ਰਹੀ ਵਾਸਤੇ ਘੱਤ, 'ਸਮੇਂ' ਨੇ ਇੱਕ ਨਾ ਮੰਨੀ।
ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ ਮੰਡਲਾਂ ਵਿਚੋਂ ਕਲਮ ਰਾਹੀਂ ਰੂਪਮਾਨ ਹੁੰਦੀਆਂ ਹਨ। ਗੁਰ-ਇਤਿਹਾਸ ਨੂੰ ਲਿਖਣ ਸਮੇਂ ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਇਲਾਹੀ ਜੋਤ ਨੂੰ ਕਿਰਿਆਸ਼ੀਲ ਜਾਂ ਰੂਪਮਾਨ ਹੁੰਦਿਆਂ ਵਿਖਾਇਆ,
ਜਨਮ ਸਾਖੀ ਮੁਤਾਬਿਕ ਚਲਾਣੇ ਵੇਲੇ ਗੁਰੂ ਬਾਬਾ ਜੀ ਸਰੀਂਹ ਦੇ ਦਰੱਖਤ ਥੱਲੇ ਜਾ ਬੈਠੇ। ਸਰੀਂਹ ਹਰਾ ਹੋ ਗਿਆ। ਗੁਰੂ ਅੰਗਦ ਜੀ ਨੇ ਮੱਥਾ ਟੇਕਿਆ। ਮਾਤਾ ਜੀ ਬੈਰਾਗ ਕਰਨ ਲੱਗੇ। ਤਦ ਸਾਰੀ ਸੰਗਤ ਸ਼ਬਦ ਗਾਉਣ ਲੱਗੀ।ਫੇਰ ਸਾਰੀ ਸੰਗਤ ਨੇ ਅਲਾਹਣੀਆਂ ਦੇ ਸ਼ਬਦ ਗਾਏ। ਫੇਰ ਬਾਬਾ ਖੁਸ਼ੀ ਦੇ ਘਰ ਵਿੱਚ ਆਇਆ ।
ਸਿੱਖ ਗੁਰੂ ਸਾਹਿਬਾਨ ਨੇ ਜਗਤ ਨੂੰ ਜੋ ਸਿੱਖ ਧਰਮ ਦਿੱਤਾ ਹੈ ਉਹ ਅਸਲੀ ਧਰਮ ਹੈ, ਅਰਥਾਤ ਨਿਜ ਅਸਲਾ ਮੂਲਕ ਧਰਮ ਹੈ ਤੇ ਅਸਲੀਅਤ ਵਿਚ ਤਦਰੂਪ ਹੋਏ ਹੋਏ ਉਨ੍ਹਾਂ ਨੇ ਸਾਜਿਆ ਹੈ।
ਹਿੰਦੀ, ਪੰਜਾਬੀ ਅਤੇ ਉਰਦੂ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ “ਖਾਲਸਾ ਸਮਾਚਾਰ” ਵਿੱਚ ਕੀਤੀ ਗਈ ਮਿਲਦੀ ਹੈ, ਉਹੋ ਜਿਹੀ ਚਰਚਾ ਮੈਂ ਹੋਰ ਕਿਸੇ ਵੀ ਸਮਕਾਲੀ ਅਖਬਾਰ ਰਸਾਲੇ ਵਿੱਚ ਨਹੀਂ ਵੇਖੀ। ਪੰਜਾਬ ਦੀ ਭਾਸ਼ਾ ਦੀ ਹੋਂਦ ਅਤੇ ਹੈਸੀਅਤ ਨੂੰ ਉਰਦੂ ਨਾਲੋਂ ਵਧੇਰੇ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਅਤੇ ਇਸ ਵਿੱਚ ਪੇਸ਼ ਸਨ ਆਰੀਆ ਸਮਾਜੀ ਸੱਜਣ। ਆਰੀਆ ਸਮਾਜ ਦਾ ਪੰਜਾਬ ਵਿੱਚ ਉਨੀਂ ਦਿਨੀ ਬੁਲਾਰਾ ਹਿੰਦੀ ਰਸਾਲਾ ਪ੍ਰਕਾਸ਼ ਸੀ ਜਿਸ ਵਿੱਚ ਅਕਸਰ ਪੰਜਾਬੀ ਵਿਰੋਧੀ ਲਿਖਤਾਂ ਛਪਦੀਆਂ ਰਹਿੰਦੀਆਂ। ਖਾਲਸਾ ਸਮਾਚਾਰ ਬੜੀ ਵਿਧੀ ਅਤੇ ਯੁਕਤੀ ਨਾਲ ਇਹਨਾਂ ਲਿਖਤਾਂ ਦਾ ਜੁਆਬ ਦਿੰਦਾ। ਆਰੀਆ ਸਮਾਜੀ ਨੇਤਾ ਲਾਜਪਤ ਰਾਇ ਜੀ ਦਾ ਕਰਮ-ਖੇਤਰ ਵਧੇਰੇ ਕਰਕੇ ਸਿਆਸਤ ਹੀ ਸਮਝਿਆ ਜਾਂਦਾ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪੰਜਾਬੀ ਵਿਰੋਧੀ ਪ੍ਰਚਾਰ ਵਿਚ ਉਹ ਕਿਸੇ ਨਾਲੋਂ ਪਿੱਛੇ ਨਹੀਂ ਸਨ।“ਖਾਲਸਾ ਸਮਾਚਾਰ” ਵਿਚ ਲਾਲਾ ਜੀ ਦੀਆਂ ਪੰਜਾਬੀ ਵਿਰੋਧੀ ਲਿਖਤਾਂ ਦਾ ਬੜੇ ਵਿਸਤਾਰ ਵਿਚ ਚਰਚਾ ਹੈ। ਇਕ ਲੰਮੇ ਲੇਖ ਦਾ ਤਾਂ ਨਾਂ ਹੀ “ਲਾਲਾ ਲਾਜਪਤ ਰਾਇ ਜੀ ਤੇ ਹਿੰਦੀ ਪੰਜਾਬੀ ਹੈ ਜੋ ਅਕਤੂਬਰ ਨਵੰਬਰ 1911 ਈ: ਦੇ ਅੰਕਾਂ ਵਿਚ ਪ੍ਰਕਾਸ਼ਿਤ ਹੋਇਆ ਹੈ” ਅਸੀਂ ਇਸ ਵਿਚ ਉਦਾਹਰਣ ਮਾਤਰ ਕੁਝ ਅੰਤਲੇ ਫਿਕਰੇ ਹੀ ਦਰਜ ਕਰਦੇ ਹਾਂ “ਆਖਰ ਵਿਚ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਤੁਹਾਡੀ ਰਗ-ਰਗ ਵਿਚ ਜਿਊਂਦੀ ਹੈ ਇਸ ਦਾ ਨਿਕਲਣਾ ਮੁਸ਼ਕਲ ਹੈ।
