Tag Archive "bhai-makhan-singh-gill"

ਭਾਈ ਮੱਖਣ ਸਿੰਘ ਗਿੱਲ ਪਿੰਡ ਨੂਰਪੁਰ ਜੱਟਾਂ ਹਾਈ ਕੋਰਟ ਵਲੋਂ ਬਰੀ

ਭਾਈ ਮੱਖਣ ਸਿੰਘ ਉਰਫ ਗਿੱਲ ਪੁੱਤਰ ਸ. ਦੀਵਾਨ ਸਿੰਘ ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਅੱਜ ਹਾਈ ਕੋਰਟ ਵਲੋਂ ਬਰੀ ਕਰ ਦਿੱਤਾ ਗਿਆ। ਭਾਈ ਮੱਖਣ ਸਿੰਘ ਨਾਲ ਇਸ ਕੇਸ ਵਿਚ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਗੁਰਮੁੱਖ ਸਿੰਘ ਵੀ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹਨ। ਸਾਲ 2010 ਦੇ ਇਸ ਕੇਸ ਵਿਚ ਤਿੰਨਾਂ ਸਿੰਘਾਂ ਨੂੰ ਅਸਲਾ ਐਕਟ, ਧਮਾਕਾਖੇਜ਼ ਸਮੱਗਰੀ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ 10 ਸਾਲ ਦੀ ਸਜ਼ਾ ਅੰਮ੍ਰਿਤਸਰ ਦੀ ਇਕ ਅਦਾਲਤ ਵਲੋਂ ਸੁਣਾਈ ਗਈ ਸੀ।

ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਭਾਈ ਮੱਖਣ ਸਿੰਘ ਬੱਬਰ ਦੇ ਮਾਤਾ ਜੀ ਦਾ ਅਕਾਲ ਚਲਾਣਾ

ਜ਼ਿਕਰਯੋਗ ਹੈ ਕਿ ਭਾਈ ਮੱਖਣ ਸਿੰਘ ਬੱਬਰ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਸਨ। ਪੰਥਕ ਜਜ਼ਬੇ ਕਾਰਨ ਸਾਰੀਆਂ ਸੁਖ ਸਹੂਲਤਾਂ ਛੱਡ ਉਹ ਸਿੱਖ ਸੰਘਰਸ਼ ਦਾ ਹਿੱਸਾ ਬਣੇ। ਉਨ੍ਹਾਂ ਦੀ ਮਾਤਾ ਨਮਿਤ ਅੰਤਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ 21 ਮਈ ਨੂੰ ਹੋਵੇਗੀ।

ਭਾਈ ਮੱਖਣ ਸਿੰਘ ਗਿੱਲ 2009 ਦੇ ਨੀਲੋਂ ਅਸਲਾ-ਬਾਰੂਦ ਤੇ ਯੂ.ਏ.ਪੀ.ਏ ਕੇਸ ਚੋ ਬਰੀ

ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਮੱਖਣ ਸਿੰਘ ਗਿੱਲ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ।ਭਾਈ ਮੱਖਣ ਸਿੰਘ ਗਿੱਲ ਨੂੰ ਹਾਈ ਸਕਿਓਰਟੀ ਵਿਚ ਪੇਸ਼ ਕੀਤਾ ਗਿਆ।