ਵੱਡੇ ਇਤਿਹਾਸਕ ਵਰਤਾਰੇ ਕੌਮਾਂ ਦੀ ਸਮੂਹਕ ਯਾਦ ਦਾ ਹਿੱਸਾ ਹੁੰਦੇ ਹਨ ਤੇ ਇਨ੍ਹਾਂ ਯਾਦਾਂ ਨੂੰ ਕਾਇਮ ਰੱਖਣ ਵਿਚ ਇਤਿਹਾਸਕ ਨਿਸ਼ਾਨੀਆਂ ਖਾਸ ਅਹਿਮੀਅਤ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਹਰੇਕ ਕੌਮ ਆਪਣੇ ਇਤਿਹਾਸਕ ਵਿਰਸੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੀ ਹੈ।