ਚੋਟੀ ਦੇ ਸਾਬਕਾ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਜੀਵਨ ਹੰਢਾ ਰਹੇ ਹਨ। ਇਸ ਵੇਲੇ ਉਹ ਕੁੱਲ ਚਾਰ ਮੁਕੱਦਮਿਆਂ ਦਾ ਸਾਹਮਣੇ ਕਰ ਰਹੇ ਹਨ, ਜਿਹਨਾਂ ‘ਚੋਂ ਸਭ ਤੋਂ ਮਸ਼ਹੂਰ ਤੇ ਗੰਭੀਰ ਮੁਕੱਦਮਾ 25 ਸਾਲ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਸ਼ਾਖਾ ਵਿਚ ਮਾਰੇ ਗਏ ਡਾਕੇ ਨਾਲ ਸਬੰਧਤ ਹੈ। ਏਸ਼ੀਆ ਦੇ ਸਭ ਨਾਲੋਂ ਵੱਡੇ ਕਹੇ ਜਾਂਦੇ ਇਸ ਡਾਕੇ ਵਿਚ ਪੌਣੇ ਛੇ ਕਰੋੜ ਦੇ ਕਰੀਬ ਰੁਪਈਏ ਲੁੱਟੇ ਦੱਸੇ ਗਏ ਸਨ। ਇਸ ਡਾਕੇ ਲਈ 20 ਦੇ ਕਰੀਬ ਚੋਟੀ ਦੇ ਸਿੱਖ ਜੁਝਾਰੂਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਜੁਝਾਰੂ ਪਹਿਲਾਂ ਹੀ ਲਹਿਰ ਦੇ ਅੱਡ ਅੱਡ ਪੜਾਵਾਂ ‘ਤੇ ਸ਼ਹੀਦ ਹੋ ਗਏ ਸਨ। ਇਹਨਾਂ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮਥਰਾ ਸਿੰਘ, ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਪ੍ਰਮੁੱਖ ਨਾਂ ਸ਼ਾਮਲ ਹਨ। ਖਾੜਕੂ ਸੰਘਰਸ਼ ਦੀ ਚੜ੍ਹਤ ਦੇ ਦੌਰ ਵਿਚ ਸਿੱਖ ਕੌਮ ਦੀਆਂ ਸਧਰਾਂ ਤੇ ਉਮੀਦਾਂ ਦੇ ਪ੍ਰਤੀਕ ਬਣ ਕੇ ਉਭਰੇ ਇਹਨਾਂ ਜੁਝਾਰੂ ਸੂਰਮਿਆਂ ਵਿਚੋਂ ਇਸ ਵੇਲੇ ਦੋ ਸੰਗਰਾਮੀਏ-ਭਾਈ ਦਲਜੀਤ ਸਿੰਘ ਤੇ ਭਾਈ ਗੁਰਸ਼ਰਨ ਸਿੰਘ ਗ਼ਾਮਾ-ਹੀ ਇਸ ਮੁਕੱਦਮੇ ਵਿਚ ਸੀ ਬੀ ਆਈ ਵੱਲੋਂ ਲਾਏ ਗਏ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਲੁਧਿਆਣਾ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਇਸ ਬਹੁ-ਚਰਚਿਤ ਮੁਕੱਦਮੇ ਦੀ ਸੁਣਵਾਈ ਦੀ ਸਮੁੱਚੀ ਕਾਰਵਾਈ ਮੁਕੰਮਲ ਕਰ ਲੈਣ ਤੋਂ ਬਾਅਦ ਇਸ ਦੇ ਫੈਸਲੇ ਲਈ 1 ਅਗਸਤ ਦੀ ਤਰੀਕ ਮਿਥੀ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਅਭਿਲਾਸ਼ੀ ਇਸ ਮੁਕੱਦਮੇ ਦੇ ਫੈਸਲੇ ਦਾ ਇੰਤਜ਼ਾਰ ਉਮੀਦ ਅਤੇ ਚਿੰਤਾ ਦੇ ਰਲੇ-ਮਿਲੇ ਭਾਵਾਂ ਨਾਲ ਕਰ ਰਹੇ ਹਨ। ਇਸ ਹਾਲਤ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਆਪਣੇ ਨਜ਼ਰਬੰਦ ਚੇਅਰਮੈਨ ਭਾਈ ਦਲਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦਾ ਸੰਖੇਪ ਬਿਉਰਾ ਜਾਰੀ ਕੀਤਾ ਗਿਆ ਹੈ। ਆਪਣੇ ਸੂਝਵਾਨ ਪਾਠਕਾਂ ਨੂੰ ਇਕ ਸੰਘਰਸ਼ਸ਼ੀਲ ਤੇ ਪ੍ਰੇਰਨਾਮਈ ਜੀਵਨ ਤੋਂ ਜਾਣੂੰ ਕਰਾਉਣ ਹਿਤ ਅਸੀਂ ਇਥੇ ਇਹ ਬਿਊਰਾ ਛਾਪਣ ਦੀ ਖੁਸ਼ੀ ਹਾਸਲ ਕਰ ਰਹੇ ਹਾਂ- ਸੰਪਾਦਕ।
