ਲੰਡਨ: ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਲਈ ਜੇਲ੍ਹ ਪ੍ਰਸਾਸ਼ਨ ਸਿੱਧੇ ਰੂਪ ਵਿੱਚ ਦੋਸ਼ੀ ਹੈ ਜਿਸ ਨੇ ਸਮੇਂ ਸਿਰ ਉਸਦਾ ਢੁੱਕਵਾਂ ...
ਚੰਡੀਗੜ੍ਹ: ਸਿੱਖ ਸਿਆਸੀ ਕੈਦੀ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਜੋ ਬੀਤੇ ਕਲ੍ਹ ਭਾਰਤੀ ਨਿਜ਼ਾਮ ਦੀ ਪੰਜਾਬ ਵਿਚਲੀ ਪਟਿਆਲਾ ਜੇਲ੍ਹ ਵਿਚ ...
ਦਲ ਖਾਲਸਾ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਹਿਰਾਸਤ ਵਿਚ ਹੋਈ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਈ ਮਿੰਟੂ ਦੀ ਅਚਾਨਕ ਮੌਤ ਕਈ ਸਵਾਲ ਖੜੇ ਕਰਦੀ ਹੈ ਅਤੇ ਇਸ ਸਾਰੇ ਮਾਮਲੇ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ।
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਿੱਖ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਅੱਜ ਅਕਾਲ ਚਲਾਣਾ ਕਰ ਗਏ। ਉਹ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਸਨ।
ਸਿੱਖ ਜੁਝਾਰੂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅਦਾਲਤ ਵਲੋਂ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ: ਭਾਰਤ ਦੀ ਕੌਮੀ ਜਾਂਚ ਅਜੈਂਸੀ (ਐਨ.ਆਈ.ਏ) ਨੇ ਅੱਜ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੋਹਾਲੀ ਸਥਿਤ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ। ਐਨ.ਆਈ.ਏ ...
ਪਟਿਆਲਾ ਦੇ ਐਡੀਸ਼ਨ ਸੈਸ਼ਨਜ਼ ਜੱਜ ਰਵਦੀਪ ਸਿੰਘ ਹੁੰਦਲ ਨੇ ਅੱਜ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਐਫ.ਆਈ.ਆਰ. ਨੰ: 17/2010 ਅਧੀਨ ਧਾਰਾ 3/4/5 ਧਮਾਕਾਖੇਜ਼ ਸਮੱਗਰੀ ਐਕਟ, 25 ਅਸਲਾ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 11, 13, 16, 17, 18, 20, ਥਾਣਾ ਸਦਰ, ਨਾਭਾ ਦੇ ਕੇਸ ਵਿਚੋਂ ਬਰੀ ਕਰ ਦਿੱਤਾ।
ਖੰਨਾ ਪੁਲਿਸ ਵਲੋਂ 17 ਜੁਲਾਈ 2015 ਨੂੰ ਗ੍ਰਿਫਤਾਰ ਕੀਤੇ ਚਾਰ ਸਿੱਖਾਂ ਭਾਈ ਹਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਜੰਟ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਅਦਾਲਤ ਵਲੋਂ ਚਾਰਾਂ ਨੂੰ ਬਾਰੂਦ ਐਕਟ ਦੀ ਧਾਰਾ 4 ਅਤੇ 5 ਵਿਚ 5-5 ਸਾਲ ਤੇ 2500-2500 ਰੁਪਏ ਜੁਰਮਾਨਾ, ਅਸਲਾ ਐਕਟ ਦੀ ਧਾਰਾ 25 ਵਿਚ ਹਰਮਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ 3-3 ਸਾਲ ਸਜ਼ਾ ਅਤੇ 1000 ਰੁਪਏ ਜੁਰਮਾਨਾ ਕੀਤਾ ਅਤੇ ਆਈ.ਪੀ.ਸੀ ਧਾਰਾ 437/438 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਬਰੀ ਕੀਤਾ ਗਿਆ।
ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਦੀ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਮਾਨਯੋਗ ਅਦਾਲਤ ਵਲੋਂ ਜਮਾਨਤ ਮਨਜੂਰ ਕਰ ਦਿੱਤੀ ਗਈ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।ਅਦਾਲਤ ਵਲੋਂ 1-1 ਲੱਖ ਦੀਆਂ 2 ਜਮਾਨਤਾਂ ਭਰਨ ਦੇ ਹੁਕਮ ਦਿੱਤੇ ਹਨ ਜਿਸ ਨੂੰ ਆਉਂਦੇ ਦਿਨਾਂ ਵਿਚ ਭਰ ਦਿੱਤਾ ਜਾਵੇਗਾ।
« Previous Page