Tag Archive "bhai-ranjit-singh-dhadrianwale"

ਭਾਈ ਢੱਡਰੀਆਂਵਾਲਿਆਂ ’ਤੇ ਹਮਲੇ ਦੇ ਸਬੰਧ ’ਚ 5 ਗ੍ਰਿਫਤਾਰ

ਹਮਲਾਵਰਾਂ ਵਲੋਂ ਟੈਂਟ ਦੇ ਪਿੱਛੇ ਇਕ ਪਰਦਾ ਲਾਇਆ ਹੋਇਆ ਸੀ, ਜਿੱਥੇ ਕਿ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਬੈਠ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਦੋਸ਼ੀਆਂ ਵੱਲੋਂ ਆਪਣੇ ਹਥਿਆਰ ਪਾਣੀ ਪਾਉਣ ਵਾਲੇ ਡਰੰਮਾਂ 'ਚ ਲੁਕੋ ਕੇ ਰੱਖੇ ਗਏ ਸਨ। ਇਹ ਸਾਰੇ ਨਿਹੰਗ ਬਾਣੇ 'ਚ ਸਨ ਤੇ ਜ਼ਿਆਦਾਤਰ ਨੌਜਵਾਨ ਅੰਮ੍ਰਿਤਧਾਰੀ ਸਨ। ਹਾਲ ਦੀ ਘੜੀ ਭਾਵੇਂ ਪੁਲਿਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਪਰ ਸੂਤਰਾਂ ਅਨੁਸਾਰ ਪੁਲਿਸ ਵਲੋਂ ਇਹ ਸਾਰਾ ਮਾਮਲਾ ਹੱਲ ਕਰ ਲਿਆ ਗਿਆ ਹੈ ਤੇ ਜਲਦ ਹੀ ਇਸ ਦਾ ਖੁਲਾਸਾ ਉੱਚ ਅਧਿਕਾਰੀਆਂ ਵਲੋਂ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।

ਭਾਈ ਢੱਡਰੀਵਾਲਿਆਂ ’ਤੇ ਹਮਲਾ; ਸਰਕਾਰੀ ਹੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ:ਕਾਂਗਰਸੀ ਆਗੂ ਚੰਨੀ

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਕਾਫਲੇ ’ਤੇ ਲੁਧਿਆਣਾ ਵਿਖੇ ਤਿੰਨ ਦਰਜਨ ਬੰਦਿਆਂ ਵਲੋਂ ਪੂਰੀ ਤਰ੍ਹਾਂ ਯੋਜਨਾਬੱਧ ਹਮਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਚੰਨੀ ਨੇ ਕਿਹਾ ਕਿ ਹਾਲਾਤ ਸਾਰੀਆਂ ਹੱਦਾਂ ਪਾਰ ਕਰ ਚੁਕੇ ਹਨ। ਉਨ੍ਹਾਂ ਕਿਹਾ ਜਿਸ ਤਰੀਕੇ ਨਾਲ ਪੂਰੀ ਯੋਜਨਾ ਬਣਾ ਕੇ ਹਮਲਾ ਕੀਤਾ ਗਿਆ ਹੈ ਅਤੇ ਇਸ ਵਿਚ ਇੰਨੇ ਬੰਦਿਆਂ ਦਾ ਸ਼ਾਮਲ ਹੋਣਾ ਇਹ ਦੱਸਦਾ ਹੈ ਕਿ ਹਮਲੇ ਦੀ ਯੋਜਨਾ ਕਈ ਦਿਨਾਂ ਤੋਂ ਬਣ ਰਹੀ ਹੋਣੀ ਸੀ, ਇਸ ਲਈ ਇਸ ਵਿਚ ਖੁਫੀਆ ਤੰਤਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ।