'ਤਦੇ ਤਾਂ ਸਿਰਦਾਰ ਕਪੂਰ ਸਿੰਘ ਜੀ ਨੇ ਨਿਸ਼ੰਗ ਆਖਿਆ ਹੈ ਕਿ ‘ਪੰਜਾਬ ਦੀ ਵਰਤਮਾਨ ਪੀੜ੍ਹੀ ਦਾ ਕੋਈ ਵੀ ਮਰਦ ਜਾਂ ਇਸਤਰੀ ਪੰਜਾਬੀ ਪ੍ਰਤਿਭਾ ਤੇ ਸਿੱਖ ਸਭਿਆਚਾਰ ਦੀ ਉਸ ਸਪਿਰਟ ਤੋਂ ਅਛੋਹ ਨਹੀਂ ਰਹਿ ਸਕਿਆ ਜੋ ਭਾਈ ਵੀਰ ਸਿੰਘ ਰਾਹੀਂ ਉਜਾਗਰ ਹੋਈ ਹੈ। ਪੰਜਾਬੀ ਸਭਿਆਚਾਰ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਆਪਣੀ ਘਾਲ ਰਾਹੀਂ ਚਾਨਣਿਆਇਆ ਜਾਂ ਫੈਲਾਇਆ ਨਾ ਹੋਵੇ’
ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ ਜੱਦੀ ਘਰ ਵਿੱਚ ਰੱਖੇ ਹੋਏ ਪੁਰਾਣੇ ਅਖਬਾਰ, ਰਸਾਲੇ, ਪੁਸਤਕਾਂ, ਖਰੜੇ ਅਤੇ ਹੋਰ ਦਸਤਾਵੇਜ਼ਾਂ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਡਿਜੀਟਲ ਕੀਤਾ ਜਾਵੇਗਾ। ਇਹ ਕੰਮ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ।
ਲੰਘੀ 5 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਇਆ ਗਿਆ। ਇਹ ਦਿਨ ਪਿਛਲੇ ਤਿੰਨ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ, ਭਾਈ ਵੀਰ ਸਿੰਘ ਚੇਅਰ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਮਨਾਇਆ ਗਿਆ।
ਕੇਂਦਰੀ ਵਿਰਾਸਤ ਮਿਸ਼ਨ ਦੇ ਮੁਖੀ ਬੀ. ਆਨੰਦ, ਸੰਯੁਕਤ ਸਕੱਤਰ ਭਾਰਤ ਸਰਕਾਰ ਨੇ ਭਾਈ ਵੀਰ ਸਿੰਘ ਨਿਵਾਸ, ਅੰਮਿ੍ਤਸਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਵੀ ਮੌਜੂਦ ਸੀ। ਇਸ ਮੌਕੇ ਬੀ. ਆਨੰਦ ਤੇ ਸੋਨਾਲੀ ਗਿਰੀ ਨੇ ਈਕੋ ਅੰਮ੍ਰਿਤਸਰ ਪ੍ਰੋਗਰਾਮ ਅਧੀਨ ਇਕ ਵਰਮੀ ਕੰਪੋਸਟ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਬੀ. ਆਨੰਦ ਨੇ ਭਾਈ ਵੀਰ ਸਿੰਘ ਦੇ ਨਿਵਾਸ ਸਥਾਨ, ਇਸ ਵਿਰਸੇ ਦੇ ਕੇਂਦਰ ਵਿਚ ਚੱਲ ਰਹੀ ਪੁਰਾਤਨ ਖਰੜਿਆਂ ਦੀ ਸਾਂਭ-ਸੰਭਾਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਖਾਲਸਾ ਸਮਾਚਾਰ ਦਾ 17 ਨਵੰਬਰ, 1899 ਦਾ ਪਹਿਲਾ ਅੰਕ ਦੇਖ ਕੇ ਖੁਸ਼ੀ ਜ਼ਾਹਰ ਕੀਤੀ।
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਥਾਪਿਤ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਅੰਮਿ੍ਤਸਰ ਵਿਖੇ 'ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ' ਵਿਸ਼ੇ 'ਤੇ ਦੋ ਦਿਨਾ ਸੈਮੀਨਾਰ 11-12 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ।
Next Page »