇਤ ਸੁਰੰਗ ਪੱਟ ਕੇ ਜੇਲ੍ਹ ਵਿਚੋਂ ਨਿਕਲ ਗਏ ਸਨ; ਉਸ ਚੱਕੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਾਲ ਹੀ ਤੱਕ ਖਾਲੀ ਰੱਖਿਆ ਹੋਇਆ ਸੀ।