9 ਦਸੰਬਰ ਨੂੰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਮੋਰਚਾ ਖਤਮ ਕੀਤੇ ਜਾਣ ਕੀਤੇ ਗਏ ਐਲਾਨ ਤੋਂ ਮੋਰਚੇ ਦਾ ਸਾਥ ਦੇਣ ਵਾਲੀਆਂ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਵੇਖੀ ਜਾ ਰਹੀ ਹੈ। ਵੱਖ-ਵੱਖ ਸਿੱਖ ਆਗੂਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੋਰਚੇ ਦੀ ਸਮਾਪਤੀ ਜਾਂ ਅਗਲੇ ਪੜਾਅ ਵਿੱਚ ਲੈ ਕੇ ਜਾਣ ਦੇ ਫੈਸਲੇ ਬਾਰੇ ਸਾਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲਾਉਣ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ “ਇਨਸਾਫ ਮੋਰਚੇ ਦਾ ਪਹਿਲਾ ਪੜਾਅ ਬਰਗਾੜੀ ਦਾਣਾ ਮੰਡੀ ਵਿਖੇ ਸੀ ਤੇ ਹੁਣ ਉਹ ਮੰਗਾਂ ਮੰਨਵਾਉਣ ਲਈ ਉਹ ਪਿੰਡ ਪੱਧਰ ਤੀਕ ਪੁੱਜ ਕੇ ਇੱਕ ਮਜਬੂਤ ਲਹਿਰ ਸਿਰਜਣਗੇ। ਉਨ੍ਹਾਂ ਕਿਹਾ ਕਿ “ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਨੇ 25 ਨਵੰਬਰ 2018 ਨੂੰ ਕੌਮ ਦੇ ਵਡੇਰੇ ਹਿੱਤਾਂ ਤਹਿਤ ਆਪਣੇ ਢਾਂਚੇ ਭੰਗ ਕੀਤੇ ਸਨ, ਉਨ੍ਹਾਂ ਨੂੰ ਇੱਕਜੁਟ ਕਰਕੇ ਛੇਤੀ ਹੀ ਇੱਕ ਮਜਬੂਤ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ”।
ਉਹਨਾਂ ਕਿਹਾ ਕਿ "ਮੈਨੂੰ ਖੁਸ਼ੀ ਕਿ ਸਮੂਹ ਪੰਥਕ ਜਥੇਬੰਦੀਆਂ ਨੇ 25 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਾਰਾ ਕੁਝ ਸੌਂਪ ਦਿੱਤਾ।ਇਹ ਬਹੁਤ ਵੱਡੀ ਪੁਲਾਂਘ ਸੀ ਏਸੇ ਤੋਂ ਹੀ ਬਾਕੀ ਪਾਰਟੀਆਂ ਨੂੰ ਖਤਰਾ ਹੈ, ਅੱਜ ਤੋਂ ਬਾਅਦ ਮੋਰਚਾ ਨਵਾਂ ਰੂਪ ਅਖਤਿਆਰ ਕਰੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉਸਦਾ ਐਲਾਨ ਹੋਵੇਗਾ"
"ਜਿਹੜਾ ਬੰਦਾ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਸਕਦਾ ਹੈ, ਜੋ ਆਪਣਾ ਵਾਅਦਾ ਨਹੀਂ ਨਿਭਾਅ ਸਕਿਆ ਉਹ ਬਰਗਾੜੀ ਵਿੱਚ ਆਪਣੇ ਕਿਸੇ ਕਰਿੰਦੇ ਨੂੰ ਭੇਜ ਕੇ ਇਨਸਾਫ ਧਰਨੇ ਦੀਆਂ ਮੰਗਾਂ ਮੰਨਣ ਦਾ ਐਲਾਨ ਕਰਵਾਉਣ ਤੋਂ ਬਾਅਦ ਵੀ ਜਰੂਰ ਮੁਕਰੇਗਾ, ਕਿਉਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਐਲਾਨ ਨਾਮੇ ਦੀ ਅਰਦਾਸ ਕਰਕੇ ਵੀ ਇਹ ਕੈਪਟਨ ਮੁੱਕਰ ਚੁੱਕਿਆ ਹੈ।
ਜਿੱਥੇ ਸੰਗਤਾਂ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰਬਾਣੀ ਵਿਚਾਰਾਂ ਅਤੇ ਕੀਰਤਨ ਸੁਣਨਗੀਆਂ ਉੱਥੇ ਮੋਰਚੇ ਦੀਆਂ ਮੰੰਗਾਂ ਨੂੰ ਲੈ ਕੇ ਮੌਕੇ ਦੀਆਂ ਸਰਕਾਰਾਂ ਨੂੰ ਸਪੱਸ਼ਟ ਸੁਨੇਹਾ ਦੇ ਸਕਣਗੀਆਂ।
