ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਜੂਝਾਰੂ ਜਥੇ ਕਿਵੇਂ ਕਾਇਮ ਹੋਏ ਸਨ। ਉਹਨਾ ਦੱਸਿਆ ਕਿ ਉਹਨਾ ਦਾ ਜਥਾ ਕਿਵੇਂ ਹੋਂਦ ਵਿਚ ਆਇਆ ਸੀ ਅਤੇ ਕਿਵੇਂ ਜੂਝਾਰੂ ਕਾਰਜ ਸ਼ੁਰੂ ਹੋਏ ਸਨ।
ਇਕ ਪੰਜਾਬ ਵੈਬ ਚੈਨਲ ਪ੍ਰੋ-ਪੰਜਾਬ ਨਾਲ ਇਕ ਲੰਮੀ ਮੁਲਾਕਾਤ ਦੌਰਾਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਸੰਗਤ ਦੀ ਸਮੂਹਿਕ ਅਰਦਾਸ ਵਿਚੋਂ ਜੁਝਾਰੂ ਪੈਦਾ ਹੋਏ ਸਨ।
ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" 18 ਜੂਨ 2022 ਨੂੰ ਕਨੇਡਾ ਦੇ ਸੂਬੇ ਟਰਾਂਟੋ ਦੇ ਬਰੈਂਪਟ ਸ਼ਹਿਰ ਵਿਚ ਜਾਰੀ ਕੀਤੀ ਗਈ।
ਅੱਜ 28 ਜੂਨ 2022 ਨੂੰ ਭਾਈ ਦਲਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਪਲਵਿੰਦਰ ਕੌਰ ਅਕਾਲ ਚਲਾਣਾ ਕਰ ਗਏ। ਮਾਤਾ ਜੀ ਬੀਤੇ ਕੁਝ ਸਾਲਾਂ ਤੋਂ ਬਿਮਾਰ ਸਨ। ਉਹਨਾ ਅੱਜ ਪਰਿਵਾਰ ਦੀ ਲੁਧਿਆਣਾ ਸਥਿਤ ਰਿਹਾਇਸ਼ ਵਿਖੇ ਅੰਤਿਮ ਸਵਾਸ ਲਏ।
ਕਿਤਾਬ ਜਾਰੀ ਕਰਨ ਲਈ ਸਾਹਿਬ ਵਿਖੇ 18 ਜੂਨ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਟੋਰਾਂਟੋ ਦੀਆਂ ਸਿੱਖ ਸੰਗਤਾਂ, ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਜੀਆਂ ਦੇ ਪਰਿਵਾਰਾਂ, ਮੁਕਾਮੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਦਲਜੀਤ ਸਿੰਘ ਅਰਸ਼ੀ ਸਾਧਨ (ਇੰਟਰਨੈਟ) ਰਾਹੀਂ ਸੰਗਤਾਂ ਦੇ ਸਨਮੁਖ ਹੋਏ ਅਤੇ ਕਿਤਾਬ ਬਾਰੇ ਵਿਚਾਰ ਚਰਚਾ ਕੀਤੀ।
ਖਾੜਕੂ ਸੰਘਰਸ਼ ਦੌਰਾਨ ਮੂਹਰਲੀਆਂ ਸਫਾਂ ਵਿਚ ਰਹੇ ਭਾਈ ਦਲਜੀਤ ਸਿੰਘ ਵਲੋਂ ਲਿਖੀ ਕਿਤਾਬ 9 ਜੂਨ 2022 ਨੂੰ ਲੁਧਿਆਣਾ ਵਿਖੇ ਜਾਰੀ ਕੀਤੀ ਜਾਵੇਗੀ। "ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਸਿਦਕੀ ਅਤੇ ਯੋਧੇ" ਸਿਰਲੇਖ ਵਾਲੀ ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸਿੱਖ ਸੰਘਰਸ਼ ਦੇ ਸਧਾਂਤਿਕ ਆਗੂ ਭਾਈ ਦਲਜੀਤ ਸਿੰਘ ਵਲੋਂ ਅੱਜ ਹੋਲੇ ਮਹੱਲੇ ਦੇ ਦਿਹਾੜੇ ਮੌਕੇ ਸਿੱਖ ਸੰਗਤ ਦੇ ਨਾਮ ਇਕ ਸੁਨੇਹਾ ਅਤੇ ਇਕ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਭਾਈ ਦਲਜੀਤ ਸਿੰਘ ਹੋਰਾਂ ਜਿੱਥੇ ਸਿੱਖ ਜਗਤ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ ਹੈ ਓਥੇ ਅਕਾਲੀ ਦਲ ਦੀ ਮੁੜ-ਸੁਰਜੀਤੀ ਦੇ ਹਵਾਲੇ ਨਾਲ ਚੱਲ ਰਹੀ ਚਰਚਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਸੀਂ ਸਿੱਖ ਸਿਆਸਤ ਦੇ ਪਾਠਕਾਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਭਾਈ ਦਲਜੀਤ ਸਿੰਘ ਵਲੋਂ ਜਾਰੀ ਕੀਤਾ ਪੂਰਾ ਲਿਖਤੀ ਬਿਆਨ ਅਤੇ ਬੋਲਦਾ ਸੁਨੇਹਾ ਹੇਠਾਂ ਸਾਂਝਾ ਕਰ ਰਹੇ ਹਾਂ।
ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਦੇ ਪਿਤਾ ਜੀ ਡਾ. ਅਜੀਤ ਸਿੰਘ ਸਿੱਧੂ ਅੱਜ ਅਕਾਲ ਚਾਲਣਾ ਕਰ ਗਏ। ਉਹ ਪਿਛਲੇ ਕੁਝ ਅਰਸੇ ਤੋਂ ਬਿਮਾਰ ਸਨ। ਉਹਨਾ 18 ਜਨਵਰੀ 2022 ਨੂੰ ਆਪਣੇ ਗੁਰਦੇਵ ਨਗਰ ਸਥਿਤ ਗ੍ਰਹਿ ਵਿਖੇ ਸਵੇਰੇ ਕਰੀਬ 2 ਵਜੇ ਅੰਤਿਮ ਸਵਾਸ ਲਏ।
੨੯ ਅਪ੍ਰੈਲ ਇਕ ਤਵਾਰੀਖੀ ਦਿਹਾੜਾ ਹੈ। ਇਸ ਦਿਨ ਖਾਲਸਾ ਪੰਥ ਨੇ ਸਰਬੱਤ ਦੇ ਭਲੇ ਅਤੇ ਆਪਣੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬੁਲੰਦ ਰੱਖਣ ਲਈ ਪਿਛਲੀਆਂ ਪੰਜ ਸਦੀ ਤੋਂ ਚਲ ਰਹੇ ਸੰਘਰਸ਼ ਦਾ ਇਕ ਨਵਾਂ ਮੀਲ-ਪੱਥਰ ਗੱਡਿਆ ਸੀ।
ਸ੍ਰੀ ਅੰਮ੍ਰਿਤਸਰ: ਖਾਲਿਸਤਾਨ ਲਿਬਰੇਸ਼ਨ ਫੋਰਸ (ਖਾ.ਲਿ.ਫੋ.) ਦੇ ਮੁਖੀ ਭਾਈ ਹਰਮੀਤ ਸਿੰਘ ਨਮਿਤ ਸ਼ਹੀਦੀ ਸਮਾਗਮ ਬੀਤੇ ਕੱਲ੍ਹ ਭਾਵ ਬੁੱਧਵਾਰ (5 ਫਰਵਰੀ) ਨੂੰ ਹੋਇਆ। ਲੰਘੀ 27 ਜਨਵਰੀ ...
« Previous Page — Next Page »