ਲੁਧਿਆਣਾ (03 ਅਪ੍ਰੈਲ, 2011): ਸਿੱਖ ਸੰਘਰਸ਼ ਦੀ ਵਿਲੱਖਣ ਹਸਤੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਨੇ ਇਹ ਵਿਚਾਰ ਸਿੱਖ ਨੌਜਵਾਨਾਂ ਨਾਲ ਮਿਤੀ 19 ਸਤੰਬਰ, 2007 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 63ਵੇਂ ਸਥਾਪਨਾ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਸਾਂਝੇ ਕੀਤੇ ਸਨ।
ਆਮ ਤੌਰ `ਤੇ ਸਿੱਖ ਮਾਨਸਿਕਤਾ ਵਿਚ ਯੋਧੇ ਜਾਂਸੂਰਬੀਰ ਦਾ ਬਿੰਬ ਇਕ ਅਜਿਹੇ ਮਨੁੱਖ ਦਾ ਬਣਿਆ ਹੋਇਆ ਹੈ, ਜੋ ਜੰਗ ਦੇ ਮੈਦਾਨ ਵਿਚ ਤੇਗਾਂ ਮਾਰਦਾ ਹੋਇਆ ਜਾਂ ਤਾਂ ਸ਼ਹੀਦ ਹੋ ਜਾਂਦਾ ਹੈ ਜਾਂ ਫਿਰ ਗੁਰੂਸਾਹਿਬ ਵਲੋਂ ਬਖਸ਼ੀ ਹੋਈ ਜਿੰਮੇਵਾਰੀ ਨਿਭਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।ਦਲੇਰ, ਸੂਰਬੀਰ ਜਾਂ ਯੋਧੇ ਵਰਗੇ ਸ਼ਬਦ ਪੰਜਾਬੀਸੱਭਿਆਚਾਰ ਅਤੇ ਸਿੱਖ ਮਾਨਸਿਕਤਾ ਵਿਚ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਮਨੁੱਖ ਲਈ ਹੀ ਰਾਖਵੇਂਰੱਖੇ ਹੋਏ ਹਨ।
ਭਾਜੀ ਦਲਜੀਤ ਸਿੰਘ ਨਾਲ ਅਜਿਹਾ ਰਿਸ਼ਤਾ ਸੀ, ਬੱਸ ਸਾਰੇ ਭੈਣ ਭਰਾ, ਮਾਤਾ ਪਿਤਾ, ਬੱਚੇ ਸਭ- ਕਿਤੇ ਪਿੱਛੇ ਰਹਿ ਜਾਂਦੇ। ਇੰਝ ਲਗਦਾ ਵੀ ਬੱਸ ਇਹ ਇਹਨਾਂ ਲਈ ਬਣੇ ਹਨ। ਆਪ ਕਿਤੇ ਮਰਜ਼ੀ ਬੁਰੇ ਬਣ ਸਕਦੇ ਸੀ, ਪਰ ਭਾਜੀ ਨਾਲ ਮਾੜੀ ਜਿਹੀ ਵੀ ਊਚ ਨੀਚ ਬਰਦਾਸਤ ਨਹੀਂ ਸੀ।ਜਦੋਂ ਦਿਮਾਗ ਤੇ ਕਾਬੂ ਨਾ ਰਿਹਾ ਤਾਂ ਵੀ ਭਾਜੀ ਦੀ ਹਰ ਗੱਲ ਮੰਨ ਲੈਂਦੇ, ਉਹਨਾਂ ਦੇ ਕਿਹਾਂ ਦੁੱਧ ਪੀ ਲੈਂਦੇ।
ਖੰਡੇ ਦਾ ਧਾਰ ਤੋਂ ਸਿਰਜੀ ਗਈ ਸਿੱਖ ਕੌਮ ਦੀ ਕਹਾਣੀ ਸ਼ਾਨਦਾਰ ਯੁਧਾਂ ਦੀ ਇੱਕ ਲੰਮੀ ਦਾਸਤਾਂ ਹੈ। ਅਪਣੇ ਜਨਮ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਸਿੱਖਾਂ ਨੂੰ ਲਗਾਤਾਰ ਬਾਹਰੀ ਦੁਸ਼ਮਣਾਂ ਨਾਲ ਲੜ੍ਹਣਾ ਪੈ ਰਿਹਾ ਹੈ।
