ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਮੋਰਚੇ ਦੇ ਨਾਂ ਹੇਠ ਪਿੰਡ ਬਰਗਾੜੀ ਵਿਖੇ ਚੱਲ ਰਹੇ ਧਰਨੇ ਨੂੰ ਅਚਾਨਕ ਚੁੱਕ ਲੈਣ ਤੋਂ ਬਾਅਦ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਆਉਂਦੇ ਦਿਨਾਂ ਦੌਰਾਨ ਚੰਡੀਗੜ੍ਹ ਤੇ ਪੰਜਾਬ ਵਿਚਲੀਆਂ ਦੋ ਜੇਲ੍ਹਾਂ ਦੇ ਬਾਹਰ 3-3 ਘੰਟੇ ਲਈ ਧਰਨੇ ਲਾਉਣ ਦਾ ਐਲਾਨ ਕੀਤਾ ਹੈ।
2015 ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਦੁਹਰਾਇਆ ਹੈ ਕਿ ਜੇਕਰ ਕੈਪਟਨ ਸਰਕਾਰ ਨੇ 15 ਫਰਵਰੀ ਤੀਕ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਤੈਅ ਸ਼ੁਦਾ ਰਣਨੀਤੀ ਤਹਿਤ 20 ਫਰਵਰੀ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਜਾਵੇਗਾ।ਕਮੇਟੀ ਨੇ ਇਹ ਵੀ ਸਾਫ ਕੀਤਾ ਹੈ ਕਿ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਮੰਡ,ਜਥੇਦਾਰ ਦਾਦੂਵਾਲ ਤੇ ਜਥੇਦਾਰ ਅਜਨਾਲਾ ਸਰਬੱਤ ਖਾਲਸਾ ਨੂੰ ਹੀ ਜਵਾਬ ਦੇਹ ਹਨ।ਜੇਕਰ ਲੋੜ ਮਹਿਸੂਸ ਹੋਈ ਤਾਂ ਜਥੇਦਾਰ ਹਵਾਰਾ ਸਾਲ 2019 ਦੀ ਵੈਸਾਖੀ ਮੌਕੇ ਸਰਬੱਤ ਖਾਲਸਾ ਸੱਦ ਸਕਦੇ ਹਨ।
ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਰਜ ਇਕ ਮਾਮਲੇ ਵਿਚ ਲੁਧਿਆਣਾ ਦੇ ਸੀਨੀਅਰ ਐਡੀਸ਼ਨਲ ਸੈਸ਼ਨਜ ਜੱਜ ਅਰੁਨਵੀਰ ਵਸ਼ਿਸਟ ਵੱਲੋਂ 11 ਜਨਵਰੀ 2019 ਨੂੰ ਸਰਕਾਰੀ ਧਿਰ ਦੀਆਂ ਗਵਾਹੀਆਂ ਬਾ-ਹੁਕਮ ਬੰਦ ਕਰਨ ਤੋਂ ਬਾਅਦ 6 ਫਰਵਰੀ 2019 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਦਿੱਲੀ ਤਿਹਾੜ ਜੇਲ੍ਹ ਦੇ ਸੁਪਰਡੈਟ ਨੂੰ ਪੇਸ਼ੀ ਵਾਰੰਟ ਜਾਰੀ ਕੀਤੇ ਸਨ ਪਰ 25 ਜਨਵਰੀ 2019 ਨੂੰ ਸਰਕਾਰ ਵੱਲੋਂ ਦਰਖਾਸਤ ਲਗਾ ਕੇ ਪੇਸ਼ੀ ਦਾ ਪਰਵਾਨਾਂ ਰੱਦ ਕਰਕੇ ਵੀਡਿਓ ਕਾਨਫਰਸਿੰਗ ਰਾਹੀਂ ਪੇਸ਼ੀ ਕਰਵਾਉਣ ਦੀ ਲਈ ਬੇਨਤੀ ਕੀਤੀ ਗਈ ਸੀ।
ਸਿੱਖ ਯੂਥ ਫੈਡਰੇਸ਼ਨ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਹੋਰ ਨੋਜਵਾਨ ਆਗੂਆਂ ਜਿਹਨਾਂ ਵਿੱਚ ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਪੰਜਾਬ ਸਿੰਘ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਪਪਲਪ੍ਰੀਤ ਸਿੰਘ ਵਲੋਂ ਪੱਤਰਕਾਰ ਵਾਰਤਾ ਰਾਹੀਂ ਇਹ ਐਲਾਨ ਕੀਤਾ ਕਿ ਉਹ ਵੀ 27 ਜਨਵਰੀ ਨੂੰ ਹੋਣ ਜਾ ਰਹੇ ਇਕੱਠ ਵਿੱਚ ਜਾ ਸ਼ਾਮਲ ਹੋਣਗੇ।
ਤਿਹਾੜ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹਮਲਾ ਕਰਨ ਦੇ ਜੁਰਮ ਵਿਚ ਚੰਡੀਗੜ੍ਹ ਅਦਾਲਤ ਨੇ ਨਿਸ਼ਾਂਤ ਸ਼ਰਮਾ ਅਤੇ ਰਮੇਸ਼ ਦੱਤ ਅਤੇ ਹੋਰਨਾਂ ਸਾਥੀਆਂ ਨੂੰ ਤਿੰਨ ਸਾਲ ਦੀ ਸਜਾ ਸੁਣਾਈ ਹੈ।
