ਨਵੰਬਰ 1984 ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਦਿੱਲੀ ਦੀ ਤਰਜ਼ ਤੇ ਕਤਲੇਆਮ ਹੋਇਆ, ਜਿਸ ਦੌਰਾਨ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਬਹੁਤ ਯਤਨ ਕੀਤੇ ਗਏ। ਇਸ ਦੌਰਾਨ ਅਨੇਕਾਂ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖੀ ਦੀ ਅਜ਼ਮਤ ਰੋਲਣ ਦੇ ਯਤਨ ਕੀਤੇ ਗਏ। ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ।
ਬੀਤੇ ਦਿਨੀ ਪਿੰਡ ਝੰਡੂਕੇ ਦੀ ਸਿੱਖ ਸੰਗਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖ ਜਥਾ ਮਾਲਵਾ ਵਲੋਂ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਹਾਜ਼ਰੀ ਭਰੀ ਅਤੇ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ।
ਬੀਤੇ ਦਿਨੀਂ ਸਿੱਖ ਜਥਾ ਮਾਲਵਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਸੰਗਰੂਰ ਨੇੜਲੇ ਕਲੌਦੀ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ।
ਖਾਲਸਾ ਪੰਥ ਦੇ ਜੋੜ ਮੇਲਿਆਂ ਮੌਕੇ ਬਣਦੇ ਜਾ ਰਹੇ ਆਮ ਦੁਨਿਆਵੀ ਮਾਹੌਲ ਨੂੰ ਸਿੱਖ ਰਿਵਾਇਤ ਅਨੁਸਾਰੀ ਸਾਰਥਕ ਮੋੜ ਦੇਣ ਵਾਸਤੇ ਸਥਾਨਕ ਸਿੱਖ ਜਥਿਆਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਪ੍ਰਗਟ ਦਿਵਸ ਮੌਕੇ ਉਚੇਚੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ ਕਿ ਸੰਗਤ ਸਮਰੱਥ ਹੈ, ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ ਹੈ। ਸੰਗਤ ਨੇ ਆਪਣਾ ਰੁਤਬਾ ਪਛਾਣਿਆਂ ਤੇ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਕਿ ਸੰਗਤ ਸਮਰੱਥ ਹੈ।
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਦੁਬਾਰਾ ਤੋਂ ਜਾਰੀ ਕਰਨ ਸਬੰਧੀ ਇਸ਼ਤਿਹਾਰ ਜਨਤਕ ਹੋਇਆ ਤਾਂ ਸਿੱਖ ਸੰਗਤਾਂ ਨੇ ਤੁਰੰਤ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਆਪਣੇ ਵੱਲੋਂ ਕੋਸ਼ਿਸਾਂ ਆਰੰਭ ਕਰ ਦਿੱਤੀਆਂ।
ਵੀਹਵੀਂ ਸਦੀ ਵਿੱਚ ਦਿੱਲੀ ਦੀ ਬਿਪਰਵਾਦੀ ਹਕੂਮਤ ਵਿਰੁੱਧ ਖੜੀ ਹੋਈ ਖਾੜਕੂ ਲਹਿਰ ਵਿਚ ਆਲੋਅਰਖ ਦੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਦੀ ਗਾਥਾ ਨੂੰ ਸੰਗਤ ਸਾਹਮਣੇ ਕਿਤਾਬ ਰੂਪ ਵਿਚ ਪੇਸ਼ ਕਰਦੀ ਕਿਤਾਬ 'ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ ਬੀਤੀ 29 ਅਗਸਤ 2023 ਨੂੰ ਇਹਨਾਂ ਸਿੰਘ ਸਿੰਘਣੀਆਂ ਦੀ ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਗੁਰਦੁਆਰਾ ਮੰਜੀ ਸਾਹਿਬ, ਆਲੋਅਰਖ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰਕੇ ਜਾਰੀ ਕੀਤੀ ਗਈ।