ਹਰੇਕ ਸ਼ਰਧਾਂਜਲੀ ਸਮਾਗਮ ਵਿਚ ਭਾਵੇਂ ਹਰ ਵਰਗ ਦੇ ਲੋਕ ਅਤੇ ਆਗੂ ਸ਼ਾਮਲ ਹੁੰਦੇ ਹਨ ਪਰ 22 ਅਗਸਤ ਨੂੰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਅੰਤਿਮ ਅਰਦਾਸ ਦੇ ਮੌਕੇ ਹੋਇਆ ਬੇਮਿਸਾਲ ਇਕੱਠ ਆਮ ਸ਼ਰਧਾਂਜਲੀ ਸਮਾਗਮਾਂ ਨਾਲੋਂ ਕਈ ਪੱਖਾਂ ਤੋਂ ਵਿਸ਼ੇਸ਼ ਵੀ ਸੀ ਤੇ ਵੱਖਰਾ ਵੀ।
ਉੱਘੇ ਸਿੱਖ ਚਿੰਤਕ ਅਤੇ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੇ ਕਰਤਾ ਸ. ਅਜਮੇਰ ਸਿੰਘ ਵੱਲੋਂ ਭਾਈ ਸੁਰਿੰਦਰਪਾਲ ਸਿੰਘ ਠਰੂਆ ਨਮਿਤ ਰੱਖੇ ਗਏ ਅੰਤਿਮ ਅਰਦਾਸ ਸਮਾਗਮ ਵਿੱਚ ਭੇਜਿਆ ਗਿਆ ਸੰਦੇਸ਼ ‘ਸਿੱਖ ਸਿਆਸਤ ਨੈਟਵਰਕ’ ਨੂੰ ਪ੍ਰਾਪਤ ਹੋਇਆ ਹੈ।
ਸਿੱਖ ਸੰਘਰਸ਼ ਦੀ ਲਾਸਾਨੀ ਹਸਤੀ ਅਤੇ ਬਿਖੜੇ ਸਮਿਆਂ ਦੇ ਅਡੋਲ ਕਿਰਦਾਰ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਅਕਾਲ ਚਲਾਣੇ ਉੱਪਰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸੰਘਰਸ਼ਸ਼ੀਲ ਸਿੱਖਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਖਾਸ ਸੰਦੇਸ਼ ਭਾਈ ਠਰੂਆ ਨਮਿਤ ਅੰਤਮ ਅਰਦਾਸ ਸਮਾਗਮਾਂ ਵਿੱਚ ਭੇਜਿਆ ਗਿਆ।
ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।
ਬੰਦੇ ਦਾ ਕਿਰਦਾਰ ਔਖੇ ਵੇਲਿਆਂ ਵਿਚ ਹੀ ਉਘੜ ਕੇ ਸਾਹਮਣੇ ਆਉਂਦਾ ਹੈ। ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੇ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖੀ ਕਿਰਦਾਰ ਦੀ ਗਵਾਹੀ ਭਰਦੇ ਹਨ।
ਮੈਲਬੌਰਨ (20 ਅਗਸਤ 2010): "ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਣਥੱਕ ਮਿਹਨਤ ਕਰਨ ਵਾਲੇ ਅਤੇ ਜੁਝਾਰੂ ਆਗੂ ਸ: ਸੁਰਿੰਦਰਪਾਲ ਸਿੰਘ ਜੀ ਠਰੂਆ ਦਾ ਸਦੀਵੀ ਵਿਛੋੜਾ ਕੌਮ ਕਦੇ ਨਹੀਂ ਭੁੱਲ ਸਕਦੀ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਕੌਮ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।
« Previous Page — Next Page »