ਢੱਡਰੀਆਂਵਾਲਿਆਂ ‘ਤੇ ਕਾਤਲਾਨਾ ਹਮਲਾ ਡੂੰਘੀ ਸਾਜਿਸ਼ ਦਾ ਸਿੱਟਾ: ਯੂਨਾਈਟਿਡ ਖਾਲਸਾ ਦਲ

ਯੁਨਾਇਟਡ ਖਾਲਸਾ ਦਲ ਨੇ ਅੱਜ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਬੀਤੇ ਦਿਨ (17 ਮਈ ਨੂੰ) ਲੁਧਿਆਣਾ ਨੇੜੇ ਕੀਤਾ ਗਿਆ ਹਮਲਾ ਗਹਿਰੀ ਸਾਜਿਸ਼ ਦਾ ਹਿੱਸਾ ਹੈ, ਜਿਸ ਦੀ ਕਿਸੇ ਨਿਰਪੱਖ ਏਜੰਸੀ ਪਾਸੋਂ ਪੂਰੀ ਤਰਾਂ ਜਾਂਚ ਕਰਵਾਉਣੀ ਜਰੂਰੀ ਹੈ।

ਆਪ ਆਗੂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਮਿਲੇ, ਬਾਦਲ ਸਰਕਾਰ ਦੀ ਖਿਚਾਈ ਕੀਤੀ

ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੂਬੇ ਦੇ ਇੰਚਾਰਜ ਸੰਜੈ ਸਿੰਘ ਨੇ ਅੱਜ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨਾਲ ਮੁਲਾਕਾਤ ਕੀਤੀ, ਜਿਹੜੇ ਕਿ ਕੱਲ ਲੁਧਿਆਣਾ ਨੇੜੇ ਹੋਏ ਕਾਤਲਾਨਾ ਹਮਲੇ ਵਿਚ ਬਚ ਗਏ ਸਨ। ਆਪ ਆਗੂਆਂ ਭਾਈ ਢੱਡਰੀਆਂਵਾਲਿਆਂ ਨੂੰ ਪਟਿਆਲਾ-ਭਵਾਨੀਗੜ੍ਹ ਰੋਡ ’ਤੇ ਪਿੰਡ ਸ਼ੇਖੂਪੁਰਾ ਸਥਿਤ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਮਿਲੇ।

ਸਿੱਖ ਪ੍ਰਚਾਰਕ ਭਾਈ ਢੱਡਰੀਆਂਵਾਲਿਆਂ ’ਤੇ ਕਾਤਲਾਨਾ ਹਮਲਾ ਪਾਗਲਪਣ: ਦਲ ਖ਼ਾਲਸਾ

ਦਲ ਖ਼ਾਲਸਾ ਨੇ ਸਿੱਖ ਪ੍ਰਚਾਰਕ ’ਤੇ ਹੋਏ ਕਾਤਲਾਨਾ ਹਮਲੇ ਨੂੰ ਪਾਗਲਪਣ ਵਾਲਾ ਕੰਮ ਦੱਸਿਆ। ਦਲ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਨਾਲ ਸਿੱਖ ਕੌਮ ਦਾ ਅਕਸ ਖਰਾਬ ਹੋਇਆ। ਧਰਮ ਪ੍ਰਚਾਰਕ ’ਤੇ ਉਸ ਦੇ ਅਜ਼ਾਦ ਵਿਚਾਰਾਂ ਬਦਲੇ ਹਮਲਾ ਕਰਨ ਨਾਲ ਅਸੀਂ ਕਿਹੋ ਜਿਹਾ ਅਸਹਿਣਸ਼ੀਲ ਸਮਾਜ ਸਿਰਜ ਰਹੇ ਹਾਂ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹਮਲਾਵਰਾਂ ਦੀ ਪਛਾਣ ਬਾਰੇ ਜਾਣਕਾਰੀ ਸਾਂਝੀ ਕੀਤੀ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਇਕ ਹੋਰ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਪੰਜਾਬ ਪੁਲਿਸ ਵਲੋਂ ਹਮਲਾਵਰਾਂ ਦੀ ਪਛਾਣ ਸਬੰਧੀ ਅਪਡੇਟ ਦਿੱਤੀ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹਮਲਾ ਕਰਨ ਵਾਲਿਆਂ ਦੀ ਪਛਾਣ, ਗ੍ਰਿਫਤਾਰੀਆਂ

ਮੀਡੀਆ ਵਿਚ ਆਈਆਂ ਕੁਝ ਖ਼ਬਰਾਂ ਮੁਤਾਬਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ’ਤੇ 17 ਮਈ ਨੂੰ ਹੋਏ ਹਮਲੇ ਦੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਹਨ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗੁਰਦੁਆਰਾ ਪ੍ਰਮੇਸ਼ਵਰ ਦਵਾਰ ਪਹੁੰਚੇ; ਵੀਡੀਓ ਰਾਹੀਂ ਕੀਤੀ ਅਪੀਲ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ, ਜਿਨ੍ਹਾਂ ’ਤੇ ਮੰਗਲਵਾਰ ਦੀ ਰਾਤ 8 ਵਜੇ ਲੁਧਿਆਣਾ ਨੇੜੇ ਹਮਲਾ ਹੋਇਆ ਸੀ, ਪਟਿਆਲਾ-ਭਵਾਨੀਗੜ੍ਹ ਰੋਡ ਸਥਿਤ, ਪਿੰਡ ਸ਼ੇਖੂਪੁਰਾ ਆਪਣੇ ਮੁੱਖ ਸਥਾਨ “ਗੁਰਦੁਆਰਾ ਪ੍ਰਮੇਸ਼ਵਰ ਦਵਾਰ” ਪਹੁੰਚ ਗਏ। ਪੁਲਿਸ ਨੇ ਪਰਮੇਸ਼ਵਰ ਦਵਾਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਹਨ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਜਾਨਲੇਵਾ ਹਮਲਾ; 1 ਮੌਤ, ਕਈ ਜਖਮੀ

ਅੱਜ (17 ਮਈ) ਸ਼ਾਮ ਕਰੀਬ 8 ਵਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕਈ ਗੱਡੀਆਂ ਵਿਚ ਸਵਾਰ ਹਮਲਾਵਰਾਂ ਨੇ ਭਾਈ ਰਣਜੀਤ ਸਿੰਘ ਦੇ ਕਾਫਲੇ ਦਾ ਚਾਰ ਕਿੱਲੋਮੀਟਰ ਤੱਕ ਪਿੱਛਾ ਕੀਤਾ ਅਤੇ ਕਰੀਬ ਚਾਲੀ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਜਿਸ ਵਿਚ ਭਾਈ ਭੁਪਿੰਦਰ ਸਿੰਘ ਢੱਕੀ ਦੀ ਮੌਤ ਹੋ ਗਈ।

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਗੁਰਮਤਿ ਕਾਲਜ਼ ਦੀ ਨੀਹ ਰੱਖੀ

ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਬੰਧ ਵਾਲੇ ਗੁਰਦੁਆਰਾ ਪ੍ਰਮੇਸ਼ਰ ਦੁਆਰਾ ਵਿੱਚ ਗੁਰਮਤਿ ਕਾਲਜ਼ ਦੀ ਨਹੀ ਰੱਖੀ ਗਈ ਹੈ।ਗਰੁਮਤਿ ਕਾਲਜ਼ ਦੀ ਨੀਂਹ ਰੱਖਣ ਤੋਂ ਬਾਅਦ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਮਤਿ ਕਾਲਜ ਵਿਚ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵਿਚ ਪ੍ਰਚਾਰ ਕਰਨ ਵਾਲੇ ਕਥਾ ਵਾਚਕ ਤਿਆਰ ਕੀਤੇ ਜਾਣਗੇ ਤੇ ਕੀਰਤਨ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲਾਂ ਵਲੋਂ ਹਰ ਮਹੀਨੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ ।

« Previous PageNext Page »