ਸੰਸਾਰ ਦੇ ਉੱਘੇ ਅਰਥਸ਼ਾਸਤਰੀਆਂ ਵਿੱਚ ਸ਼ੁਮਾਰ ਬੀਬੀ ਜੈਯਤੀ ਘੋਸ਼ ਨੇ ਆਪਣੀ ਗੱਲ ’ਚ ਵਾਧਾ ਕਰਦਿਆਂ ਹੋਰ ਕਿਹਾ ਕਿ ਭਾਰਤ ਦੀ ਮੌਜੂਦਾ ਮੰਦੀ 1991 ਤੇ 2008 ਦੀਆਂ ਮੰਦੀਆਂ ਤੋਂ ਵੀ ਭਿਆਨਕ ਹੈ ਅਤੇ ਇਸ ਬਜਟ ਨੇ ਰੁਜ਼ਗਾਰ ਖੇਤਰ ਨੂੰ ਬਜਟ ਵਿਚ ਮਿਲਦੇ ਹਿੱਸੇ ਨੂੰ ਵੀ ਹੋਰ ਘਟਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਖੇਤਰਾਂ ਜਿਵੇਂ ਕਿ ਖੇਤੀਬਾੜੀ, ਸਿਹਤ, ਸਿੱਖਿਆ ਆਦਿ ਸਾਰਿਆਂ ਨੂੰ ਹੀ ਘਟਾ ਦਿੱਤਾ ਗਿਆ ਹੈ (ਜਿਸ ਨਾਲ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਬਜਾਏ ਪਹਿਲਿਆਂ ਉੱਤੇ ਵੀ ਮਾੜਾ ਅਸਰ ਪਵੇਗਾ)।
ਭਾਰਤ ਦੀ ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ
ਮੋਦੀ ਸਰਕਾਰ ਦੀ ਵਿੱਤ ਮੰਤਰੀ ਵੱਲੋਂ ਅੱਜ ਸੰਸਦ ਵਿਚ ਸਾਲ 2020-21 ਦਾ ਬਜਟ ਪੇਸ਼ ਕੀਤਾ ਗਿਆ