Tag Archive "bhai-ranjit-singh-dhadrianwale"

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਅਗਵਾਈ ਵਿੱਚ ਸੰਗਤਾਂ ਨੇ ਭਵਾਨੀਗੜ੍ਹ (ਸੰਗਰੂਰ) ਵਿੱਚ ਦਿੱਤਾ ਰੋਸ ਧਰਨਾ

ਕੋਟਕਪੂਰਾ ਨੇੜਲੇ ਪਿੰਡ ਬਰਗਾੜੀ ਵਿੱਚ ਪਿਛਲੇ ਦਿਨੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਅਤੇ ਉਸਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਂਤਮਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਪੰਜਾਬ ਦੀ ਬਾਦਲ ਸਰਕਾਰ ਦੀ ਪੁਲਿਸ ਵੱਲੋਂ ਵਰ੍ਹਾਈਆਂ ਡਾਗਾਂ ਅਤੇ ਚਲਾਈਆਂ ਗੋਲੀਆਂ ਨਾਲ ਦੋ ਸਿੰਘਾਂ ਦੇ ਸ਼ਹੀਦ ਅਤੇ ਅਨੇਕਾਂ ਹੋਰਾਂ ਦੇ ਫੱਟਣ ਹੋਣ ਦੇ ਰੋਸ ਵਜੋਂ ਸਿੱਖ ਸੰਗਤਾਂ ਵੱਲੋਂ ਪੂਰੇ ਪੰਜਾਬ ਵਿੱਚ ਹਰ ਜਿਲੇ ਵਿੱਚ ਰੋਜ਼ਾਨਾ ਇੱਕ ਥਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ।

ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ: ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਲੋਂ ਰੋਹ-ਪ੍ਰਦਰਸ਼ਨਾਂ ਬਾਰੇ ਨਵੀਂ ਵਿਓਂਤਬੰਦੀ ਦਾ ਐਲਾਨ

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਦੇ ਸੰਦਰਭ ਵਿੱਚ ਇਨਸਾਫ ਹਾਸਲ ਕਰਨ ਲਈ ਚੱਲ ਰਹੇ ਅੰਦੋਲਨ ਨੂੰ ਨੇਮਬੱਧ ਕਰਦਿਆਂ ...

ਭਾਈ ਪੰਥਪ੍ਰੀਤ ਸਿੰਘ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਨੂੰ ਪੁਲਿਸ ਨੇ ਕੀਤਾ ਰਿਹਾਅ

ਫ਼ਰੀਦਕੋਟ ( 16 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਿੱਖ ਕੌਮ ...

ਕੋਟਕਪੂਰਾ ਪੁਲਿਸ ਨੇ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ 15 ਆਗੂਆਂ ਸਮੇਤ 500 ਸਿੱਖਾਂ ‘ਤੇ ਇਰਾਦਾ ਕਤਲ ਦਾ ਪਰਚਾ ਦਰਜ਼ ਕੀਤਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਖਿਲਾਫ ਸ਼ਾਂਤਮਈ ਧਰਨਾ ਦੇ ਰਹੇ ਸਿੱਖ ਕੌਮ ਦੇ ਮੋਢੀ ਪ੍ਰਚਾਰਕਾਂ ਅਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ‘ਤੇ ਪੁਲਿਸ ਨੇ ਧਾਰਾ 307 ਅਧੀਨ ਕਾਤਲਾਨਾ ਹਮਲੇ ਦਾ ਪ੍ਰਚਾ ਦਰਜ਼ ਕਰ ਦਿੱਤਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਸਿੱਖ ਸੰਗਤਾਂ ‘ਤੇ ਟੁੱਟੇ ਪੁਲਿਸ ਕਹਿਰ ਦੀ ਵੀਡੀਓ ਰਿਪੋਰਟ ਵੇਖੋ

ਕੋਟਕਪੂਰਾ: ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਨੇ ਚਲਾਈ ਗੋਲੀ। ਦੋ ਸਿੰਘ ਸ਼ਹੀਦ ਅਤੇ ਅਨੇਕਾਂ ਜਖਮੀ। ਵੀਡੀਓ ਵੇਖੋ:

ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ: ਬੁੱਟਰ (ਮੋਗਾ) ਵਿਖੇ ਪੁਲਿਸ ਨੇ ਸਿੱਖ ਸੰਗਤਾਂ ਉੱਤੇ ਡਾਂਗ ਵਰ੍ਹਾਈ

