ਪਟਿਆਲਾ (18 ਅਗਸਤ, 2010) ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜੁਝਾਰੂ ਲਹਿਰ ਦੇ ਸਰਗਰਮ ਆਗੂ ਰਹੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਬੀਤੇ ਦਿਨ ਅਕਾਲ ਚਲਾਣਾ ਕਰ ਗਏ। ਉਸ 48 ਵਰ੍ਹਿਆਂ ਦੇ ਸਨ ਅਤੇ ਪਿਛਲੇ ਤਕਰੀਬਨ ਦੋ ਸਾਲ ਤੋਂ ਬਿਮਾਰ ਸਨ।ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਉਨ੍ਹਾਂ ਦੇ ਸਦੀਵੀ ਵਿਝੋੜੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਭਾਈ ਸੁਰਿੰਦਰਪਾਲ ਸਿੰਘ ਇੱਕ ਦੂਰ-ਅੰਦੇਸ਼, ਸੰਘਰਸ਼ਸ਼ੀਲ ਅਤੇ ਚੜ੍ਹਦੀਕਲਾ ਵਿਚ ਰਹਿਣ ਵਾਲੇ ਆਗੂ ਸਨ ਜਿਨ੍ਹਾਂ ਦਾ ਵਿਝੋੜਾ ਪੰਥ ਅਤੇ ਸਿੱਖ ਸੰਘਰਸ਼ ਲਈ ਵੱਡਾ ਘਾਟਾ ਹੈ।
ਚੰਡੀਗੜ੍ਹ/ਪਟਿਆਲਾ (17 ਅਗਸਤ, 2010 - ਕਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਤੇ ਕਿਸੇ ਸਮੇਂ ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਵਿਚ ਗਿਣੇ ਜਾਣ ਵਾਲੇ ਖਾੜਕੂ ਸ. ਸੁਰਿੰਦਰ ਪਾਲ ਸਿੰਘ ਲੰਮੀ ਬਿਮਾਰੀ ਪਿਛੋਂ ਬੀਤੀ ਰਾਤ ਸਵਰਗਵਾਸ ਹੋ ਗਏ। 48 ਵਰ੍ਹਿਆਂ ਨੂੰ ਪੁੱਜੇ ਸ. ਸੁਰਿੰਦਰ ਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਇਕ ਗੰਭੀਰ ਬਿਮਾਰੀ ਕਾਰਨ ‘ਕੋਮਾਂ’ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ ਅਤੇ ਪਿਛਲੀ ਰਾਤ 2 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਵਿਚ ਆਪਣੇ ਨਿਵਾਸੀ ਸਥਾਨ ’ਤੇ ਉਨ੍ਹਾਂ ਨੇ ਆਖਰੀ ਸੁਆਸ ਪੂਰੇ ਕੀਤੇ।
« Previous Page