Tag Archive "bhai-kulbir-singh-barapind"

ਦਲ ਖਾਲਸਾ ਨੇ ਸਵੈ-ਨਿਰਣੇ ਦੇ ਹੱਕ ਲਈ ਭਾਰਤੀ ਹਕੂਮਤ ਤੋਂ ਰਾਇਸ਼ੁਮਾਰੀ ਦੀ ਮੰਗ ਕੀਤੀ

ਜਲੰਧਰ (13 ਅਗਸਤ, 2015): ਦਲ ਖਾਲਸਾ ਨੇ ਸਵੈ-ਨਿਰਣੇ ਦੇ ਹੱਕ ਦੀ ਵਕਾਲਤ ਕਰਦਿਆਂ,ਭਾਰਤੀ ਹਕੂਮਤ ਤੋਂ ਰਾਇਸ਼ੁਮਾਰੀ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਦੇ ਲੋਕ ...

ਭਾਈ ਰਤਨਦੀਪ ਸਿੰਘ ਦੀ ਗ੍ਰਿਫਤਾਰੀ ਦੀ ਆੜ ਵਿੱਚ ਬਰਤਾਨਵੀ ਸਿੱਖ ਜਥੇਬੰਦੀਆਂ ਨੂੰ ਭਾਈ ਚੌੜਾ ਅਤੇ ਭਾਈ ਪਾਲ ਸਿੰਘ ਤੇ ਹੋਰ ਝੂਠੇ ਕੇਸ ਪਾਉਣ ਦਾ ਖਦਸ਼ਾ

ਪਿਛਲੇ ਦਿਨਾਂ ਵਿੱਚ ਪੰਜਾਬ ਦੇ ਸਪੈਸ਼ਲ ਅਪਰੇਸ਼ਨ ਸ਼ੈੱਲ ਵੱਲੋਂ ਰਤਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਗੱਲ ਦੀ ਚਿੰਤਾ ਜਿਤਾਈ ਜਾ ਰਹੀ ਹੈ ਕਿ ਪੁਲਿਸ ਭਾਈ ਰਤਨਦੀਪ ਸਿੰਘ ਦੀ ਗ੍ਰਿਫਤਾਰੀ ਦੀ ਆੜ ਵਿੱਚ ਲੰਬੇ ਸਮੇਂ ਤੋਂ ਗ੍ਰਿਫਤਾਰ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਨਰਾਇਣ ਸਿੰਘ ਚੌੜਾ ਨੂੰ ਹੋਰ ਝੂਠੇ ਕੇਸਾਂ ਵਿੱਚ ਫਸਾ ਸਕਦੀ ਹੈ।

ਇਸ ਅਦਾਲਤ ‘ਚ ਬੰਦੇ ਬਿਰਖ਼ ਹੋ ਗਏ… -ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਭਾਈ ਕੁਲਵੀਰ ਸਿੰਘ ਬੜਾ ਪਿੰਡ ਦਾ ਨਾਮ ਸਾਹਮਣੇ ਆਉਂਦਿਆਂ ਹੀ ਇਕ ਗੁਰਸਿੱਖ ਚੇਹਰਾ ਸਾਹਮਣੇ ਆਉਂਦਾ ਹੈ ਜਿਸ ਦੇ ਮੱਥੇ ਤੋਂ ਲੰਮੀਆਂ ਜੇਲ੍ਹਾਂ ਤੇ ਪੁਲਿਸ ਤਸ਼ੱਦਦ ਤੋਂ ਬਾਦ ਵੀ ਦਸਮੇਸ਼ ਦੇ ਪੁੱਤਰ ਹੋਣ ਦਾ ਮਾਣ ਤੇ ਚੜ੍ਹਦੀ ਕਲਾ ਝਲਕਦੀ ਹੋਵੇ। ਭਾਈ ਕੁਲਵੀਰ ਸਿੰਘ ਬੜਾ ਪਿੰਡ ਦਾ ਜਨਮ ਅਪਰੈਲ ੦੭, ੧੯੬੪ ਨੂੰ ਪਿਤਾ ਸਰਦਾਰ ਜੀਤ ਸਿੰਘ ਤੇ ਮਾਤਾ ਸਰਦਾਰਨੀ ਕਰਮ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਹਾਈ ਸਕੂਲ, ਬੜਾਪਿੰਡ ਤੋਂ ਪ੍ਰਾਪਤ ਕੀਤੀ ਅਤੇਉਚੇਰੀ ਵਿੱਦਿਆਂ ਲਾਇਲਪੁਰ ਖਾਲਸਾ ਕਾਲਜ਼, ਜਲੰਧਰ ਅਤੇ ਗੁਰੂ ਗੋਬਿੰਦ ਸਿੰਘ ਕਾਲਜ਼, ਜੰਡਿਆਲਾ ਮੰਜਕੀ ਤੋਂ ਪ੍ਰਾਪਤ ਕੀਤੀ।