ਮੋਗਾ, ਪੰਜਾਬ: ਮੋਗਾ ਬਰਨਾਲਾ ਰੋਡ ’ਤੇ ਸਥਿੱਤ ਬੁੱਟਰ ਪਿੰਡ ਵਿਖੇ ਅੱਜ ਸਿੱਖ ਸੰਗਤਾਂ ਅਤੇ ਪੰਜਾਬ ਪੁਲਿਸ ਦਰਮਿਆਨ ਉਸ ਸਮੇਂ ਝੜਪ ਹੋ ਗਈ ਜਦੋਂ ਸਿੱਖ ਸੰਗਤਾਂ ...

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੇਅਦਬ ਕਰਨ ਦੀ ਘਟਨਾ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ ਅਤੇ ਕਈ ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨਟਾਰੀਓ ਅਤੇ ਕਿਉਬੈਕ ਦੀਆਂ ਸਿੱਖ ਜਥੇਬੰਦੀਆਂ ਵਲੋਂ ਸੌਦਾ-ਸਾਧ ਅਤੇ ਸਰਬੱਤ ਖ਼ਾਲਸਾ ਬਾਰੇ ਮਤੇ ਪਾਸ

ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਸਰਸੇ ਦੇ ਬਦਨਾਮ ਅਤੇ ਸਿੱਖ ਵਿਰੋਧੀ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਸਬੰਧ ਵਿੱਚ ਕੈਨੇਡਾ ਦੀਆਂ ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਕੰਨਵੈਨਸ਼ਨ ਕਰਕੇ ਸੌਦਾ ਸਾਧ ਸਬੰਧੀ ਕਥਿਤ ਮਾਫੀਨਾਮੇ ਨੂੰ ਰੱਦ ਕਰਦਿਆਂ ਸਰਬੱਤ ਖਾਲਸਾ ਸੱਦਣ ਸਬੰਧੀ ਉਨਟਾਰੀਓ ਅਤੇ ਕਿਉਬੈਕ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰੁਦਵਾਰਾ ਸਾਹਿਬਾਨਾਂ ਦੇ ਨੁਮਾਇੰਦਿਆਂ ਦਾ ਟੋਰਾਂਟੋ ਵਿਖੇ ਇਕੱਠ 'ਚ ਸਰਬ-ਸੰਮਤੀ ਨਾਲ਼ ਹੇਠਾਂ ਲਿਖੇ ਮਤੇ ਪਾਸ ਕੀਤੇ ਗਏ ।

ਬਾਪੂ ਸੂਰਤ ਸਿੰਘ ਨੂੰ ਮਿਲਣ ਤੋਂ ਬਾਬਾ ਢੱਡਰੀਆਂ ਵਾਲੇ ਨੂੰ ਪੁਲਿਸ ਨੇ ਰੋਕਿਆ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਸੂਰਤ ਸਿੰਘ ਖਾਲਸਾ ਨੇ ਡੀਐਮਸੀ ਹਸਪਤਾਲ ਵਿੱਚ ਅੱਜ ਮਿਲਣ ਦੇ ਲਈ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਜਥੇ ਦੇ ਨਾਲ ਪਹੁੰਚੇ ।ਵਾਰ ਵਾਰ ਕਹਿਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਬਾਬਾ ਰਣਜੀਤ ਸਿੰਘ ਨੂੰ ਖਾਲਸਾ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ।

ਬਾਪੂ ਸੂਰਤ ਸਿੰਘ ਖਾਲਸਾ ਨੂੰ ਬਾਬਾ ਢੱਡਰੀਆਂ ਵਾਲੇ ਮਿਲਣ ਪਹੁੰਚੇ, ਭੁੱਖ ਹੜਤਾਲ ਦੇ 120 ਦਿਨ ਪੂਰੇ ਹੋਏ

ਸਜ਼ਾ ਭੁਗਤਣ ਤੋਂ ਬਾਅਦ ਵੀ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ 'ਤੇ ਚੱਲ ਰਹੇ ਬੁਜ਼ਰਗ ਬਾਪੂ ਤ੍ਰਿਲੋਕ ਸਿੰਘ ਖਾਲਸਾ ਨੂੰ ਮਿਲਣ ਲਈ ਅੱਜ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਪਹੁੰਚੇ।

« Previous Page