ਅੱਜ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿਚੋਂ ਸਿੱਖ ਆਗੂ ਭਾਈ ਦਲਜੀਤ ਸਿੰਘ ਜੀ ਦੀ ਰਿਹਾਈ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਭਾਈ ਦਲਜੀਤ ਸਿੰਘ ਦਾ ਇਕ ਸੰਦੇਸ਼ ਜਾਰੀ ਕੀਤਾ ਗਿਆ। ਸਿੱਖ ਸਿਆਸਤ ਨੂੰ ਇਸ ਸੰਦੇਸ਼ ਦੀ ਨਕਲ ਪੰਚ ਪ੍ਰਧਾਨੀ ਦੇ ਲੋਕ ਸੰਪਰਕ ਨੁਮਾਇੰਦੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ ਹਾਸਲ ਹੋਈ ਹੈ। ਅਸੀਂ ਇਸ ਸੰਦੇਸ਼ ਨੂੰ ਇੰਨ-ਬਿੰਨ ਹੇਠਾਂ ਛਾਪਣ ਦੀ ਖੁਸ਼ੀ ਲੈ ਰਹੇ ਹਾਂ: ਸੰਪਾਦਕ। ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ ਰਾਜ ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਉਸ ਦੀ ਪੂਰਣਤਾ ਲਈ ਸਮੁੱਚੇ ਰੂਪ ਵਿਚ ਵੱਖਰੇ ਪ੍ਰਬੰਧ ਦੀ ਲੋੜ ਹੈ।ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿਚ ਵੀ ਕਾਬਜ਼ ਪਦਾਰਥਵਾਦੀ ਰਾਜਸੀ ਪ੍ਰਬੰਧਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿਚ ਟਕਰਾਅ ਰਿਹਾ ਹੈ।ਮੁਗਲਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਨਸ਼ਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ।ਹੁਣ ਬ੍ਰਾਹਮਣਵਾਦੀ (ਭਾਰਤੀ) ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇਕ ਪਾਸੇ ਵੇਲਾ ਵਿਹਾ ਚੁੱਕੇ ਜਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੂੰਦੀ ਹੈ ਤੇ ਦੂਜੇ ਪਾਸੇ ਅਧੁਨਿਕ ਯੂਰਪੀਅਨ 'ਇਕ ਕੌਮ ਇਕ ਦੇਸ਼' ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਹਨ।ਇਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਆਪਣੇ ਵਿਚ ਜਜ਼ਬ ਵੀ ਕਰਨਾ ਚਾਹੁੰਦਾ ਹੈ।