ਸਾਡਾ ਪੂਰਾ ਯਕੀਨ ਹੈ ਕਿ ਕਮੇਟੀ ਦੇ ਮੈਂਬਰ ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਮਾਸਟਰ ਸੰਤੋਖ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਸ੍ਰ: ਜਸਪਾਲ ਸਿੰਘ ਹੇਰਾਂ ਵਰਗੇ ਸੂਝਵਾਨ ਗੁਰਸਿੱਖ ਕੌਮ ਨੂੰ ਇਸ ਬਿਖੜੇ ਸਮੇਂ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਹੋਣਗੇ ਅਤੇ ਅਲੱਗ ਅਲੱਗ ਪੰਥਕ ਜੱਥੇਬੰਦੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਕੌਮ ਨੂੰ ਭਵਿੱਖਤ ਸੰਘਰਸ਼ ਲਈ ਸਹੀ ਦਿਸ਼ਾ ਨਿਰਦੇਸ਼ ਦੇਣਗੇ ।
ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਅਟਕਾੳੇੂ ਬਹਾਨਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੁੰਦਾ ਹੈ ਅਤੇ ਇਸ ਸਬੰਧੀ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਕਤਲ ਵਿਚ ਨਾਮਜ਼ਦ ਨੱਥੂ ਰਾਮ ਗੋਂਡਸੇ ਦੇ ਭਰਾ ਗੋਪਾਲ ਵਿਨਾਇਕ ਗੋਡਸੇ ਦੀ ਉਮਰ ਕੈਦ ਸਬੰਧੀ 1961 ਵਿਚ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾਇਆ ਜਾਂਦਾ ਹੈ ਜਦਕਿ ਸੱਚਾਈ ਇਹ ਹੈ ਕਿ ਗੋਪਾਲ ਵਿਨਾਇਕ ਗੋਂਡਸੇ ਨੂੰ 16 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਨੂੰ 20/25/28 ਸਾਲਾਂ ਦੀ ਕੈਦ ਦੇ ਬਾਵਜੂਦ ਰਿਹਾਈ ਦਾ ਸਿਆਸੀ ਫੈਸਲਾ ਨਹੀਂ ਲਿਆ ਜਾ ਰਿਹਾ।
ਪੰਜਾਬ ਸਰਕਾਰ ਸਿੱਖ ਭਾਈਚਾਰੇ ਪ੍ਰਤੀ ਸਦਭਾਵਨਾ ਦਾ ਪ੍ਰਗਟਾਵਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਕੈਦ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਤੇ ਅਜਿਹੇ 18 ਸਿੱਖ ਬੰਦੀਆਂ ਦੇ ਕੇਸ ਮਨਜ਼ੂਰੀ ਲਈ ਪੰਜਾਬ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਜਾ ਰਹੇ ਹਨ| ਪਤਾ ਲੱਗਾ ਹੈ ਕਿ ਇਸ ਸਬੰਧੀ ਸਾਰੇ ਵੇਰਵੇ ਤੇ ਤੱਥ ਇਕੱਤਰ ਕਰ ਲਏ ਗਏ ਹਨ|
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਥੇਦਾਰ ਡਾਈ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕਰ ਕੇ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ।
ਅੱਜ ਲੁਧਿਆਣੇ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਲੋਂ ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਵਿਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ 1 ਦਸੰਬਰ, 2018 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਜੇਲ੍ਹ ਸੁਪਰਡੈਂਟ ਨੂੰ ਸੁਰੱਖਿਆ ਵਾਰੰਟ ਜਾਰੀ ਕੀਤੇੇ ਗਏ ਹਨ।
« Previous Page — Next Page »