ਬੰਦੀ ਛੋੜ ਦਿਹਾੜੇ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨ ਸਿੱਖਾਂ ਦੇ ਨਾਂਅ ਪੜਿਆ ਗਿਆ ਸੰਦੇਸ਼ ਵੀ ਵਿਰੋਧ ਦੀ ਭੇਟ ਚੜ੍ਹ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਵਲੋਂ ਸੰਗਤਾਂ ਨਾਲ ਪਾਈ ਗੁਰਮਤਿ ਵਿਚਾਰਾਂ ਦੀ ਸਾਂਝ ਵੇਲੇ ਸ਼ਾਂਤੀ ਬਣੀ ਰਹੀ।
ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਉਂਦੇ ਹਾਂ, ਫਿਰ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁੱਖਤਾ ਵੱਲ ਝੁਕ ਜਾਂਦੇ ਹਾਂ।
ਬੀਤੇ ਦਿਨੀਂ (15 ਅਕਤੂਬਰ) ਬਾਬਾ ਮਲਕੀਤ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਬਰਗਾੜੀ ਵਿਖੇ ਹੀ ਅਕਾਲ ਚਲਾਣਾ ਕਰ ਗਏ।ਬਾਬਾ ਕਾਂਝਲਾ ਦੇ ਪਰਿਵਾਰ ਵਿਚੋਂ ਭਾਈ ਜਸਪਾਲ ਸਿੰਘ ਕਲੇਰ ਨੇ ਦੱਸਿਆ ਕਿ “7 ਅਕਤੂਬਰ ਤੋਂ ਬਾਅਦ ਬਾਬਾ ਜੀ ਸਥਾਈ ਤੌਰ ‘ਤੇ ਮੋਰਚੇ ਉੱਤੇ ਡਟ ਗਏ ਸਨ, ਬਾਬਾ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਕੱਪੜੇ ਏਥੇ ਪੁਚਾ ਦਿੱਤੇ ਜਾਣ”।ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ “ਉਹ 14 ਤਰੀਕ ਨੂੰ ਕੱਪੜੇ ਲੈ ਕੇ ਆਇਆ ਸੀ ਪਰ ਸੰਗਤਾਂ ਦਾ ਵੱਡਾ ਇਕੱਠ ਹੋਣ ਕਰਕੇ ਮਲਕੀਤ ਸਿੰਘ ਜੀ ਨਾਲ ਮੁਲਾਕਾਤ ਨਾ ਹੋ ਸਕੀ ਕਿਉਂਕਿ ਉਹ ਮੋਬਾਇਲ ਫੋਨ ਵੀ ਨਹੀਂ ਰੱਖਦੇ ਸਨ”।
2015 ਵਿੱਚ ਹੋਏ ਸਰਬੱਤ ਖਾਲਸਾ ਵਿੱਚ ਚੁਣੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸਿੱਖ ਜਥੇਬੰਦੀਆਂ ਵਲੋਂ ਜਿਨ੍ਹਾ ਤਿੰਨ ਮੰਗਾਂ ਨੂੰ ਲੈ ਕੇ 1 ਜੂਨ ਤੋਂ ਬਰਗਾੜੀ ਵਿਖੇ ਮੋਰਚਾ ਸ਼ੁਰੂ ਕੀਤਾ ਗਿਆ ਸੀ ਉਹਨਾਂ ਮੰਗਾਂ ਵਿੱਚ ਇੱਕ ਮੰਗ ਇਹ ਵੀ ਹੈ ਕਿ ਦੋਹਾਂ ਸਿੰਘਾਂ ਦੇ ਕਾਤਲ ਪੁਲਸੀਆਂ ਅਤੇ ਸੰਬੰਧਿਤ ਜਿੰਮੇਵਾਰ ਬੰਦਿਆਂ ਨੂੰ ਸਜਾਵਾਂ ਦਿੱਤੀਆਂ ਜਾਣ ।
ਪਿੰਡ ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਵਿੱਚ ਅੱਜ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਅਤੇ ਗਵਾਂਡੀ ਸੂਬਿਆਂ ਵਿਚੋਂ ਸਿੱਖ ਸੰਗਤਾਂ ਏਨੀ ਵੱਡੀ ਗਿਣਤੀ ਵਿੱਚ ਅੱਜ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਕਿ ਇਸ ਪਿੰਡ ਨੂੰ ਜਾਣ ਵਾਲੇ ਸਾਰੇ ਰਾਹ ਜਾਮ ਹੋ ਗਏ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਮੋਰਚੇ ਵਾਲੀ ਥਾਂ ਤੇ ਨਹੀਂ ਪਹੁੰਚ ਸਕੀਆਂ ਤੇ ਕਈ ਕਿਲੋਮੀਟਰਾਂ ਤੱਕ ਜਾਮ ਲੱਗੇ ਰਹੇ।
« Previous Page — Next Page »