ਸ਼੍ਰੀ ਅੰਮ੍ਰਿਤਸਰ, ਪੰਜਾਬ (28 ਫਰਵਰੀ, 2012 - ਸਿੱਖ ਸਿਆਸਤ): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਅੱਜ ਸ਼੍ਰੀ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ ਹੋ ਗਏ। ਪਿਛਲੇ ਲੰਮੇ ਸਮੇਂ ਤੋਂ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਸ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਰਿਹਾ ਸੀ। ਸਰਕਾਰ ਵੱਲੋਂ ਉਨ੍ਹਾਂ ਖਿਲਾਫ ਪਾਏ ਝੂਠੇ ਕੇਸ ਅਦਾਲਤਾਂ ਵਿਚ ਦਮ ਤੋੜ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਿਹਾਈ ਲਈ ਰਾਹ ਪੱਧਰਾ ਹੋਇਆ ਹੈ। ਅੱਜ ਰਿਹਾਈ ਉਪਰੰਤ ਭਾਈ ਦਲਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ। ਪੰਜਾਬ ਵਿਚ ਸਿੱਖਾਂ ਦੇ ਰਾਜਸੀ ਹਾਲਾਤ ਇਸ ਸਮੇਂ ਬਹੁਤ ਨਾਜੁਕ ਮੋੜ ਉੱਤੇ ਪਹੁੰਚ ਚੁੱਕੇ ਹਨ ਅਜਿਹੇ ਸਮੇਂ ਸੁਹਿਰਦ ਸਿੱਖ ਹਲਕਿਆਂ ਵਿਚ ਭਾਈ ਸਾਹਿਬ ਦੀ ਰਿਹਾਈ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਭਾਈ ਦਲਜੀਤ ਸਿੰਘ ਨੇ ਸਿੱਖ ਸੰਘਰਸ਼ ਦੌਰਾਨ ਸਿਧਾਤਕ ਤੇ ਵਿਹਾਰਕ ਦੋਹਾਂ ਪੱਖੋਂ ਤੋਂ ਜੋ ਯੋਗਦਾਨ ਪਾਇਆ ਉਹ ਉਨ੍ਹਾਂ ਦੀ ਡੂੰਘੀ ਸੋਚ ਅਤੇ ਸਮਰੱਥਾ ਦਾ ਜਾਮਨ ਹੈ। ਉਨ੍ਹਾਂ ਵੱਲੋਂ ਸਾਲ 2000-02 ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕ ਵਿਦਿਆਰਥੀ ਤੇ ਨੌਜਵਾਨ ਜਥੇਬੰਦੀ ਵੱਜੋਂ ਸੁਰਜੀਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਦਲਜੀਤ ਸਿੰਘ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਾਲ 2006 ਤੋਂ 2009 ਤੱਕ ਦੇ ਸਮੇਂ ਵਿਚ ਭਾਈ ਦਲਜੀਤ ਸਿੰਘ ਵੱਲੋਂ ਕੀਤੀ ਗਈ ਜਨਤਕ ਅਤੇ ਸਿਆਸੀ ਸਰਗਰਮੀ ਸਰਕਾਰਾਂ ਲਈ ਖਾਸ ਸਿਰਦਰਦੀ ਦਾ ਵਿਸ਼ਾ ਬਣੀ ਹੋਈ ਸੀ। ਇਸ ਲਈ ਲੰਮੀ ਵਿਚਾਰ ਤੋਂ ਬਾਅਦ ਭਾਈ ਸਾਹਿਬ ਨੂੰ ਸਿਆਸੀ ਤੇ ਜਨਤਕ ਸਰਗਰਮੀ ਦੇ ਪਿੜ ਵਿਚੋਂ ਬਾਹਰ ਰੱਖਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸ਼੍ਰੀ ਅੰਮ੍ਰਿਤਸਰ, ਪੰਜਾਬ (27 ਫਰਵਰੀ, 2012): ਪਿਛਲੇ ਲੰਮੇ ਸਮੇਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਨਜ਼ਰਬੰਦ ਸਿੱਖ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਦੀ ਰਿਹਾਈ ਅੱਜ ਪ੍ਰਸ਼ਾਸਕੀ ਦਬਾਅ ਕਾਰਨ ਨਾ ਹੋ ਸਕੀ। ਅੱਜ ਸਵੇਰ ਤੋਂ ਹੀ ਪੰਥਕ ਆਗੂ ਤੇ ਸਖਸ਼ੀਅਤਾਂ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਲੱਗ ਪਏ ਸਨ ਤੇ ਆਸ ਕੀਤੀ ਜਾ ਰਹੀ ਸੀ ਕਿ ਅੱਜ ਭਾਈ ਦਲਜੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਜਾਵੇਗਾ; ਪਰ ਬਾਅਦ ਦੁਪਹਰ ਮਿਲੀਆਂ ਖਬਰਾਂ ਅਨੁਸਾਰ ਅੱਜ ਭਾਈ ਸਾਹਿਬ ਦੀ ਰਿਹਾਈ ਨਹੀਂ ਹੋ ਸਕੀ ਜਿਸ ਪਿੱਛੇ ਪ੍ਰਸ਼ਾਸਕੀ ਦਬਾਅ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਭਾਈ ਦਲਜੀਤ ਸਿੰਘ ਨੂੰ ਖਾੜਕੂ ਸਿੱਖ ਸੰਘਰਸ਼ ਦੇ ਸਮੇਂ ਤੋਂ ਹੀ ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਮੰਨਿਆ ਜਾਂਦਾ ਰਿਹਾ ਹੈ ਤੇ ਭਾਈ ਸਾਹਿਬ ਨੂੰ ਭਾਰਤ ਸਰਕਾਰ ਵੱਲੋਂ ਕੁੱਲ 12 ਸਾਲ ਤੋਂ ਵਧੀਕ ਸਮੇਂ ਲਈ ਨਜ਼ਰਬੰਦ ਰੱਖਿਆ ਗਿਆ ਹੈ। ਸਾਲ 1996 ਵਿਚ ਭਾਈ ਸਾਹਿਬ ਦੀ ਪਹਿਲੀ ਵਾਰ ਗ੍ਰਿਫਤਾਰੀ ਹੋਈ ਸੀ ਤੇ ਸਾਲ 2005 ਵਿਚ ਤਕਰੀਬਨ ਦਹਾਕੇ ਦੀ ਨਜ਼ਰਬੰਦੀ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਦੀ ਰਿਹਾਈ ਹੋਈ।
ਮਾਨਸਾ (15 ਫਰਵਰੀ, 2012): ਸਾਲ 2009 ਵਿਚ ਸਿਆਸੀ ਕਾਰਨਾਂ ਕਰਕੇ ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਦੀ ਸੁਣਵਾਈ ਮਾਨਸਾ ਦੀ ਜਿਲ੍ਹਾ (ਸੈਸ਼ਨ) ਅਦਾਲਤ ਵਿਚ 15 ਫਰਵਰੀ ਨੂੰ ਹੋਣੀ ਸੀ ਪਰ ਅੱਜ ਵੀ ਇਸ ਮਾਮਲੇ ਵਿਚ ਸੁਣਵਾਈ ਦੀ ਕਾਰਵਾਈ ਅੱਗੇ ਨਾ ਵਧ ਸਕੀ। ਅਦਾਲਤ ਨੇ ਹੁਣ ਅਗਲੀ ਸੁਣਵਾਈ ਲਈ 9 ਮਾਰਚ ਦੀ ਤਰੀਕ ਮਿੱਥੀ ਹੈ ਤੇ ਤਾਕੀਦ ਜਾਰੀ ਕੀਤੀ ਹੈ ਕਿ ਇਸ ਦਿਨ ਰਹਿੰਦੇ ਸਾਰੇ ਗਵਾਹ ਪੇਸ਼ ਕੀਤੇ ਜਾਣ। ਇਸ ਕੇਸ ਦੀ ਕਾਰਵਾਈ ਹੁਣ ਤੱਕ ਬਹੁਤ ਹੀ ਨਾਟਕੀ ਢੰਗ ਨਾਲ ਬਦਲਦੀ ਰਹੀ ਹੈ। ਇਸ ਮਾਮਲੇ ਵਿਚ ਮ੍ਰਿਤਕ ਲਿੱਲੀ ਸ਼ਰਮਾ ਪਟਵਾਰੀ ਜੋ ਕਿ ਡੇਰਾ ਸਿਰਸਾ ਦਾ ਮਾਨਸਾ ਦਾ ਪ੍ਰਮੁੱਖ ਕਾਰਕੁੰਨ ਸੀ, ਦੇ ਭਰਾ ਨੇ ਦਾਅਵਾ ਕੀਤਾ ਸੀ ਕਿ ਉਹ ਮੌਕੇ ਦਾ ਚਸ਼ਮਦੀਦ ਗਵਾਹ ਹੈ। ਉਸ ਨੇ ਹੀ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਖਿਲਾਫ ਉਨ੍ਹਾਂ ਦੇ ਨਾਂ ਲਿਖਵਾ ਕੇ ਐਫ. ਆਈ. ਆਰ ਦਰਜ ਕਰਵਾਈ ਸੀ, ਪਰ ਪੁਲਿਸ ਨੇ ਬਾਅਦ ਵਿਚ ਬਾਦਲ ਸਰਕਾਰ ਦੇ ਸਿਆਸੀ ਦਬਾਅ ਹੇਠ ਪੰਚ ਪ੍ਰਧਾਨੀ ਦੇ ਆਗੂਆਂ ਨੂੰ ਇਸ ਮਾਮਲੇ ਵਿਚ ਲਪੇਟਣਾ ਸ਼ੁਰੂ ਕਰ ਦਿੱਤਾ।
ਚੰਡੀਗੜ੍ਹ, ਪੰਜਾਬ (8 ਫਰਵਰੀ, 2012 - ਸਿੱਖ ਸਿਆਸਤ): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਖਿਲਾਫ ਸਿਆਸੀ ਕਾਰਨਾਂ ਕਰਕੇ ਦਰਜ਼ ਕੀਤੇ ਗਏ ਮਾਨਸਾ ਕੇਸ ਵਿਚੋਂ ਜਮਾਨਤ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੋਣੀ ਸੀ ਪਰ ਜੱਜ ਅਲੋਕ ਸਿੰਘ ਵੱਲੋਂ ਦੋਹਰੇ ਬੈਂਚ ਦੇ ਰੁਝੇਵਿਆਂ ਵਿਚ ਰੁਝੇ ਰਹਿਣ ਨਾਲ ਪੱਕੀ ਜਮਾਨਤ ਵਾਲੇ ਇਕੱਲੇ ਬੈਂਚ ਵਾਲੇ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਗਈ।
ਮਾਨਸਾ, ਪੰਜਾਬ (6 ਫਰਵੀ, 2012 - ਸਿੱਖ ਸਿਆਸਤ): ਮਾਨਸਾ ਦੀ ਸਥਾਨਕ ਅਦਾਲਤ ਵਿਚ ਡੇਰਾ ਸਿਰਸਾ ਪ੍ਰੇਮੀ ਲਿੱਲੀ ਕੁਮਾਰ ਦੇ ਕਤਲ ਕੇਸ ਦੀ ਅੱਜ ਸੁਣਵਾਈ ਹੋਈ ਅਤੇ ਅਗਲੀ ਤਰੀਕ 15 ਫਰਵਰੀ 'ਤੇ ਪਾ ਦਿੱਤੀ ਗਈ ਹੈ। ਇਸ ਮਾਮਲੇ ਵਿਚ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਧੀਰ ਸਿੰਘ ਤੋਂ ਇਲਾਵਾ ਭਾਈ ਬਲਬੀਰ ਸਿੰਘ ਮੌਲਵੀਵਾਲਾ, ਗਮਦੂਰ ਸਿੰਘ, ਰਾਜਪਾਲ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ, ਗੁਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਰਾਜੂ ਅਦਾਲਤ ਵਿਚ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੁਕਦਮੇਂ ਵਿਚ ਨਾਮਜ਼ਦ ਪਿੰਡ ਆਲਮਪੁਰ ਮੰਦਰਾਂ ਨਿਵਾਸੀ ਦਲਜੀਤ ਸਿੰਘ ਟੈਣੀ, ਡਾਕਟਰ ਸ਼ਿੰਦਾ ਤੇ ਮਿੱਠੂ ਸਿੰਘ ਵੀ ਹਾਜ਼ਰ ਸਨ। ਇਸ ਮਾਮਲੇ ਵਿਚ ਮੁਢਲੀ ਐਫ. ਆਈ. ਆਰ ਤੇ ਗਵਾਹ ਕਤਲ ਦਾ ਦੋਸ਼ ਆਲਮਪੁਰ ਮੰਦਰਾਂ ਦੇ ਉਕਤ ਵਿਅਕਤੀਆਂ ਉੱਤੇ ਧਰ ਰਹੇ ਹਨ ਪਰ ਪੁਲਿਸ ਤੇ ਸਰਕਾਰੀ ਵਕੀਲ ਇਸ ਮੁਕਦਮੇਂ ਵਿਚ ਪੰਚ ਪ੍ਰਧਾਨੀ ਦੇ ਆਗੂਆਂ ਤੇ ਹੋਰਨਾਂ ਨੂੰ ਫਸਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ।
ਲੁਧਿਆਣਾ, 21 ਜਨਵਰੀ 2012 (ਸਿੱਖ ਸਿਆਸਤ)- ਸਿੱਖ ਸਿਆਸਤ ਬਿਊਰੋ ਮੁਤਾਬਕ ਅੱਜ ਸ਼ਾਮ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਪੰਥਕ ਸਰਗਰਮੀਆਂ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਈ-ਬੁੱਕ “ਸਿੱਖ ਸਿਆਸਤ ਦਾ ਸੱਚਾ ਪਾਂਧੀ” ਜਾਰੀ ਕੀਤੀ ਗਈ।
ਮਾਨਸਾ/ਪੰਜਾਬ (17 ਜਨਵਰੀ, 2011): ਮਾਨਸਾ ਦੀ ਅਦਾਲਤ ਵਿਚ ਚੱਲ ਰਹੇ ਡੇਰਾ ਸਿਰਸਾ ਦੇ ਪ੍ਰੇਮੀ ਲੀਲੀ ਸ਼ਰਮਾ ਕਤਲ ਦੇ ਮੁਕਦਮੇਂ ਵਿਚ ਇਕ ਵਾਰ ਫਿਰ ਮ੍ਰਿਤਕ ਦੇ ਭਰਾ ਬਲੀ ਸਿੰਘ ਦੀ ਗਵਾਹੀ ਹੋਈ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਮੁੜ ਪੇਸ਼ੀ 6 ਫਰਵਰੀ 'ਤੇ ਪੈ ਗਈ ਹੈ। ਸਥਾਨਕ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਬਲੀ ਸਿੰਘ, ਜੋ ਕਿ ਇਸ ਮਮਾਲੇ ਦਾ ਮੁੱਖ ਗਵਾਹ ਹੈ, ਨੇ ਆਪਣੀ ਗਵਾਹੀ ਦਰਜ਼ ਕਰਵਾਈ।
ਲ਼ੁਧਿਆਣਾ (16 ਜਨਵਰੀ, 2012 - ਸਿੱਖ ਸਿਆਸਤ): ਲੁਧਿਆਣਾ ਕਚਹਿਰੀਆਂ ਵਿਚ ਅੱਜ ਸਵੇਰ ਤੋਂ ਹੀ ਪੁਲਿਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਕਿਉਂਕਿ ਅੱਜ ਲੁਧਿਆਣਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਸਿੰਘਾਂ ਦੀਆਂ ਤਰੀਕ ਪੇਸ਼ੀਆਂ ਸਨ। ਭਾਈ ਦਲਜੀਤ ਸਿੰਘ ਬਿੱਟੂ ਨੂੰ ਕੇਂਦਰੀ ਜੇਲ੍ਹ ਗੁਮਟਾਲਾ (ਅੰਮ੍ਰਿਤਸਰ) ਤੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਅਤੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਨੂੰ ਸਕਿਊਰਿਟੀ ਜੇਲ੍ਹ ਨਾਭਾ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਲਿਆ ਕੇ ਪੇਸ਼ ਕੀਤਾ ਗਿਆ।
« Previous Page — Next Page »