ਭਾਈ ਦਲਜੀਤ ਸਿੰਘ ਬਿੱਟੂ ਤੇ ਕੁਲਬੀਰ ਸਿੰਘ ਬੜਾ ਪਿੰਡ ਗ੍ਰਿਫ਼ਤਾਰ

ਲੁਧਿਆਣਾ, 20 ਸਤੰਬਰ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਪ੍ਰਜ਼ੀਡੀਅਮ ਕੌਂਸਲ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਅਤੇ ਪਾਰਟੀ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਉਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਭਾਜਪਾ ਦੇ ਭਾਰਤ ਬੰਦ ਦੇ ਸੱਦੇ ਨੂੰ ਵੇਖਦਿਆਂ ਉਕਤ ਆਗੂਆਂ ਨੂੰ ਅਹਿਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ ਪਰ ਪੰਚ ਪ੍ਰਧਾਨੀ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਈ ਬਿੱਟੂ ਅਤੇ ਬੜਾ ਪਿੰਡ ਨੂੰ ਧਾਰਾ 107/151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਇਸ ‘ਦਮਨਕਾਰੀ’ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦਲ ਦੇ ਸੀਨੀ

ਸਬਦ ਗੁਰੂ ਦੇ ਸਤਿਕਾਰ ਪ੍ਰਤੀ ਸਿੱਖ ਆਪ ਸੁਚੇਤ ਹੋਣ: ਭਾਈ ਕੁਲਵੀਰ ਸਿੰਘ ਬੜਾਪਿੰਡ

ਖੰਨਾ (10 ਸਤੰਬਰ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਜਥੇਬੰਦੀ ਦੀ ਇਕ ਅਹਿਮ ਇਕੱਤਰਤਾ ਮਿਤੀ 8 ਸਤੰਬਰ, 2102 ਨੂੰ ਖੰਨਾ ਵਿਖੇ ਹੋਈ।

ਯੂਨਾਈਟਿਡ ਖਾਲਸਾ ਦਲ ਵਲੋਂ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਮੁਬਾਰਕਵਾਦ

ਲੰਡਨ (29 ਅਗਸਤ, 2012): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਬਣਨ ਨਾਲ ਦੇਸ਼ ਵਿਦੇਸ਼ ਵਿੱਚ ਵਸਦੇ ਸੰਘਰਸ਼ ਮਈ ਸੋਚ ਦੇ ਧਾਰਨੀ ਗੁਰਸਿੱਖਾਂ ਨਾਲ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਬਾਦਲ ਦਾ ਸਾਈਕਲ ਨਾ ਲੈਣ ਵਾਲੀ ਬੱਚੀ ਨੂੰ ਜਥੇਦਾਰ ਬੜਾ ਪਿੰਡ ਨੇ ਸਕੂਟਰ ਭੇਟ ਕੀਤਾ

ਹੁਸ਼ਿਆਰਪੁਰ (13 ਦਸੰਬਰ, 2011): ਪਿੰਡ ਚੱਕੋਵਾਲ ਸ਼ੇਖਾ ਦੇ ਭਾਈ ਗੁਲਵਿੰਦਰ ਸਿੰਘ ਦੀ ਧੀ ਮਨਜੀਤ ਕੌਰ ਵਲੋਂ ਪਿਛਲੇ ਦਿਨੀਂ ਬਾਦਲ ਸਰਕਾਰ ਤੋਂ ਸਾਈਕਲ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਹਲਕਾ ਫਿਲ਼ੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਨੇ ਇਨਾਮ ਵਜੋਂ ਪਰਿਵਾਰ, ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ "ਹਾਂਡਾ ਪਲਈਅਰ" ਸਕੂਟਰ ਭੇਟ ਕੀਤਾ।

ਆਹਲੂਵਾਲੀਆ ਨੂੰ ਮੁੜ ਉਪ-ਕੁਲਪਤੀ ਲਗਾਏ ਜਾਣ ਦਾ ਪੰਚ ਪ੍ਰਧਾਨੀ ਵਲੋਂ ਵਿਰੋਧ ; ਭਾਈ ਬੜਾ ਪਿੰਡ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਮੁੱਦਾ ਉਠਾਉਣਗੇ

ਫ਼ਤਿਹਗੜ੍ਹ ਸਾਹਿਬ ( 18 ਅਕਤੂਬਰ, 2011 ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੜ ਵੀ.ਸੀ. ਲਗਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਸਿੱਖ ਕੌਮ ਲਈ ਅਤਿ ਨਮੋਸ਼ੀ ਵਾਲੀ ਗੱਲ ਹੈ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣੀ ਯੂਨੀਵਰਿਸਟੀ ਦੇ ਅਹਿਮ ਆਹੁਦੇ ’ਤੇ ਵਾਰ-ਵਾਰ ਸ਼ੰਗੀਨ ਦੋਸ਼ਾਂ ਵਿੱਚ ਘਿਰੇ ਵਿਅਕਤੀ ਨੂੰ ਬਿਠਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਆਹਲੂਵਾਲੀਆ ਕਿਸੇ ਵਕਾਰੀ ਸੰਸਥਾ ਲਈ ਯੋਗ ਪ੍ਰਬੰਧਕ ਵੀ ਸਾਬਿਤ ਨਹੀਂ ਹੋ ਸਕਿਆ ਜੇ ਅਜਿਹਾ ਹੁੰਦਾ ਤਾਂ ਯੁਨੀਵਰਿਸਟੀ ਵਿੱਚ ਉਸ ’ਤੇ ਹਮਲੇ ਵਾਲੀ ਗੋਲੀ ਚੱਲਣ ਦੀ ਘਟਨਾ ਵੀ ਨਹੀਂ ਸੀ ਵਪਾਰਨੀ। ਉਨ੍ਹਾਂ ਕਿਹਾ ਕਿ ਇਹ ਘਟਨਾ ਆਹਲੂਵਾਲੀਏ ਦੇ ਮਾੜੇ ਵਿਵਹਾਰ ਕਾਰਨ ਵਾਪਰੀ ਹੈ।

ਵਿਸਫੋਟਕ ਫ਼ੜਣ ਦਾ ਦਾਅਵਾ ਭਾਰਤੀ ਪੁਲਿਸ ਦਾ ਤਿਉਹਾਰੀ ਡਰਾਮਾ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (14 ਅਕਤੂਬਰ, 2011) : ਅੰਬਾਲਾ ਵਿੱਚ ਫੜੇ ਵਿਸਫੋਟਕਾਂ ਨੂੰ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਬੱਬਰ ਖਾਲਸਾ ਨਾਲ ਜੋੜਣਾ ਇਹ ਗੱਲ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਦੇ ਨੀਤੀ ਘਾੜਿਆਂ ਦੀ ਸਿੱਖ ਵਿਰੋਧੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਨਹੀਂ ਆਈ...ਆਮ ਤੌਰ ’ਤੇ 26 ਜਨਵਰੀ, 15 ਅਗਸਤ ਜਾਂ ਦੀਵਾਲੀ ਵਰਗੇ ਕਿਸੇ ਵੱਡੇ ਤਿਉਹਾਰ ਮੌਕੇ ਵਿਸਫੋਟਕ ਜਾਂ ਵਿਸਫੋਟਕਾਂ ਸਮੇਤ ਖਾੜਕੂਆਂ ਨੂੰ ਫੜੇ ਜਾਣ ਦੇ ਡਰਾਮੇ ਭਾਰਤੀ ਪੁਲਿਸ ਰਾਹੀਂ ਅਕਸਰ ਕੀਤੇ ਜਾਂਦੇ ਹਨ ਤੇ ਤਾਜ਼ਾ ਘਟਨਾ ਵੀ ਇਸੇ ਲੜੀ ਦਾ ਹਿੱਸਾ ਜਾਪਦੀ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਬੜਾਪਿੰਡ ਨੇ ਗੁਰੂ ਸਾਹਿਬ ਅਤੇ ਸੰਗਤਾਂ ਦੇ ਸ਼ੁਕਰਾਨੇ ਲਈ ਸਮਾਗਮ ਕਰਵਾਏ

ਫਿਲੌਰ (12 ਅਕਤੂਬਰ, 2011): ਨਵੀਂ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਮਿਲੀ ਸਫਲਤਾ ਵਾਸਤੇ ਗੁਰੂ ਸਾਹਿਬਾਨ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਲਈ ਅੱਜ ਪਿੰਡ ਬੜਾਪਿੰਡ, ਨੇੜੇ ਫਿਲੌਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਨੇ ਭਰਵੀਂ ਹਜ਼ਰੀ ਲਵਾਈ।

« Previous PageNext Page »