ਇੱਕ ਸਦੀ ਪਹਿਲਾਂ ਗੁਰ ਅਸਥਾਨਾਂ ਦੀ ਸਾਇਕਲ ਉਪਰ ਯਾਤਰਾ ਕਰਕੇ ਇਤਿਹਾਸ ਇਕੱਠਾ ਕਰਨ ਵਾਲੇ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ, ਸੇਵਾ ਸੰਭਾਲ ਜਥਾ ਗੁਰਦੁਆਰਾ ਸਾਹਿਬ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਿੰਡ ਚਾਂਗਲੀ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।
ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈ. ਨੂੰ ਸੰਗਰੂਰ ਜਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ ।
ਕਰੀਬ 1 ਸਦੀ ਪਹਿਲਾਂ ਸਾਇਕਲ 'ਤੇ ਪੰਜ ਸਾਲ ਹਜਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨ ਵਾਲੇ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਣ ਵਾਲੇ ਭਾਈ ਧੰਨਾ ਸਿੰਘ ਪਿੰਡ ਚਾਂਗਲੀ (ਧੂਰੀ) ਜਿਲ੍ਹਾ ਸੰਗਰੂਰ ਦੀ ਯਾਦ ਵਿੱਚ ਪਹਿਲੀ ਵਾਰ ਉਹਨਾਂ ਦੇ ਜਨਮ ਪਿੰਡ ਚਾਂਗਲੀ ਵਿਖੇ ਲੰਘੀ 26 ਮਾਰਚ ਨੂੰ ਸਮਾਗਮ ਕਰਵਾਇਆ ਗਿਆ।